bollywoodCoronavirusCoronovirusCricketCrime newsIndian PoliticsNationNewsPunjab newsWorld

Shimla Police ਨੇ ਹਿਰਾਸਤ ‘ਚ ਲਏ 3 ਕਿਸਾਨ ਆਗੂ : ਲੋਕਾਂ ਨੂੰ ਕਿਸਾਨੀ ਧਰਨਿਆਂ ਪ੍ਰਤੀ ਕਰ ਰਹੇ ਸੀ ਲਾਮਬੰਧ

Kisan Arrest Shimla

ਕਿਸਾਨਾਂ ਦਾ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਅਤੇ ਮੋਦੀ ਸਰਕਾਰ ਦਾ ਇਨ੍ਹਾਂ ਕਾਨੂੰਨਾਂ ਨੂੰ ਬਣਾਏ ਰੱਖਣ ਦੇ ਦਾਵ ਪੇਚ ਹਰ ਰੋਜ ਬਦਲ ਰਹੇ ਹਨ, ਪਰ ਕਿਸਾਨ ਸਰਕਾਰ ਦੀ ਹਰ ਚਾਲ ਫੇਲ ਸਾਬਿਤ ਕਰਦਿਆਂ ਲੋਕ ਮਨਾਂ ‘ਚ ਜਗਾਹ ਬਣਾ ਰਹੇ ਹਨ
ਇਸੇ ਸਬੰਧੀ ਸ਼ਿਮਲਾ ਤੋਂ ਦਿੱਲੀ ਗਏ ਕਿਸਾਨ ਆਗੂ ਜਦ ਸਿੰਘੁ ਬਾਰਡਰ ਤੋਂ ਵਾਪਿਸ ਸ਼ਿਮਲਾ ਆ ਇਥੋਂ ਦੇ ਪੰਜਾਬੀਆਂ ਨੂੰ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਅਤੇ ਉਨ੍ਹਾਂ ਨੂੰ ਕਾਨੂੰਨਾਂ ਬਾਰੇ ਜਾਣਕਾਰੀ ਦੇਣ ਲਈ ਸਮਝ ਰਹੇ ਸਨ ਤਾਂ ਪੰਜਾਬ ਦੇ ਤਿੰਨ ਕਿਸਾਨਾਂ ਨੂੰ ਸ਼ਿਮਲਾ ਪੁਲਿਸ ਨੇ ਇਥੋਂ ਦੇ ਇਤਿਹਾਸਕ ਰਿੱਜ ਤੋਂ ਹਿਰਾਸਤ ਵਿੱਚ ਲੈ ਲਿਆ। ਕਿਸਾਨਾਂ ਨੂੰ ਜਦੋਂ ਪੁਲੀਸ ਨੇ ਕਾਬੂ ਕੀਤਾ ਉਨ੍ਹਾਂ ਇਸ ਦਾ ਵਿਰੋਧ ਕੀਤਾ, ਜਿਸ ਕਾਰਨ ਮਾਹੌਲ ਤਣਾਅ ਭਰਿਆ ਹੋ ਗਿਆ। ਕਿਸਾਨਾਂ ਨੇ ਕਿਹਾ, “ਅਸੀਂ ਸਿਰਫ ਤਿੰਨ ਵਿਅਕਤੀ ਹਾਂ ਅਤੇ ਖੇਤੀ ਕਾਨੂੰਨਾਂ ਬਾਰੇ ਗੱਲ ਕਰ ਰਹੇ ਹਾਂ। ਅਸੀਂ ਕੋਈ ਨਾਅਰੇਬਾਜ਼ੀ ਵੀ ਨਹੀਂ ਕੀਤੀ। ਇਹ ਸਾਡੇ ਵਿਚਾਰਾਂ ਦੀ ਆਜ਼ਾਦੀ ਦੇ ਅਧਿਕਾਰ ਦੀ ਉਲੰਘਣਾ ਹੈ।
ਕੀ ਇਹ ਲੋਕਤੰਤਰ ਹੈ?
ਕੀ ਅਸੀਂ ਅਜ਼ਾਦ ਦੇਸ਼ ਵਿਚ ਰਹਿ ਰਹੇ ਹਾਂ? ”
ਸ਼ਿਮਲਾ ਦੇ SP Mohit Chawla ਨੇ ਕਿਹਾ ਕਿ ਰਿੱਜ ਅਤੇ ਮਾਲ ਰੋਡ ਮੁੱਖ ਖੇਤਰ ਹਨ, ਜਿਥੇ High Court ਦੇ ਆਦੇਸ਼ਾਂ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਜਲੂਸ ਜਾਂ ਮੀਟਿੰਗ ਦੀ ਮਨਾਹੀ ਹੈ। ਹਿਰਾਸਤ ਵਿੱਚ ਲਏ ਗਏ ਕਿਸਾਨਾਂ ਨੇ ਪ੍ਰਚਾਰ ਸਬੰਧੀ ਪਹਿਲਾਂ ਕੋਈ ਇਜਾਜ਼ਤ ਨਹੀਂ ਮੰਗੀ। ਅਸੀਂ ਇਨ੍ਹਾਂ ਕਿਸਾਨਾਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 107 ਅਤੇ 150 ਦੇ ਤਹਿਤ ਹਿਰਾਸਤ ਵਿੱਚ ਲਿਆ ਹੈ।
ਕਿਸਾਨ ਹਰਪ੍ਰੀਤ ਸਿੰਘ ਨੇ ਕਿਹਾ, “ਅਸੀਂ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿਚ ਜਾ ਰਹੇ ਹਾਂ ਤਾਂ ਜੋ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਜਾਗਰੂਕ ਕੀਤਾ ਜਾ ਸਕੇ ਪਰ ਇਥੇ ਪਹਿਲੀ ਵਾਰ ਸਾਡੇ ਨਾਲ ਮਾੜਾ ਸਲੂਕ ਹੋਇਆ ਹੈ। ਸਾਡੇ ਤੋਂ ਬੋਲਣ ਦੀ ਆਜ਼ਾਦੀ ਦਾ ਹੱਕ ਖੋਹ ਲਿਆ ਗਿਆ।

Comment here

Verified by MonsterInsights