Crime newsWorld

Mexico News: ਸਰਕਾਰ ਵਿਰੋਧੀ ਅਪਰਾਧਿਕ ਸਮੂਹ ਕਰ ਰਹੇ ਨੇ ਵਧੇਰੇ ਪ੍ਰਦੇਸ਼ਾਂ ’ਤੇ ਆਪਣਾ ਦਾਅਵਾ

ਇੱਕ ਅਪਰਾਧੀ ਸਮੂਹ ਨੇ ਦਿਹਾਤੀ ਕਸਬੇ ਵਿਚ ਪੁਲਿਸ ਸਟੇਸ਼ਨ ਦਾ ਘਿਰਾਓ ਕੀਤਾ…

ਮੈਕਸੀਕੋ ਅਮਰੀਕਾ ਦਾ ਇੱਕ ਅਜਿਹਾ ਗੁਆਂਢੀ ਦੇਸ਼ ਹੈ ਜਿਹੜਾ ਕਿ ਗੈਰ ਕਾਨੂੰਨੀ ਲੋਕਾਂ ਅਤੇ ਨਸ਼ਿਆਂ ਨੂੰ ਅਮਰੀਕਾ ਵਿੱਚ ਪਹੁੰਚਾਉਣ ਲਈ ਪ੍ਰਵੇਸ਼ ਦਵਾਰ ਰਿਹਾ ਹੈ। ਇਸ ਮੁਲਕ ਵਿੱਚ ਅਪਰਾਧਿਕ ਸਮੂਹ ਸਰਕਾਰ ਦੇ ਪ੍ਰਭਾਵ ਅਤੇ ਡਰ ਨੂੰ ਖਤਮ ਕਰ ਰਹੇ ਹਨ। ਇਹ ਸਮੂਹ ਕਈ ਰਾਜਾਂ ਵਿੱਚ ਸ਼ਰੇਆਮ ਕਤਲ ,ਨਸ਼ੇ ਅਤੇ ਹੋਰ ਅਪਰਾਧ ਕਰਦੇ ਹਨ। ਪਿਛਲੇ ਦਿਨੀਂ ਵੀ ਇੱਕ ਅਪਰਾਧੀ ਸਮੂਹ ਨੇ ਸਵੇਰੇ 8:30 ਵਜੇ ਦਿਹਾਤੀ ਕਸਬੇ ਵਿਚ ਪੁਲਿਸ ਸਟੇਸ਼ਨ ਦਾ ਘਿਰਾਓ ਕੀਤਾ ਅਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ ਸਿੱਟੇ ਵਜੋਂ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ।

ਜੋਆਨ ਅਲਡਾਮਾ , ਜ਼ੈਕਤੇਕਾਸ ਰਾਜ ਵਿੱਚ ਬੀਨ ਅਤੇ ਮੱਕੀ ਦੇ ਖੇਤਾਂ ਵਿਚਾਲੇ 13,000 ਵਸੋਂ ਵਾਲਾ ਕਸਬਾ ਹੈ ਜੋ  ਮੈਕਸੀਕਨ ਇਨਕਲਾਬ ਅਤੇ  ਪ੍ਰਵਾਸੀਆਂ ਨੂੰ ਯੂਨਾਈਟਿਡ ਸਟੇਟ ਭੇਜਣ ਲਈ ਜਾਣਿਆ ਜਾਂਦਾ ਸੀ। ਮੈਕਸੀਕੋ ਦੇ ਸਾਬਕਾ ਰੱਖਿਆ ਮੰਤਰੀ ਦੀ ਇਸ ਮਹੀਨੇ ਹੋਈ ਗ੍ਰਿਫਤਾਰੀ ਨੇ ਵੀ ਦੇਸ਼ ਨੂੰ ਹੈਰਾਨ ਕਰ ਦਿੱਤਾ ਹੈ। ਸਯੁੰਕਤ ਰਾਜ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਉਸਨੇ ਇੱਕ ਕਾਰਟੈਲ ਨੂੰ ਹਜ਼ਾਰਾਂ ਕਿੱਲੋ ਹੈਰੋਇਨ, ਕੋਕੀਨ ਅਤੇ ਮੈਥਾਮਫੇਟਾਮਾਈਨ ਭੇਜਣ ਵਿੱਚ ਮਦਦ ਕੀਤੀ ਸੀ।  ਪਰ ਮੈਕਸੀਕੋ ਦਾ ਸੰਕਟ ਇਸ ਤਰ੍ਹਾਂ ਦੀ ਸੁਰਖੀ  ਤੋਂ ਬਹੁਤ ਅੱਗੇ ਜਾਂਦਾ ਹੈ।

ਇੱਥੇ ਪ੍ਰਦੇਸ਼ ਵਿੱਚ ਸੰਗਠਿਤ ਅਪਰਾਧੀ ਨਸ਼ੀਲੇ ਪਦਾਰਥਾਂ ਨੂੰ ਸੰਯੁਕਤ ਰਾਜ ਵਿੱਚ ਪਹੁੰਚਾਉਂਦੇ ਹਨ। ਇੱਥੇ ਹਥਿਆਰਬੰਦ ਸਮੂਹਾਂ ਦੀ ਇੱਕ ਵੱਡੀ ਰੇਂਜ ਲਗਭੱਗ 200 ਤੋਂ ਵੱਧ ਨੇ ਹਿੰਸਕ ਗਤੀਵਿਧੀਆਂ ਵਿੱਚ ਵਾਧਾ ਕੀਤਾ ਹੈ। ਉਹ ਸਿਰਫ ਨਸ਼ੇ ਹੀ ਨਹੀਂ ਬਲਕਿ ਅਗਵਾਕਾਰੀ , ਪ੍ਰਵਾਸੀਆਂ ਦੀ ਸਮੱਗਲਿੰਗ ਵੀ ਕਰ ਰਹੇ ਹਨ। ਓਬਰਾਡੋਰ ਨੇ ਰਾਜ ਦੀ ਘੱਟ ਮੌਜੂਦਗੀ ਵਾਲੇ ਖੇਤਰਾਂ ‘ਤੇ ਮੁੜ ਦਾਅਵਾ ਕਰਨ ਲਈ ਇਕ 100,000 ਮੈਂਬਰੀ ਰਾਸ਼ਟਰੀ ਗਾਰਡ ਦੀ ਸਥਾਪਨਾ ਕੀਤੀ ਹੈ ਪਰ  ਇਹ ਸਪੱਸ਼ਟ ਨਹੀਂ ਹੈ ਕਿ ਇਸ ਨਾਲ ਮਹੱਤਵਪੂਰਣ ਬਦਲਾਓ ਆਵੇਗਾ।

Comment here

Verified by MonsterInsights