ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ MSP ਨੂੰ ਕਾਨੂੰਨੀ ਤੌਰ ਤੇ ਦਰਜਾ ਦਿਵਾਉਣ ਲਈ ਧਰਨਿਆਂ ਤੇ ਬੈਠੇ ਕਿਸਾਨਾਂ ਨੇ ਕਿਹਾ ਹੈ ਕਿ ਉਹ ਸ਼ੁਰੂ ਤੋਂ ਸ਼ਾਂਤਮਈ ਸਨ, ਸ਼ਾਂਤਮਈ ਹਨ ਤੇ ਹਮੇਸ਼ਾ ਸ਼ਾਂਤਮਈ ਰਹਿਣਗੇ ਪਰ ਜਦ ਤਕ ਸਰਕਾਰ ਆਪਣੇ ਤਿੰਨੋ ਖੇਤੀ ਕਾਨੂੰਨਾਂ ਨੂੰ ਵਾਪਿਸ ਨੀ ਲੈਂਦੀ ਉਦੋਂ ਤੱਕ ਦਿੱਲੀ ਦੀਆਂ ਸਰਹੱਦਾਂ ਉਪਰ ਡਟੇ ਰਹਿਣਗੇ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਸਾਨ ਨੇਤਾਵਾਂ ਨੇ ਕਿਹਾ ਕਿ ਸਰਕਾਰ ’ਤੇ ਦਬਾਅ ਪਾਉਣ ਲਈ 26 ਜਨਵਰੀ ਨੂੰ ਦਿੱਲੀ ਵੱਲ ਟਰੈਕਟਰ ਮਾਰਚ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਦਿਨ ਕਿਸਾਨਾਂ ਵਲੋਂ ਟਰੈਕਟਰਾਂ ’ਤੇ ਕੌਮੀ ਝੰਡੇ ਲਗਾਏ ਜਾਣਗੇ ਤੇ ਇਸ ਮਾਰਚ ਨੂੰ Kisan Prade ਦਾ ਨਾਮ ਦਿੱਤਾ ਗਿਆ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਇਸ ਸੰਘਰਸ਼ ਵਿੱਚ ਹੁਣ ਤੱਕ ਉਨ੍ਹਾਂ ਦੇ 50 ਸਾਥੀ ਜਾਨ ਗੁਆ ਚੁੱਕੇ ਹਨ। ਕਿਸਾਨ ਨੇਤਾਵਾਂ ਨੇ ਮੀਡੀਆ ਨੂੰ ਦੱਸਿਆ ਕਿ ਮੋਦੀ ਸਰਕਾਰ ਦਾ ਇਹ ਕੋਰਾ ਝੂਠ ਹੈ ਕਿ ਉਨ੍ਹਾਂ ਨੇ ਕਿਸਾਨਾਂ ਦੀਆਂ 50% ਮੰਗਾਂ ਮੰਨ ਲਈਆਂ ਹਨ। ਉਨ੍ਹਾਂ ਕਿਹਾ ਕਿ ਹਾਲੇ ਉਨ੍ਹਾਂ ਨੂੰ ਕਾਗਜ਼ ’ਤੇ ਕੁੱਝ ਵੀ ਨਹੀਂ ਮਿਲਿਆ।
ਕਿਸਾਨਾਂ ਅਤੇ ਮੰਤਰੀਆਂ ਦੀ 4 ਨੂੰ ਹੋਣ ਵਾਲੀ ਮੀਟਿੰਗ ਅਹਿਮ : ਮੰਗਾਂ ਨਾ ਮਨਣ ਤੇ ਕਿਸਾਨ ਦਿੱਲੀ ‘ਚ 26 ਜਨਵਰੀ ਨੀ ਕਰਨਗੇ ਟਰੈਕਟਰ ਪਰੇਡ
January 2, 20210
Related tags :
#delhikisandharne #Modi VS Kisan #TractorPrade
Related Articles
February 7, 20220
BJP ਗਠਜੋੜ ਦੇ ਹੱਕ PM ਮੋਦੀ ਦੀ ਪੰਜਾਬ ‘ਚ ਕੱਲ੍ਹ ਪਹਿਲੀ ਰੈਲੀ, ਕਰ ਸਕਦੇ ਨੇ ਵੱਡੇ ਐਲਾਨ
20 ਫ਼ਰਵਰੀ ਨੂੰ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਸੂਬੇ ਵਿੱਚ ਬੀਜੇਪੀ ਦੇ ਤਿਕੋਣੇ ਗਠਜੋੜ ਲਈ ਚੋਣ ਪ੍ਰਚਾਰ ਦਾ ਮੋਰਚਾ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਭਾਲ ਰਹੇ ਹਨ। ਪੀ.ਐੱਮ. ਮੋਦੀ ਕੱਲ੍ਹ ਪੰਜਾਬ ਵਿੱਚ ਆਪਣੀ ਪਹਿ
Read More
February 20, 20220
ਪੰਜਾਬ ਚੋਣਾਂ ਨੂੰ ਲੈ ਕੇ ਲੋਕਾਂ ‘ਚ ਉਤਸ਼ਾਹ, ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਲਾੜਾ
ਰੂਪਨਗਰ ਵਿਖੇ ਬਣਾਇਆ ਗਿਆ ਪਿੰਕ ਬੂਥ ਵੋਟਰਾਂ ਨੂੰ ਖੂਬ ਪਸੰਦ ਆਏ ਜਿੱਥੇ ਵਿਆਹ ਵਾਲੇ ਦਿਨ ਪਹੁੰਚੇ ਲਾੜੇ ਗੈਰੀ ਸੈਣੀ ਨੇ ਵੋਟ ਪਾ ਕੇ ਖੁਸ਼ੀ ਜਾਹਿਰ ਕੀਤੀ ਕਿ ਇਸ ਪਿੰਕ ਪੋਲਿੰਗ ਸਟੇਸ਼ਨ ਉੱਤੇ ਵੀ ਵਿਆਹ ਵਾਲਾ ਮਾਹੌਲ ਬਣਾਇਆ ਗਿਆ ਹੈ ਜੋ ਬ
Read More
July 6, 20210
ਬਿਜਲੀ ਸੰਕਟ ਦੌਰਾਨ ਇੰਡਸਟਰੀਆਂ ਲਈ ਨਵੇਂ ਹੁਕਮ- 10 ਜੁਲਾਈ ਤੱਕ ਬੰਦ ਰਹਿਣਗੇ ਵੱਡੇ ਉਦਯੋਗ
ਪੰਜਾਬ ਵਿੱਚ ਬਿਜਲੀ ਦਾ ਸੰਕਟ ਅਜੇ ਵੀ ਕਾਇਮ ਹੈ, ਜਿਸ ਕਾਰਨ ਵੱਡੇ ਉਦਯੋਗਾਂ ਨੂੰ 10 ਜੁਲਾਈ ਮਤਲਬ ਤਿੰਨ ਹੋਰ ਦਿਨਾਂ ਲਈ ਕੰਮਕਾਜ ਬੰਦ ਕਰਨ ਲਈ ਕਿਹਾ ਗਿਆ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐਸਪੀਸੀਐਲ) ਨੇ ਕੇਂਦਰੀ ਉੱਤਰੀ ਅਤੇ ਪੱ
Read More
Comment here