bollywood

ਰਿਜ਼ਰਵੇਸ਼ਨ ‘ਤੇ ਕੰਗਨਾ ਰਣੌਤ ਦਾ ਟਵਿੱਟਰ; ਇਸੇ ਤਰ੍ਹਾਂ ਕੁਝ ਲੋਕ ਨੇ ਦਿੱਤੀ ਪ੍ਰਤੀਕ੍ਰਿਆ

ਇਸ ਟਵੀਟ ਵਿੱਚ ਉਹਨਾਂ ਨੇ ਰਿਜ਼ਰਵੇਸ਼ਨ ਦੇ ਖਿਲਾਫ ਆਪਣਾ ਪੱਖ ਰੱiਖਆ ਹੈ…

ਕੰਗਨਾ ਰਨਾਵਤ ਨੇ ਹਾਲ ਹੀ ਵਿੱਚ ਟਵਿੱਟਰ ’ਤੇ ਅਧਿਕਾਰਤ ਅਕਾਊਂਟ ਬਣਾਇਆ ਹੈ । ਪਰ ਹੁਣ ਉਹ ਆਪਣੇ ਇੱਕ ਟਵੀਟ ਕਰਕੇ ਮੁਸੀਬਤ ‘ਚ ਫਸਦੀ ਦਿਖਾਈ ਦੇ ਰਹੀ ਹੈ। ਕੰਗਨਾ ਦਾ ਇਹ ਟਵੀਟ ਰਿਜ਼ਰਵੇਸ਼ਨ ਨੂੰ ਲੈ ਕੇ ਸੀ । ਇਸ ਟਵੀਟ ਵਿੱਚ ਉਹਨਾਂ ਨੇ ਰਿਜ਼ਰਵੇਸ਼ਨ ਦੇ ਖਿਲਾਫ ਆਪਣਾ ਪੱਖ ਰੱiਖਆ ਹੈ । ਇੱਕ ਰਿਪੋਰਟ ਅਨੁਸਾਰ ਇੱਕ ਵਿਅਕਤੀ ਨੇ ਕੰਗਨਾ ਦੇ ਇਸ ਟਵੀਟ ਨੂੰ ਲੈ ਕੇ ਉਸ ਦੇ ਖ਼ਿਲਾਫ਼ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਉਸ ਨੇ ਕੰਗਨਾ ‘ਤੇ ਸੰਵਿਧਾਨ ਦਾ ਅਪਮਾਣ ਦਾ ਦੋਸ਼ ਲਾਇਆ ਹੈ। ਇਸ ਦੇ ਅਧਾਰ ‘ਤੇ ਉਸ ਨੇ ਕੰਗਨਾ ਖ਼ਿਲਾਫ਼ ਦੇਸ਼ਧ੍ਰੋਹ ਦੀ ਸ਼ਿਕਾਇਤ ਦਿੱਤੀ ਹੈ। ਦਰਅਸਲ, ਟਵਿੱਟਰ ‘ਤੇ ਇੱਕ ਪੋਸਟ ‘ਚ ਚਰਚਾ ਦੌਰਾਨ ਕੰਗਨਾ ਨੇ ਰਿਜ਼ਰਵੇਸ਼ਨ ਬਾਰੇ ਆਪਣੀ ਰਾਏ ਜ਼ਾਹਰ ਕੀਤੀ ਸੀ। ਉਸ ਨੇ ਕਿਹਾ ਸੀ ਕਿ ਆਧੁਨਿਕ ਭਾਰਤੀ ਜਾਤੀ ਪ੍ਰਣਾਲੀ ਨੂੰ ਨਹੀਂ ਮੰਨਦੇ ਤੇ ਸਿਰਫ ਸਾਡਾ ਸੰਵਿਧਾਨ ਰਿਜ਼ਰਵੇਸ਼ਨ ਪ੍ਰਣਾਲੀ ‘ਤੇ ਕਾਇਮ ਹੈ।

ਕੰਗਨਾ ਨੇ ਇੱਕ ਟਵੀਟ ਵਿੱਚ ਲਿਖਿਆ, “ਜਾਤੀ ਪ੍ਰਣਾਲੀ ਨੂੰ ਆਧੁਨਿਕ ਭਾਰਤੀਆਂ ਨੇ ਰੱਦ ਕਰ ਦਿੱਤਾ ਹੈ, ਛੋਟੇ ਕਸਬਿਆਂ ਵਿੱਚ ਹਰ ਕੋਈ ਜਾਣਦਾ ਹੈ ਕਿ ਇਹ ਕਾਨੂੰਨ ਦੇ ਤਹਿਤ ਸਵੀਕਾਰ ਨਹੀਂ ਹੈ ਤੇ ਕੁਝ ਲੋਕਾਂ ਲਈ ਆਪਣੇ ਆਪ ਨੂੰ ਖੁਸ਼ ਰੱਖਣ ਦਾ ਸ਼ਰਮਨਾਕ ਢੰਗ ਹੈ। ਸਿਰਫ ਸਾਡੇ ਸੰਵਿਧਾਨ ਨੇ ਇਸ ਨੂੰ ਰਿਜ਼ਰਵੇਸ਼ਨ ਦੇ ਤੌਰ ‘ਤੇ ਬਰਕਰਾਰ ਰੱਖਿਆ ਹੈ। ਇਸ ਬਾਰੇ ਗੱਲ ਕਰੋ।

https://twitter.com/KanganaTeam/status/1298954360106283009

Comment here

Verified by MonsterInsights