NewsPunjab news

ਨਾਭਾ ਦੀਆਂ ਖਸਤਾ ਹਾਲ ਸੜਕਾਂ ’ਤੇ ਭੜਕਿਆ ਰੋਸ

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਘੇਰੀ ਸਰਕਾਰ

ਨਾਭਾ ਦੇ ਅਲੋਹਰਾ ਗੇਟ ਅਤੇ ਦੁਲੱਦੀ ਗੇਟ ਦੀਆਂ ਖਸਤਾ ਹਾਲ ਸੜਕਾਂ ਹੋਣ ਦੇ ਚਲਦਿਆਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਵੱਲੋਂ ਕੀਤਾ ਰੋਸ ਪ੍ਰਦਰਸ਼ਨ। ਤਿਉਹਾਰਾਂ ਦੇ ਸੀਜ਼ਨ ਵਿੱਚ ਦੁਕਾਨਦਾਰ ਨੂੰ ਭਾਰੀ ਪ੍ਰੇਸ਼ਾਨੀ ਦਾ ਕਰਨਾ ਪੈ ਰਿਹਾ ਸਾਹਮਣਾ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ 6 ਮਹੀਨੇ ਹੋ ਗਏ ਦੋਵੇਂ ਮੇਨ ਬਾਜ਼ਾਰਾਂ ਦੀਆਂ ਸੜਕਾਂ, ਪੱਟੀਆਂ ਨੂੰ ਪਰ ਅਜੇ ਤੱਕ ਨਹੀਂ ਬਣਾਈਆਂ ਗਈਆਂ। ਅਸੀ ਤਾਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸ਼ਹਿਰ ਦੇ ਭਲੇ ਲਈ ਇਨਾਂ ਸੜਕਾਂ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। ਤਾਂ ਜੋ ਅੱਗੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਕਿਸੇ ਵੀ ਦੁਕਾਨਦਾਰ ਨੂੰ ਕੋਈ ਵੀ ਮੁਸ਼ਕਿਲ ਨਾ ਆਵੇ। ਦੂਜੇ ਪਾਸੇ ਦੁਕਾਨਦਾਰਾਂ ਨੇ ਕਿਹਾ ਕੀ ਸਾਨੂੰ ਤਾਂ ਆਉਣ ਜਾਣ ਦੇ ਵਿੱਚ ਬਹੁਤ ਦਿੱਕਤ ਆ ਰਹੀ। ਸਾਡੇ ਦਾ ਕੰਮ ਤੇ ਵੀ ਇਸ ਦਾ ਬਹੁਤ ਮਾੜਾ ਅਸਰ ਪੈ ਰਿਹਾ। ਸਾਡਾ ਕੰਮ ਤਾਂ ਅੱਧਾ ਹੀ ਰਹਿ ਗਿਆ। ਖਰਚੇ ਵੱਲੋਂ ਵੀ ਤੰਗ ਹੋਏ ਪਏ ਹਾਂ। ਅਸੀਂ ਤਾਂ ਮੰਗ ਕਰਦੇ ਹਾਂ ਕਿ ਇਹਨਾਂ ਸੜਕਾਂ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ।ਨਾਭਾ ਦੇ ਇਤਿਹਾਸਕ ਅਤੇ ਪ੍ਰਮੁੱਖ ਬਾਜ਼ਾਰਾਂ ਅਲੋਹਰਾ ਗੇਟ ਅਤੇ ਦੁਲੱਦੀ ਗੇਟ ਗੇਟ ਦੀਆਂ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਬਣ ਚੁੱਕੀ ਹੈ। ਨਗਰ ਕੌਂਸਲ ਵੱਲੋਂ ਕੁਝ ਸਮਾਂ ਪਹਿਲਾਂ ਇੱਥੇ ਸੀਵਰੇਜ ਪਾਉਣ ਦਾ ਕੰਮ ਕੀਤਾ ਗਿਆ ਸੀ, ਪਰ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਸੜਕਾਂ ਨੂੰ ਦੁਬਾਰਾ ਨਹੀਂ ਬਣਾਇਆ ਗਿਆ। ਇਸ ਲਾਪਰਵਾਹੀ ਕਾਰਨ ਸੜਕਾਂ ‘ਤੇ ਵੱਡੇ-ਵੱਡੇ ਟੋਏ ਪੈ ਗਏ ਹਨ ਅਤੇ ਹਰ ਸਮੇਂ ਮਿੱਟੀ-ਘੱਟਾ ਉੱਡਦਾ ਰਹਿੰਦਾ ਹੈ।
​ਤਿਉਹਾਰਾਂ ਦੇ ਦਿਨਾਂ ਵਿੱਚ ਦੁਕਾਨਦਾਰਾਂ ਦੀ ਵੱਡੀ ਚਿੰਨਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਦੇ ਬਿਜਨਸ ਤੇ ਵੀ ਇਸ ਮਾੜਾ ਪ੍ਰਭਾਵ ਪੈ ਰਿਹਾ ਹੁਣਾਂ ਦੇ ਕੰਮ ਅੱਧੇ ਰਹਿ ਗਏ ਹਨ। ਉਨਾਂ ਸਰਕਾਰ ਤੋਂ ਅਪੀਲ ਕੀਤੀ ਕਿ ਇਸ ਦੋਵੇਂ ਮੇਨ ਬਾਜ਼ਾਰਾਂ ਦੀਆਂ ਸੜਕਾਂ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ​ਇਸ ਮੌਕੇ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ 6 ਮਹੀਨੇ ਹੋ ਗਏ ਦੋਵੇਂ ਮੇਨ ਬਾਜ਼ਾਰਾਂ ਦੀਆਂ ਸੜਕਾਂ, ਪੱਟੀਆਂ ਨੂੰ ਪਰ ਅਜੇ ਤੱਕ ਨਹੀਂ ਬਣਾਈਆਂ ਗਈਆਂ। ਅਸੀ ਤਾਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸ਼ਹਿਰ ਦੇ ਭਲੇ ਲਈ ਇਨਾਂ ਸੜਕਾਂ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ। ਤਾਂ ਜੋ ਅੱਗੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਕਿਸੇ ਵੀ ਦੁਕਾਨਦਾਰ ਨੂੰ ਕੋਈ ਵੀ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਸੀ, ਤਾਂ ਇਨ੍ਹਾਂ ਸੜਕਾਂ ਦੀ ਦਿੱਖ ਬੰਬੇ ਵਰਗੀ ਸ਼ਾਨਦਾਰ ਸੜਕਾਂ ਵਾਂਗੂ ਸੀ ਪਰ ਇਹਨਾਂ ਨੇ ਪੱਟ ਕੇ ਰੱਖ ਦਿੱਤੀਆਂ। ਸਰਕਾਰ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਨਾਭਾ ਦੇ ਲੋਕਾਂ ਅਤੇ ਦੁਕਾਨਦਾਰਾਂ ਨੂੰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

 

Comment here

Verified by MonsterInsights