NewsPunjab news

ਦਲੇਰ ਮਹਿੰਦੀ ਮਾਮਲਾ: FWICE ਨੇ PM ਮੋਦੀ ਤੇ ਉੱਤਰਾਖੰਡ ਦੇ CM ਨੂੰ ਲਿਖੀ ਚਿੱਠੀ, ਮੰਤਰੀ ਦੇ ਰਵੱਈਏ ’ਤੇ ਜਤਾਇਆ ਇਤਰਾਜ਼

ਉਤਰਾਖੰਡ ਵਿੱਚ ਇੱਕ ਸਟੇਜ ‘ਤੇ ਦਲੇਰ ਮਹਿੰਦੀ ਨਾਲ ਜੋ ਹੋਇਆ ਉਹ ਵਿਵਾਦ ਹੁਣ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚ ਗਿਆ ਹੈ। ਫਿਲਮ ਅਤੇ ਟੀਵੀ ਇੰਡਸਟਰੀ ਦੀ ਸਭ ਤੋਂ ਵੱਡੀ ਸੰਸਥਾ ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਦਲੇਰ ਮਹਿੰਦੀ ਦੇ ਸਮਰਥਨ ਵਿੱਚ ਆਈ ਹੈ, ਜਿਸ ਨਾਲ ਮਾਮਲੇ ਨੂੰ ਇੱਕ ਨਵਾਂ ਅਤੇ ਗੰਭੀਰ ਮੋੜ ਮਿਲਿਆ ਹੈ।

FWICE ਨੇ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਤਰਾਖੰਡ ਦੇ ਕੈਬਨਿਟ ਮੰਤਰੀ ਸੁਬੋਧ ਉਨਿਆਲ ਦੇ ਵਿਵਹਾਰ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਸੰਗਠਨ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਹਜ਼ਾਰਾਂ ਲੋਕਾਂ ਦੇ ਸਾਹਮਣੇ ਇੱਕ ਮਹਾਨ ਕਲਾਕਾਰ ਦਾ ਇਸ ਤਰੀਕੇ ਨਾਲ ਅਪਮਾਨ ਕਰਨਾ ਬਿਲਕੁਲ ਅਸਵੀਕਾਰਨਯੋਗ ਹੈ।

ਦਲੇਰ ਮਹਿੰਦੀ ਸ਼ਰਾਬ ਨੂੰ ਹੱਥ ਵੀ ਨਹੀਂ ਲਗਾਉਂਦੇ। ਦਲੇਰ ਨੇ ਹਾਲ ਹੀ ਵਿੱਚ ਇੱਕ ਵੱਡੀ ਸਰਜਰੀ ਕਰਵਾਈ ਹੈ ਅਤੇ ਇਸ ਸਮੇਂ ਰਿਕਵਰੀ ਦੇ ਪੜਾਅ ਵਿੱਚ ਹੈ। ਸੱਚਾਈ ਜਾਣੇ ਬਿਨਾਂ ਉਨ੍ਹਾਂ ਦੀ ਸਿਹਤ ਅਤੇ ਯੋਗਤਾਵਾਂ ‘ਤੇ ਸਵਾਲ ਉਠਾਉਣਾ ਅਸੰਵੇਦਨਸ਼ੀਲਤਾ ਦੀ ਸਿਖਰ ਹੈ। ਸੰਗਠਨ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਅਧਿਕਾਰੀਆਂ ਨੂੰ ਜਨਤਕ ਸਮਾਗਮਾਂ ਵਿੱਚ ਕਲਾਕਾਰਾਂ ਨਾਲ ਸਨਮਾਨ ਅਤੇ ਸੰਵੇਦਨਸ਼ੀਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ।

ਇਹ ਸਾਰਾ ਹੰਗਾਮਾ 18 ਅਕਤੂਬਰ ਨੂੰ ਟਿਹਰੀ ਜ਼ਿਲ੍ਹੇ ਦੇ ਕੁੰਜਾਪੁਰੀ ਮੇਲੇ ਵਿੱਚ ਹੋਇਆ ਸੀ। ਦਲੇਰ ਮਹਿੰਦੀ ਨਵਰਾਤਰੀ ਦੇ ਇਸ ਖਾਸ ਮੌਕੇ ‘ਤੇ ਸਟੇਜ ‘ਤੇ ਪ੍ਰਦਰਸ਼ਨ ਕਰ ਰਹੇ ਸਨ ਜਦੋਂ ਅਚਾਨਕ ਕੈਬਨਿਟ ਮੰਤਰੀ ਸੁਬੋਧ ਉਨਿਆਲ ਹੱਥ ਵਿੱਚ ਮਾਈਕ੍ਰੋਫ਼ੋਨ ਲੈ ਕੇ ਦਲੇਰ ਮਹਿੰਦੀ ‘ਤੇ ਦੋਸ਼ ਲਗਾਏ ਕਿ ਦਲੇਰ ਲਾਈਵ ਗਾਉਣ ਦੀ ਬਜਾਏ ਸਿਰਫ਼ ਲਿਪ-ਸਿੰਕ ਕਰ ਰਹੇ ਸੀ। ਉਨ੍ਹਾਂ ਗਾਇਕ ਦੇ ਬੋਲਣ ਦੇ ਅੰਦਾਜ਼ ‘ਤੇ ਸਵਾਲ ਉਠਾਏ ਅਤੇ ਦਾਅਵਾ ਕੀਤਾ ਕਿ ਉਹ ਨਸ਼ੇ ‘ਚ ਹ

Comment here

Verified by MonsterInsights