ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਦੇਸ਼ ਵਿੱਚ ‘ਸਨਕੀ ਸਾਜ਼ਿਸ਼ੀ ਸਿਧਾਂਤ’ ਜਿਸ ਨੇ ਦੇਸ਼ ਵਿੱਚ ਵੰਡ ਨੂੰ ਵਧਾ ਦਿੱਤਾ ਹੈ…
ਮੀਡਿਆ ਨਾਲ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਚਾਰ ਸਾਲ ਪਹਿਲਾਂ ਜਦੋਂ ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣ ਜਿੱਤੀ ਸੀ, ਦੀ ਤੁਲਨਾ ਵਿੱਚ ਅਮਰੀਕਾ ਵਿੱਚ ਵੰਡ ਜ਼ਿਆਦਾ ਤਿੱਖੀ ਹੋਈ ਹੈ। ਓਬਾਮਾ ਨੇ ਕਿਹਾ ਕਿ 2020 ਦੀਆਂ ਅਮਰੀਕੀ ਚੋਣਾਂ ਵਿੱਚ ਜੋਅ ਬਾਇਡਨ ਦੀ ਜਿੱਤ ਉਨ੍ਹਾਂ ਪਾੜਿਆਂ ਨੂੰ ਭਰਨ ਦੀ ਮਹਿਜ਼ ਸ਼ੁਰੂਆਤ ਭਰ ਹੈ। ਉਨ੍ਹਾਂ ਨੇ ਕਿਹਾ, “ਉਨ੍ਹਾਂ ਰੁਝਾਨਾਂ ਨੂੰ ਉਲਟਾਉਣ ਲਈ ਇੱਕ ਤੋਂ ਵਧੇਰੇ ਚੋਣਾਂ ਲੱਗਣਗੀਆਂ।”
ਇੱਕ ਵੰਡੇ ਰਾਸ਼ਟਰ ਨਾਲ ਨਜਿੱਠਣ ਲਈ ਉਨ੍ਹਾਂ ਦਾ ਤਰਕ ਹੈ ਕਿ ਇਸ ਕੰਮ ਨੂੰ ਸਿਰਫ਼ ਸਿਆਸਤਦਾਨਾਂ ਦੇ ਫੈਸਲਿਆਂ ‘ਤੇ ਹੀ ਨਹੀਂ ਛੱਡਿਆ ਜਾ ਸਕਦਾ, ਸਗੋਂ ਇਸ ਲਈ ਜ਼ਰੂਰੀ ਹੈ ਕਿ ਲੋਕ ਇੱਕ-ਦੂਜੇ ਦੀ ਸੁਣਨ ਅਤੇ ਅੱਗੇ ਕੀ ਕਰਨਾ ਹੈ ਇਸ ਦਾ ਨਿਰਣਾ ਕਰਨ ਤੋਂ ਪਹਿਲਾਂ ‘ਕੁਝ ਸਾਂਝੇ ਤੱਥਾਂ’ ਬਾਰੇ ਸਹਿਮਤ ਹੋਣ।
ਹਾਲਾਂਕਿ ਉਹ ਕਹਿੰਦੇ ਹਨ ਕਿ ਉਹ ਅਗਲੀ ਪੀੜ੍ਹੀ ਦੇ ‘ਸੂਝਵਾਨੀ ਭਰਪੂਰ ਦ੍ਰਿਸ਼ਟੀਕੋਣ’ ਵਿੱਚ ‘ਬੇਹੱਦ ਉਮੀਦ’ ਦੇਖਦੇ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਅਜਿਹਾ ਸੁਚੇਤ ਸਕਾਰਾਤਮਕ ਰਵੱਈਆ ਪੈਦਾ ਕਰਨ ਦੀ ਅਪੀਲ ਕੀਤੀ ਜੋ ਦੁਨੀਆਂ ਬਦਲ ਸਕਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਉਸ ਤਬਦੀਲੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
Comment here