ਮੱਧ ਪ੍ਰਦੇਸ਼ ਸਰਕਾਰ ਦੇ ਸਟੇਟ ਜਹਾਜ਼ ਦੀ ਗਵਾਲੀਅਰ ਵਿੱਚ ਕਰੈਸ਼ ਲੈਂਡਿੰਗ ਹੋਈ ਹੈ। ਇਹ ਜਹਾਜ਼ ਰੈਮਡਿਸੀਵਰ ਟੀਕੇ ਲੈ ਕੇ ਆ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਗਵਾਲੀਅਰ ਏਅਰਪੋਰਟ ‘ਤੇ ਲੈਂਡ ਕਰਦੇ ਸਮੇਂ ਜਹਾਜ਼ ਤਿਲਕ ਗਿਆ ਅਤੇ ਇਹ ਹਾਦਸਾ ਵਾਪਰ ਗਿਆ। ਰਾਹਤ ਵਾਲੀ ਗੱਲ ਹੈ ਕਿ ਹਾਦਸੇ ਵਿੱਚ ਦੋਵੇਂ ਪਾਇਲਟ ਸੁਰੱਖਿਅਤ ਹਨ, ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਸੰਕਟ ਦੇ ਦੌਰਾਨ ਮੱਧ ਪ੍ਰਦੇਸ਼ ਸਰਕਾਰ ਦਾ ਸਟੇਟ ਜਹਾਜ਼ ਰੈਮਡਿਸੀਵਰ ਟੀਕੇ ਲੈ ਕੇ ਗਵਾਲੀਅਰ ਆ ਰਿਹਾ ਸੀ। ਪਰ ਵੀਰਵਾਰ ਰਾਤ ਨੂੰ ਗਵਾਲੀਅਰ ਏਅਰਪੋਰਟ ‘ਤੇ ਲੈਂਡਿੰਗ ਕਰਦੇ ਸਮੇਂ, ਜਹਾਜ਼ ਤਿਲਕਣ ਕਾਰਨ ਉਸਦੀ ਕਰੈਸ਼ ਲੈਂਡਿੰਗ ਕਰਵਾਉਣੀ ਪਈ। ਹਾਲਾਂਕਿ, ਜਹਾਜ਼ ਦੇ ਵਿੱਚ ਮੌਜੂਦ ਦੋਵੇਂ ਪਾਇਲਟ ਸੁਰੱਖਿਅਤ ਹਨ। ਕੈਪਟਨ ਸਈਦ ਮਜੀਦ ਅਖਤਰ ਅਤੇ ਉਸ ਦੇ ਸਾਥੀ ਪਾਇਲਟ ਸ਼ਿਵਸ਼ੰਕਰ ਜੈਸਵਾਲ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਦੋਵਾਂ ਪਾਇਲਟਾਂ ਦਾ ਚੈੱਕਅਪ ਜੈਰੋਗਿਆ ਹਸਪਤਾਲ ਵਿੱਚ ਕੀਤਾ ਗਿਆ।
ਰਾਹਤ ਵਾਲੀ ਗੱਲ ਇਹ ਵੀ ਹੈ ਕੇ ਕਰੈਸ਼ ਲੈਂਡਿੰਗ ਦੌਰਾਨ ਸਾਰੇ ਟੀਕੇ ਵੀ ਸੁਰੱਖਿਅਤ ਹਨ, ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਸੀਐਸਪੀ ਮਹਾਰਾਜਪੁਰਾ ਰਵੀ ਭਦੋਰੀਆ ਨੇ ਫੋਨ ਤੇ ਇਸ ਖਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਸਾਰੇ ਟੀਕੇ ਸੁਰੱਖਿਅਤ ਹਨ। ਹਾਲਾਂਕਿ, ਇੱਕ ਕਰਮਚਾਰੀ ਜੋ ਰੈਮਡਿਸੀਵਰ ਟੀਕੇ ਲੈਣ ਲਈ ਹਵਾਈ ਅੱਡੇ ‘ਤੇ ਆਇਆ ਸੀ, ਮਾਮੂਲੀ ਰੂਪ ‘ਚ ਜ਼ਖਮੀ ਹੋ ਗਿਆ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਸੂਬੇ ਵਿੱਚ ਰੈਮਡਿਸੀਵਰ ਟੀਕਿਆਂ ਦੀ ਚੱਲ ਰਹੀ ਘਾਟ ਨੂੰ ਪੂਰਾ ਕਾਰਨ ਅਤੇ ਜਿੰਨੀ ਜਲਦੀ ਹੋ ਸਕੇ ਕੋਵਿਡ -19 ਮਰੀਜ਼ਾਂ ਨੂੰ ਇਹ ਟੀਕਾ ਮੁਹੱਈਆ ਕਰਾਉਣ ਲਈ ਜਹਾਜ਼ ਨੂੰ ਸੇਵਾ ‘ਚ ਲਗਾਇਆ ਸੀ।
Comment here