ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੁਤਲਾ ਫੂਕ ਕੇ ਦੁਸਹਿਰਾ ਮਨਾਇਆ…
ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ ਭਰ ਚ ਕਿਸਾਨ ਕੇਂਦਰ ਸਰਕਾਰ ਖਿਲਾਫ਼ ਡਟੇ ਹੋਏ। ਥਾਂ ਥਾਂ ’ਤੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕਿਸਾਨ ਮੰਗ ਕਰ ਰਹੇ ਨੇ ਕਿ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਸ ਦੇ ਤਹਿਤ ਦੁਸਿਹਰੇ ਵਾਲੇ ਦਿਨ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਕਾਰਪੋਰਟ ਘਰਾਣਿਆਂ ਦੇ ਰਾਵਣ ਰੂਪੀ ਪੁਤਲੇ ਫੂਕਣ ਦਾ ਐਲਾਨ ਕੀਤਾ ਗਿਆ ਸੀ। ਪੰਜਾਬ ’ਚ ਵੱਖੋ ਵੱਖ ਥਾਵਾਂ ਤੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪੁਤਲਾ ਫੂਕ ਕੇ ਦੁਸਹਿਰਾ ਮਨਾਇਆ ਨਾਲੇ ਆਪਣਾ ਵਿਰੋਧ ਵੀ ਪ੍ਰਗਟ ਕੀਤਾ।
ਪੰਜਾਬ ’ਚ ਵੱਖ ਵੱਖ ਕਿਸਾਨ ਜਥੇਬੰਦੀਆਂ ਸਰਕਾਰ ਦਾ ਧਿਆਨ ਖਿੱਚਣ ਲਈ ਵੱਖੋ ਵੱਕ ਤਰੀਕੇ ਨਾਲ ਪ੍ਰਦਰਸ਼ਨ ਕਰਦੀਆਂ ਆ ਰਹੀਆਂ ਨੇ। ਇਸ ਦੇ ਤਹਿਤ ਦੁਸਿਹਰੇ ਮੌਕੇ ਪੁਤਲੇ ਸਾੜ ਕੇ ਆਪਣੀ ਆਵਾਜ਼ ਦਿੱਲੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਕਿਸੇ ਇਤਿਹਾਸਕ ਦਿਨ ਨਾਲੋਂ ਘੱਟ ਨਹੀਂ ਹੈ ਕਿ ਕਿਸਾਨਾਂ ਵੱਲੋਂ ਆਪਣੇ ਹੱਕ ਲੈਣ ਲਈ ਇੰਨਾ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਹੋਵੇ।
Comment here