BlogCoronavirusCoronovirusEconomic CrisisEdeucationEducationElectionsEntertainmentEventsHealth NewsIndian PoliticsLaw and OrderLifestyleLudhiana NewsNationNewsPunjab newsUncategorizedWorldWorld Politics

ਪੰਜਾਬ ‘ਚ ਕੋਰੋਨਾ ਬਲਾਸਟ- 24 ਘੰਟਿਆਂ ‘ਚ ਮਿਲੇ 4498 ਨਵੇਂ ਮਾਮਲੇ, 64 ਨੇ ਤੋੜਿਆ ਦਮ

ਪੰਜਾਬ ਵਿੱਚ ਕੋਰੋਨਾ ਹੁਣ ਭਿਆਨਕ ਰੂਪ ਧਾਰਦਾ ਜਾ ਰਿਹਾ ਹੈ। ਇਸ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਤਾਂ ਪੰਜਾਬ ਹਰ ਦਿਨ ਇਸ ਦੇ ਮਾਮਲੇ ਪਹਿਲਾਂ ਨਾਲੋਂ ਵਧ ਹੀ ਸਾਹਮਣੇ ਆ ਰਹੇ ਹਨ। ਅੱਜ ਤਾਂ ਪੰਜਾਬ ਵਿੱਚ ਕੋਰੋਨਾ ਦਾ ਬਲਾਸਟ ਹੀ ਹੋ ਗਿਆ ਜਾਪਦਾ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਕੋਰੋਨਾ ਦੇ 4498 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਦਾ ਧਮਾਕਾ ਹੋਇਆ ਹੈ, ਜਿਥੇ 835 ਪਾਜ਼ੀਟਿਵ ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ ਅੱਜ ਕੋਰੋਨਾ ਨਾਲ 64 ਲੋਕਾਂ ਦੀ ਮੌਤ ਹੋਈ। ਰਾਹਤ ਵਾਲੀ ਗੱਲ ਇਹ ਰਹੀ ਕਿ ਅੱਜ 2615 ਮਰੀਜ਼ਾਂ ਨੂੰ ਠੀਕ ਹੋਣ ’ਤੇ ਛੁੱਟੀ ਦੇ ਦਿੱਤੀ ਗਈ।

 

ਦੱਸਣਯੋਗ ਹੈ ਕਿ ਇਸ ਮਹਾਮਾਰੀ ਨਾਲ ਅੱਜ ਅੰਮ੍ਰਿਤਸਰ ਵਿੱਚ 6, ਬਰਨਾਲਾ ‘ਚ ਇੱਕ, ਬਠਿੰਡਾ ‘ਚ 4, ਫਿਰੋਜ਼ਪੁਰ ‘ਚ 3, ਗੁਰਦਾਸਪੁਰ ‘ਚ 6, ਹੁਸ਼ਿਆਰਪੁਰ ‘ਚ 4, ਜਲੰਧਰ ‘ਚ 4, ਕਪੂਰਥਲਾ ‘ਚ 2, ਲੁਧਿਆਣਾ ‘ਚ 6, ਮਾਨਸਾ ‘ਚ 1, ਮੋਹਾਲੀ ‘ਚ 10, ਮੁਕਤਸਰ ਤੇ ਪਠਾਨਕੋਟ ‘ਚ 2-2, ਰੋਪੜ ਤੇ ਸੰਗਰੂਰ ਵਿੱਚ ਇੱਕ-ਇੱਕ, ਤਰਨਤਾਰਨ ਵਿੱਚ ਚਾਰ ਤੇ ਪਟਿਆਲਾ ‘ਚ 7 ਲੋਕਾਂ ਨੇ ਆਪਣੀ ਜਾਨ ਗੁਆਈ। ਉਥੇ ਹੀ ਅੱਜ 11 ਨਵੇਂ ਮਰੀਜ਼ਾਂ ਨੂੰ ਆਈਸੀਯੂ ਵਿੱਚ ਭਰਤੀ ਕੀਤਾ ਗਿਆ ਹੈ, ਜਦਕਿ 4 ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।

Comment here

Verified by MonsterInsights