ਪਰ ਕਈ ਅਜਿਹੀਆਂ ਧੀਆਂ ਵੀ ਹਨ, ਜੋ ਆਪਣੀ ਮੌਜ ਮਸਤੀ ਦੇ ਰਾਹ ਵਿੱਚ ਰੋੜਾ ਬਣਨ ਵਾਲੇ ਪਿਤਾ ਨੂੰ ਹੀ ਰਸਤੇ ਵਿੱਚੋਂ ਹਟਾਉਣ ਤੋਂ ਗੁਰੇਜ਼ ਨਹੀਂ ਕਰਦੀਆਂ…..
ਕਿਹਾ ਜਾਂਦਾ ਹੈ ਕਿ ਧੀਆਂ ਮਾਪਿਆਂ ਨੂੰ ਪੁੱਤਰਾਂ ਨਾਲੋਂ ਵੱਧ ਪਿਆਰ ਕਰਦੀਆਂ ਹਨ। ਉਹ ਸਹੁਰੇ ਘਰ ਬੈਠੀਆਂ ਵੀ ਆਪਣੇ ਮਾਤਾ ਪਿਤਾ ਦੀ ਸੁੱਖ ਮੰਗਦੀਆਂ ਹਨ। ਮਾਤਾ ਪਿਤਾ ਨੂੰ ਜਰਾ ਜਿੰਨਾ ਵੀ ਸੇਕ ਲੱਗਣਾ, ਧੀਆਂ ਬਰਦਾਸ਼ਤ ਨਹੀਂ ਕਰ ਸਕਦੀਆਂ। ਇਹ ਗੱਲ ਕਾਫ਼ੀ ਹੱਦ ਤੱਕ ਠੀਕ ਹੈ ਪਰ ਕਈ ਅਜਿਹੀਆਂ ਧੀਆਂ ਵੀ ਹਨ, ਜੋ ਆਪਣੀ ਮੌਜ ਮਸਤੀ ਦੇ ਰਾਹ ਵਿੱਚ ਰੋੜਾ ਬਣਨ ਵਾਲੇ ਪਿਤਾ ਨੂੰ ਹੀ ਰਸਤੇ ਵਿੱਚੋਂ ਹਟਾਉਣ ਤੋਂ ਗੁਰੇਜ਼ ਨਹੀਂ ਕਰਦੀਆਂ, ਉਨ੍ਹਾਂ ਲਈ ਐਸ਼ਪ੍ਰਸਤੀ ਜ਼ਰੂਰੀ ਹੈ। ਪਿਤਾ ਦੀ ਜ਼ਿੰਦਗੀ ਜ਼ਰੂਰੀ ਨਹੀਂ। ਅਜਿਹੀ ਹੀ ਕਰਤੂਤ ਜਗਰਾਉਂ ਦੇ ਥਾਣਾ ਸਿੱਧਵਾਂ ਅਧੀਨ ਪੈਂਦੇ ਪਿੰਡ ਸਲੇਮਪੁਰਾ ਵਿੱਚ ਮਨਪ੍ਰੀਤ ਕੌਰ ਨਾਮ ਦੀ ਲੜਕੀ ਨੇ ਕਰਕੇ ਦਿਖਾਈ ਹੈ।
ਜਿਸ ਨੇ ਆਪਣੇ ਪ੍ਰੇਮੀ ਅਤੇ ਉਸ ਦੇ 2 ਹੋਰ ਦੋਸਤਾਂ ਨਾਲ ਮਿਲ ਕੇ ਆਪਣੇ ਪਿਤਾ ਸਾਬਕਾ ਫ਼ੌਜੀ ਕੁਲਵੰਤ ਸਿੰਘ ਦੀ ਜਾਨ ਲੈ ਲਈ। ਪੁਲਿਸ ਨੇ ਚਾਰੇ ਦੋਸ਼ੀ ਫੜ ਲਏ ਹਨ ਅਤੇ ਹੋਰ ਵਧੇਰੇ ਜਾਂਚ ਕੀਤੀ ਜਾ ਰਹੀ ਹੈ, ਸਰਕਾਰੀ ਅਧਿਕਾਰੀ ਨੇ ਉਪਰੋਕਤ ਮਾਮਲੇ ਦੇ ਸਬੰਧ ਵਿੱਚ ਖੁਲਾਸਾ ਕੀਤਾ ਹੈ ਕਿ ਕੁਲਵੰਤ ਸਿੰਘ ਜਨਵਰੀ ਮਹੀਨੇ ਵਿੱਚ ਫੌਜ ਵਿੱਚੋਂ ਸੇਵਾ ਮੁਕਤ ਹੋਇਆ ਸੀ। ਉਸ ਦੀ ਧੀ ਮਨਪ੍ਰੀਤ ਕੌਰ ਦੇ ਬਲਜਿੰਦਰ ਸਿੰਘ ਇੰਦਾ ਨਾਮ ਦੇ ਨੌਜਵਾਨ ਨਾਲ ਪ੍ਰੇਮ ਸਬੰਧ ਸਨ। ਜਿਸ ਕਰਕੇ ਫ਼ੌਜੀ ਕੁਲਵੰਤ ਸਿੰਘ ਆਪਣੀ ਧੀ ਨੂੰ ਵਰਜਦਾ ਸੀ ਪਰ ਮਨਪ੍ਰੀਤ ਕੌਰ ਨੂੰ ਇਹ ਮਨਜ਼ੂਰ ਨਹੀਂ ਸੀ।
ਜਿਸ ਕਰਕੇ ਉਹ ਆਪਣੇ ਪਿਤਾ ਨੂੰ ਹੀ ਆਪਣੇ ਰਸਤੇ ਵਿੱਚੋਂ ਰੋੜਾ ਸਮਝਣ ਲੱਗੀ, ਅਧਿਕਾਰੀ ਅਨੁਸਾਰ 25 ਤਰੀਕ ਨੂੰ ਸ਼ਾਮ ਨੂੰ ਕਿਸੇ ਨੇ ਫ਼ੌਜੀ ਕੁਲਵੰਤ ਸਿੰਘ ਦੀ ਜਾਨ ਲੈ ਲਈ। ਪੁਲਿਸ ਨੂੰ ਇਤਲਾਹ ਮਿਲਣ ਤੇ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਜਿਨ੍ਹਾਂ ਵਿੱਚ ਮਨਪ੍ਰੀਤ ਕੌਰ, ਬਲਜਿੰਦਰ ਸਿੰਘ ਇੰਦਾ, ਕੁਲਦੀਪ ਸਿੰਘ, ਸ਼ਿਵਾ ਅਤੇ ਸੁਮਿਤ ਕੁਮਾਰ ਸ਼ਾਮਿਲ ਹਨ। ਅਧਿਕਾਰੀ ਅਨੁਸਾਰ ਮਨਪ੍ਰੀਤ ਦੇ ਪ੍ਰੇਮੀ ਦੇ ਦੋਸਤਾਂ ਨੇ ਵੀ ਇਨ੍ਹਾਂ ਦਾ ਇਸ ਕੰਮ ਵਿੱਚ ਹੱਥ ਦਿੱਤਾ। ਇਸ ਮਾਮਲੇ ਵਿੱਚ ਹੁਣ ਤੱਕ ਫ਼ੌਜੀ ਦੀ ਪਤਨੀ ਦਾ ਕੋਈ ਰੋਲ ਨਜ਼ਰ ਨਹੀਂ ਆਇਆ।
Comment here