ਪੰਜਾਬ ’ਚ ਇਸ ਵਕਤ ਰੇਲ ਗੱਡੀਅ ਚਲਾਉਣਾ ਸੰਭਵ ਨਹੀਂ…
ਕਿਸਾਨਾਂ ਦੇ ਚਲ ਰਹੇ ਮੌਜੂਦਾ ਸੰਘਰਸ਼ ਅਤੇ ਉਹਨਾਂ ਵੱਲੋਂ ਰੇਲ ਲਾਈਨਾਂ ਰੋਕਣ ਦੀ ਕਾਰਵਾਈ ਦੇ ਮੱਦੇਨਜ਼ਰ ਰੇਲਵੇ ਨੇ ਮਾਲ ਗੱਡੀਆਂ ਪੰਜਾਬ ਵਿਚ ਚਲਾਉਣ ’ਤੇ ਲਗਾਈ ਰੋਕ ਚਾਰ ਦਿਨ ਲਈ ਹੋਰ ਵਧਾ ਦਿੱਤੀ ਹੈ। ਡਵੀਜ਼ਨਲ ਰੇਲ ਮੈਨੇਜਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸਾਲਾਂ ਦੇ ਸੰਘਰਸ਼ ਕਾਰਨ 24 ਸਤੰਬਰ ਤੋਂ ਰੇਲ ਗੱਡੀਆਂ ਦੀ ਆਵਾਜਾਈ ਬੰਦ ਹੈ।
21 ਅਕਤੂਬਰ ਨੂੰ ਕਿਸਾਨਾਂ ਨੇ ਮਾਲ ਗੱਡੀਆਂ ਵਾਸਤੇ ਆਗਿਆ ਦੇ ਦਿੱਤੀ ਸੀ ਤੇ ਮੁਸਾਫਰ ਗੱਡੀਆਂ ਵਾਸਤੇ ਦੇ ਦਿੱਤੀ ਸੀ। ਇਸ ਮਗਰੋ ਰੇਲਵੇ ਨੇ ਮਾਲ ਗੱਡੀਆਂ ਚਲਾ ਦਿੱਤੀਆਂ ਸਨ। ਪਰ ਹੁਣ ਹਾਲਾਤਾਂ ਦੇ ਮੱਦੇਨਜ਼ਰ ਮਾਲ ਗੱਡੀਆਂ ਜਾਂ ਰੇਲ ਗੱਡੀਆਂ ਚਲਾਉਣੀਆਂ ਸੰਭਵ ਨਹੀਂ ਹਨ।
Comment here