Twitter ਅਤੇ ਫੇਸਬੁੱਕ ਨੇ America ਦੇ ਮੌਜੂਦਾ ਰਾਸ਼ਟਰਪਤੀ Donald Trump ਦੇ Social Media ਖਾਤਿਆਂ ਨੂੰ ਬੰਦ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ Trump ਦੇ ਸਮਰਥਕਾਂ ਨੇ ਕੈਪੀਟਲ ਦੇ ਅਹਾਤੇ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਅਤੇ ਪੁਲਿਸ ਨਾਲ ਝੜਪ ਹੋ ਗਈ। Twitter ਅਤੇ ਫੇਸਬੁੱਕ ਨੇ ਟਰੰਪ ਦੇ ਇਕ Video ਨੂੰ ਹਟਾ ਦਿੱਤਾ ਹੈ। US ਕੈਪੀਟਲ ਵਿਚ ਹਿੰਸਾ ਦੇ ਦੌਰਾਨ Donald Trump ਨੇ ਆਪਣੇ ਸਮਰਥਕਾਂ ਨੂੰ ਸੰਬੋਧਿਤ ਕੀਤਾ ਸੀ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸਿਆਸਤ ਅਜੇ ਵੀ ਗਰਮ ਹੈ। ਮੌਜੂਦਾ President Donald Trump ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਹਨ ਤੇ ਰਾਸ਼ਟਰਪਤੀ ਚੋਣਾਂ ਵਿਚ ਘਪਲੇਬਾਜ਼ੀ ਦੇ ਦੋਸ਼ ਲਗਾ ਰਹੇ ਹਨ ਅਤੇ ਇਲੈਕਟੋਰਲ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਹਨ।
ਇਸ ਸਭ ਘਟਨਾਕ੍ਰਮ ਤੋਂ ਬਾਅਦ ਟਰੰਪ ਦੀਆਂ ਹਰਕਤਾਂ ਤੋਂ ਤੰਗ ਆ ਮਾਇਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ ਨੇ ਉਹਨਾਂ ਦਾ ਅਕਾਊਂਟ 12 ਘੰਟੇ ਦੇ ਲਈ ਬਲਾਕ ਕਰ ਦਿੱਤਾ। Twitter ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ Donald Trump ਨੇ ਚੋਣਾਂ ਨੂੰ ਲੈ ਕੇ ਭੜਕਾਊ ਗੱਲਾਂ ਜਾਰੀ ਰੱਖੀਆਂ ਤਾਂ ਉਹਨਾਂ ਦਾ ਅਕਾਊਂਟ ਪੂਰੀ ਤਰ੍ਹਾਂ ਨਾਲ Block ਕਰ ਦੇਣਗੇ।
ਦਰਅਸਲ Donald ਟਰੰਪ ਦੇ ਹਾਰ ਮੰਨਣ ਤੋਂ ਇਨਕਾਰ ਕਰਨ ਦੇ ਬਾਅਦ ਉਹਨਾਂ ਦੇ ਸਮਰਥਕਾਂ ਦੀ ਭੀੜ ਨੇ US ਕੈਪੀਟਲ ਹਿਲ ਬਿਲਡਿੰਗ ਦੇ ਬਾਹਰ ਹੰਗਾਮਾ ਕੀਤਾ। Donald Trump ਨੇ ਇਹ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਬਾਈਡੇਨ ਨੂੰ 8 ਕਰੋੜ ਵੋਟ ਮਿਲੇ ਹਨ। ਉਧਰ ਦੂਜੇ ਪਾਸੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂ.ਐੱਸ. ਕੈਪੀਟਲ ਹਿੱਲ ਵਿਚ ਟਰੰਪ ਸਮਰਥਕਾਂ ਦੇ ਹੰਗਾਮੇ ਨੂੰ ਰਾਜਧ੍ਰੋਹ ਕਰਾਰ ਦਿੱਤਾ ਹੈ।
Facebook ਅਤੇ Twitter ਵਲੋਂ Donald Trump ਦੇ Social Media ਖਾਤੇ ਮੁਅੱਤਲ

Related tags :
Comment here