News

ਅਕਾਲ ਫ਼ਿਲਮ ਵਾਲੇ ਬਿਆਨ ‘ਤੇ ਫਸੇ ਬਾਬਾ ਗੁਲਾਬ ਸਿੰਘ , ਨਹਿੰਗ ਜਥੇਬੰਦੀਆਂ ਨੇ ਕਿਹਾ,”ਪੈਸੇ ਲੈ ਕੇ ਫ਼ਿਲਮ ਦੇਖਣ ਵਾਲੇ ਨਹਿੰਗ ਸਿੰਘਾਂ ਦੇ ਨਾਮ ਕੀਤੇ ਜਾਣ ਜਨਤਕ “

ਗੱਲਬਾਤ ਦੌਰਾਨ ਮਾਨ ਸਿੰਘ ਦੁਆਬਾ ਜੋਨ ਜਥੇਦਾਰ ਬੁੱਢਾ ਦਲ ਵੱਲੋਂ ਦੱਸਿਆ ਗਿਆ ਕਿ ਬੀਤੇ ਕੁਝ ਦਿਨ ਪਹਿਲਾਂ ਇੱਕ ਨਿੱਜੀ ਚੈਨਲ ਦੇ ਉੱਪਰ ਗੁਲਾਬ ਸਿੰਘ ਵੱਲੋਂ ਇੰਟਰਵਿਊ ਦਿੱਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਅਕਾਲ ਫਿਲਮ ਆਈ ਸੀ ਉਦੋਂ ਗਿੱਪੀ ਗਰੇਵਾਲ ਵੱਲੋਂ 32 ਲੱਖ ਤੋਂ ਵੀ ਜਿਆਦਾ ਰੁਪਈਏ ਨਿਹੰਗ ਸਿੰਘਾਂ ਨੂੰ ਫਿਲਮ ਦਿਖਾਉਣ ਦੇ ਬਦਲੇ ਦਿੱਤੇ ਜਿਨਾਂ ਵਿੱਚ ਗੁਲਾਬ ਸਿੱਧੂ ਵੱਲੋਂ ਸਿੱਧਾ ਸਿੱਧਾ ਟਾਰਗੇਟ ਨਿਹੰਗ ਸਿੰਘਾਂ ਨੂੰ ਕੀਤਾ ਗਿਆ ਜਿਸ ਦੇ ਰੋਸ ਵਜੋਂ ਅੱਜ ਅਸੀਂ ਇਹ ਬਿਆਨ ਦੇ ਰਹੇ ਆਂ ਉਹਨਾਂ ਨੇ ਕਿਹਾ ਕਿ ਗੁਲਾਬ ਸਿੰਘ ਨੂੰ ਜੇਕਰ ਪਤਾ ਹੈ ਕਿ ਕਿਸ ਕਿਸ ਨਿਹੰਗ ਸਿੰਘ ਨੇ ਪੰਥ ਦੇ ਨਾਮ ਦੇ ਉੱਪਰ ਪੈਸੇ ਖਾਦੇ ਨੇ ਉਹਨਾਂ ਦਾ ਨਾਮ ਉਹ ਜਨਤਕ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੁਲਾਬ ਸਿੰਘ ਦਾ ਜਿੱਥੇ ਵੀ ਦੀਵਾਨ ਲੱਗੇਗਾ ਉਥੇ ਨਿਹੰਗ ਸਿੰਘਾਂ ਵੱਲੋਂ ਉਸਦਾ ਵਿਰੋਧ ਕੀਤਾ ਜਾਵੇਗਾ ਤੇ ਉਥੇ ਹੀ ਪੁੱਛਿਆ ਜਾਵੇਗਾ ਕਿ ਕਿੰਨਾਂ ਨਿਹੰਗ ਸਿੰਘਾਂ ਵੱਲੋਂ ਅਕਾਲ ਫਿਲਮ ਦੇਖਣ ਦੀ ਪੈਸੇ ਲਏ |

ਜਥੇਦਾਰ ਵੱਲੋਂ ਦੱਸਿਆ ਗਿਆ ਕਿ ਗੁਲਾਬ ਸਿੰਘ ਨੇ ਸਿਰਫ ਇੱਕ ਨਿਹੰਗ ਸਿੰਘ ਦਾ ਨਾਮ ਨਹੀਂ ਲੈ ਕੇ ਬਲਕਿ ਸਾਰੇ ਹੀ ਨਿਹੰਗ ਸਿੰਘਾਂ ਨੂੰ ਟਾਰਗੇਟ ਕੀਤਾ ਹੈ ਜਿਸ ਦੇ ਰੋਸ਼ ਵਜੋਂ ਅੱਜ ਇਹ ਬਿਆਨ ਸਾਨੂੰ ਦੇਣਾ ਪੈ ਰਿਹਾ |

Comment here

Verified by MonsterInsights