News

ਨੌਜਵਾਨ ਨੇ ਨਹਿਰ ਵਿੱਚ ਲਗਾਈ ਛਲਾਂਗ ,ਛਲਾਂਗ ਲਗਾਉਣ ਤੋਂ ਪਹਿਲਾਂ ਵੀਡੀਓ ਬਣਾ ਕੇ ਦੁਕਾਨ ਮਾਲਕ ਤੇ ਲਗਾਏ ਜਲੀਲ ਕਰਨ ਦੇ ਦੋਸ਼

ਗੁਰਦਾਸਪੁਰ ਦੇ ਪਿੰਡ ਬਬੇਹਾਲੀ ਵਿੱਚ ਇੱਕ ਨੌਜਵਾਨ ਨੇ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਗਾਲੀ ਗਲੋਚ ਅਤੇ ਜਲੀਲ ਕਰਨ ਤੋਂ ਬਾਅਦ ਦੁਖੀ ਹੋਕੇ ਬਬੇਹਾਲੀ ਨਹਿਰ ਵਿੱਚ ਛਾਲ ਮਾਰ ਦਿੱਤੀ । ਨਹਿਰ ਵਿੱਚ ਛਲਾਂਗ ਮਾਰਨ ਤੋਂ ਪਹਿਲਾਂ ਨੌਜਵਾਨ ਨੇ ਨਹਿਰ ਦੇ ਕੰਢੇ ਖਲੋ ਕੇ ਇੱਕ ਵੀਡੀਓ ਵੀ ਬਣਾਈ ਹੈ ਤੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਹੈ ਜਿਸ ਵਿੱਚ ਉਸਨੇ ਇਸ ਘਟਨਾ ਦੇ ਜਿੰਮੇਦਾਰ ਪਿੰਡ ਦੇ ਉਸ ਵਿਅਕਤੀ ਨੂੰ ਠਹਿਰਾਇਆ ਹੈ ਜਿਸ ਦੀ ਦੁਕਾਨ ਤੇ ਉਹ ਕੰਮ ਕਰਦਾ ਸੀ । ਉੱਥੇ ਹੀ ਛਲਾਂਗ ਮਾਰਨ ਵਾਲੇ ਨੌਜਵਾਨ ਦੀ ਪਹਿਚਾਨ ਰਨਦੀਪ ਸਿੰਘ ਉਰਫ ਰਾਣਾ ਵਾਸੀ ਬੱਬੇਹਾਲੀ ਦੇ ਤੌਰ ਤੇ ਹੋਈ ਹੈ। ਗੋਤਾਖੋਰਾਂ ਵੱਲੋਂ ਨਹਿਰ ਵਿੱਚ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।

ਛਲਾਂਗ ਲਗਾਉਣ ਵਾਲੇ ਨੌਜਵਾਨ ਰਨਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਰਣਦੀਪ ਸਿੰਘ ਉਮਰ 19 ਸਾਲ ਪਿੰਡ ਦੇ ਹੀ ਇੱਕ ਵਿਅਕਤੀ ਦੀ ਦੁਕਾਨ ਤੇ ਸਪੀਕਰ ਆਦਿ ਲਗਾਉਣ ਦਾ ਕੰਮ ਕਰਦਾ ਸੀ। ਬੀਤੇ ਦਿਨ ਦੁਕਾਨ ਮਾਲਕ ਵੱਲੋਂ ਛੋਟੀ ਜਿਹੀ ਗੱਲ ਨੂੰ ਲੈ ਕੇ ਉਸ ਦੇ ਨਾਲ ਗਾਲੀ ਗਲੋਚ ਕੀਤਾ ਗਿਆ ਤੇ ਉਸ ਨੂੰ ਕਾਫੀ ਜਲੀਲ ਕੀਤਾ ਗਿਆ ਜਿਸ ਕਾਰਨ ਰਣਦੀਪ ਕਾਫੀ ਪਰੇਸ਼ਾਨ ਚੱਲ ਰਿਹਾ ਸੀ। ਜਿਸ ਦੇ ਚਲਦੇ ਬੀਤੀ ਰਾਤਸ:30 ਵਜੇ ਦੇ ਕਰੀਬ ਉਸਨੇ ਨਹਿਰ ਵਿੱਚ ਛਿਲੰਗ ਲਗਾ ਦਿੱਤੀ । ਉਸਦੀ ਸਕੂਟਰੀ ਨਹਿਰ ਦੇ ਨੇੜਿਓਂ ਹੀ ਮਿਲੀ ਹੈ । ਉਹਨਾਂ ਮੰਗ ਕੀਤੀ ਕਿ ਰਨਦੀਪ ਦੀ ਮੌਤ ਦੇ ਜਿੰਮੇਦਾਰ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ।

Comment here

Verified by MonsterInsights