ਵਿਸ਼ਵ ਭਰ ਦੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ ਪ੍ਰਤੀਨਿਧਾਂ ਅਤੇ ਮਾਹਿਰਾਂ ਦੀ ਇੱਕ ਆਨਲਾਈਨ ਸਭਾ ਆਯੋਜਿਤ ਕੀਤੀ ਜਾ ਰਹੀ ਹੈ…
ਆਈ. ਆਈ. ਟੀ ਰੋਪੜ ਵਿਖੇ ਇਸ ਹਫਤੇ 26 ਨਵੰਬਰ ਤੋਂ ਲੈ ਕੇ 28 ਨਵੰਬਰ 2020 ਤੱਕ ਉਦਯੋਗਿਕ ਅਤੇ ਸੂਚਨਾ ਪ੍ਰਣਾਲੀ 2020 ਅਧੀਨ 15ਵਾਂ ਅੰਤਰਰਾਸ਼ਟਰੀ ਸੰਮੇਲਨ ਕਰਵਾਇਆ ਜਾ ਰਿਹਾ ਹੈ। ਜਿਸ ਤਹਿਤ ਵਿਸ਼ਵ ਭਰ ਦੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ ਪ੍ਰਤੀਨਿਧਾਂ ਅਤੇ ਮਾਹਿਰਾਂ ਦੀ ਇੱਕ ਆਨਲਾਈਨ ਸਭਾ ਆਯੋਜਿਤ ਕੀਤੀ ਜਾ ਰਹੀ ਹੈ। ਇਹ ਆਨਲਾਈਨ ਇਕੱਤਰਤਾ ਆਈ. ਈ. ਈ. ਈ. ਈ ਦਿੱਲੀ ਸੈਕਸ਼ਨ ਵਲੋਂ ਆਰਥਿਕ ਤੌਰ ਤੇ ਸਹਿ ਪ੍ਰਯੋਜਿਤ ਹੈ ਅਤੇ ਤਕਨੀਕੀ ਰੂਪ ਤੋਂ ਆਈ. ਈ. ਈ. ਈ. ਈ. ਸ੍ਰੀਲੰਕਾ ਸੈਕਸ਼ਨ, ਆਈ. ਈ. ਈ. ਈ. ਈ. ਖੜਗਪੁਰ ਸੈਕਸ਼ਨ, ਆਈ. ਈ. ਈ. ਈ. ਈ. ਇੰਡੀਆ ਕਾਊਂਸਿਲ ਵਲੋਂ ਸਹਿ ਪ੍ਰਯੋਜਿਤ ਹੈ।
ਇਸ ਸੰਮੇਲਨ ਦਾ ਆਯੋਜਨ ਆਈ. ਆਈ. ਟੀ. ਰੋਪੜ ਵਿਖੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ, ਜਿਸ ਦਾ ਉਦੇਸ਼ ਨਵੇਂ ਗਿਆਨ ਦਾ ਪ੍ਰਸਾਰ ਕਰਨਾ ਅਤੇ ਸਿੱਖਿਆ ਤੇ ਉਦਯੋਗ ਖੇਤਰ ਵਿਚ ਖੋਜਕਰਤਾਵਾਂ, ਵਿਗਿਆਨਿਕਾਂ ਅਤੇ ਇੰਜੀਨੀਅਰਾਂ ਦੇ ਵਿੱਚ ਤਜ਼ਰਬੇ ਸਾਂਝੇ ਕਰਨ ਹਿੱਤ ਸਭ ਤੋਂ ਪ੍ਰਭਾਵਸ਼ਾਲੀ ਮੰਚ ਪ੍ਰਦਾਨ ਕਰਨਾ ਹੈ, ਜੋ ਪਾਵਰ, ਊਰਜਾ ਅਤੇ ਹਾਈ ਵੋਲਟੇਜ ਇੰਜੀਨੀਅਰਿੰਗ, ਸਿਗਨਲ ਐਂਡ ਈਮੇਜ ਪ੍ਰੋਸੈਸਿੰਗ, ਕੰਪਿਊਟਰ, ਐਂਬੇਡਿਡ ਅਤੇ ਇੰਟੇਲੀਜੈਂਸ ਸਿਸਟਮ ਅਤੇ ਡਾਟਾ ਇੰਜੀਨੀਅਰਿੰਗ, ਸੰਚਾਰ ਤੇ ਸੂਚਨਾ ਤਕਨੋਲੋਜੀ, ਨਿਯੰਤਰਣ, ਰੋਬੋਟਿਕਸ ਅਤੇ ਆਟੋਮੇਸ਼ਨ, ਇਲੈਕਟ੍ਰਾਨਿਕਸ, ਇੰਸਟਰੂਮੇਸ਼ਨ ਅਤੇ ਬਾਇਮੈਡੀਕਲ ਇੰਜੀਨੀਅਰਿੰਗ ਉੱਪ ਵਿਸ਼ਿਆਂ ਤੇ ਅਧਾਰਿਤ ਹੋਵੇਗਾ।
ਜਾਣਕਾਰੀ ਦਿੰਦੇ ਆਈ. ਆਈ. ਟੀ. ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸੰਮੇਲਨ ਦੇ ਸੈਸ਼ਨ 27 ਅਤੇ 28 ਨਵੰਬਰ 2020 ਨੂੰ ਹੋਣਗੇ, ਜਦੋਂ ਕਿ ਵੱਖ ਵੱਖ ਖੇਤਰਾਂ ਵਿਚ 26 ਨਵੰਬਰ ਨੂੰ ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ ਹਨ। ਸੰਮੇਲਨ ਦੇ ਚੀਫ ਪੈਟਰਨ ਆਈ. ਆਈ. ਟੀ. ਰੋਪੜ ਦੇ ਨਿਰਦੇਸ਼ਕ ਪ੍ਰੋ. ਸਰਿਤ ਕੁਮਾਰ ਦਾਸ ਹਨ।
Comment here