ਬੀਤੇ ਦਿਨ ਥਾਣਾ ਆਦਮਪੁਰ ਅਧੀਨ ਆਉਂਦੇ ਪਿੰਡ ਕਪੂਰ ਕਠਾਰ ਚੌਕ ਵਿੱਚ ਖੜ੍ਹੇ ਇੱਕ ਅੰਮ੍ਰਿਤਧਾਰੀ ਬਜ਼ੁਰਗ ਵਲੋਂ ਲਿਫਟ ਮੰਗਣ ‘ਤੇ ਸਾਬਕਾ ਪੁਲਿਸ ਇੰਸਪੈਕਟਰ ਨੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਥਾਣਾ ਆਦਮਪੁਰ ਵਿਖੇ ਕੁੱਟਮਾਰ ਕਰਨ ਦੀ ਸ਼ਿਕਾਇਤ ਦੇਣ ਪਹੁੰਚੇ ਬਜ਼ੁਰਗ ਜਗਦੇਵ ਸਿੰਘ ਵਾਸੀ ਬਡਾਲਾ ਮਾਹੀ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ 2 ਵਜੇ ਜਲੰਧਰ ਤੋਂ ਬੱਸ ਰਾਹੀਂ ਪਿੰਡ ਕਪੂਰ (ਅੱਡਾ ਕਠਾਰ) ਚੌਕ ‘ਤੇ ਉਤਰਿਆ ਆਪਣੇ ਘਰ ਜਾਣ ਲਈ ਖੜ੍ਹਾ ਸੀ ਅਤੇ ਅੱਗਿਓਂ ਆ ਰਹੇ ਇੱਕ ਐਕਟਿਵਾ ਚਾਲਕ ਤੋਂ ਲਿਫਟ ਲੈਣ ਲਈ ਹੱਥ ਨਾਲ ਰੋਕਣ ਦਾ ਇਸ਼ਾਰਾ ਕੀਤਾ ਪਰ ਰੋਕਣ ਉਪਰੰਤ ਉਸ ਵਿਅਕਤੀ ਮੈਨੂੰ ਜ਼ੋਰ ਨਾਲ ਧੱਕਾ ਮਾਰ ਕੇ ਮੈਨੂੰ ਜ਼ਮੀਨ ‘ਤੇ ਸੁੱਟ ਦਿੱਤਾ ਤੇ ਉਸ ਤੋਂ ਬਾਅਦ ਮੇਰੀ ਪੱਗ ਉਤਾਰ ਕੇ ਮੇਰੇ ਬਾਲਾਂ ਤੋਂ ਫੜ੍ਹ ਕੁੱਟਮਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਬਜ਼ੁਰਗ ਨੇ ਦੱਸਿਆ ਇਸ ਕੁੱਟਮਾਰ ਦੀ ਵੀਡੀਓ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ। ਇਸ ਪੂਰੇ ਮਾਮਲੇ ਨੂੰ ਦੇਖਦਿਆਂ ਥਾਣਾ ਮੁਖੀ ਰਵਿੰਦਰ ਪਾਲ ਸਿੰਘ ਆਦਮਪੁਰ ਨੇ ਦੱਸਿਆ ਹੈ ਇਸ ਮਾਮਲੇ ਵਿੱਚ ਦੋਸ਼ੀ ਖਿਲਾਫ ਸਖਤ ਕਾਰਵਾਈ ਹੋਵੇਗੀ। ਦਸਣਯੋਗ ਹੈ ਕਿ ਉਕਤ ਵਿਅਕਤੀ ਕਰੀਬ 2 ਸਾਲ ਪਹਿਲਾਂ ਥਾਣਾ ਬੁੱਲੋਵਾਲ ਜ਼ਿਲਾ ਹੁਸ਼ਿਆਰਪੁਰ ਤੋਂ ਸੇਵਾ ਮੁਕਤ ਹੋਇਆ ਹੈ। ਬਜ਼ੁਰਗ ਨਾਲ ਥਾਣਾ ਆਦਮਪੁਰ ਵਿਖੇ ਹਾਜ਼ਰ ਹੋਏ ਸਮੂਹ ਪਿੰਡ ਵਾਸੀਆਂ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਜੇਕਰ ਇਸ ਮਾਮਲੇ ਸਬੰਧੀ ਇਸ ਪੁਲਿਸ ਮੁਲਾਜ਼ਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਤਾਂ ਫਿਰ ਸਿੱਖ ਜੱਥੇਬੰਦੀਆਂ ਨਾਲ ਮਿਲ ਓਹ ਵੱਡਾ ਸੰਘਰਸ਼ ਉਲੀਕਣਗੇ

ਬੇਚਾਰੇ ਬਜ਼ੁਰਗ ਦੇ ਲਿਫ਼ਟ ਮੰਗਣ ‘ਤੇ ਪੁਲਿਸ ਵਾਲੇ ਨੇ ਦੀ ਕੀਤੀ ਕੁੱ.ਟਮਾਰ,ਰੋ -ਰੋ ਕੇ ਬਜ਼ੁਰਗ ਦੇ ਦੱਸੀ ਸਾਰੀ ਗੱਲ

Related tags :

Comment here