News

ਪਿੰਡ ਮਾੜੀ ਟਾਂਡਾ ਚ ਪੰਚਾਇਤੀ ਜਗ੍ਹਾ ਤੇ ਇੱਟਾਂ ਲਹਾਉਣ ਨੂੰ ਲੈਕੇ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ

ਹਲਕਾ ਸ੍ਰੀ ਹਰਗੋਬਿੰਪੁਰ ਦੇ ਪਿੰਡ ਮਾੜੀ ਟਾਂਡਾ ਵਿਖੇ ਊਸ ਵੇਲੇ ਮਾਹੌਲ ਗਰਮ ਹੋ ਗਿਆ ਜਦੋਂ ਪੰਚਾਇਤੀ ਜਗ੍ਹਾ ਤੇ ਇੱਟਾਂ ਲੁਹਾਉਣ ਨੂੰ ਲੈਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਇਸ ਝਗੜੇ ਦੌਰਾਨ ਪਿੰਡ ਦੇ ਮਜੂਦਾ ਸਰਪੰਚ ਅਰਮਿੰਦਰ ਸਿੰਘ ਮੁਤਾਬਿਕ ਊਸਦੀ ਇਸ ਝਗੜੇ ਦੌਰਾਨ ਦੂਸਰੀ ਧਿਰ ਦੇ ਲੋਕਾਂ ਵਲੋਂ ਮਾਰਕੁਟਾਈ ਕਰਦੇ ਹੋਏ ਉਸਦੀ ਦਸਤਾਰ ਉਤਾਰ ਦਿੱਤੀ ਅਤੇ ਕਪੜੇ ਵੀ ਫਾੜ ਦਿੱਤੇ ਇਸ ਝਗੜੇ ਨੂੰ ਲੈਕੇ ਸਰਪੰਚ ਦੀ ਵੀਡੀਓ ਵੀ ਤੇਜੀ ਨਾਲ ਵਾਇਰਲ ਹੁੰਦੀ ਨਜਰ ਆਈ ਇਸ ਦੌਰਾਨ ਪੀੜਤ ਸਰਪੰਚ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਦੂਸਰੀ ਧਿਰ ਜ਼ਬਰਦਸਤੀ ਪੰਚਾਇਤੀ ਜਗ੍ਹਾ ਤੇ ਇੱਟਾਂ ਉਤਰਵਾ ਰਹੀ ਸੀ ਜਿਸਨੂੰ ਲੈਕੇ ਸਰਪੰਚ ਨੇ ਰੋਕ ਦਿੱਤਾ ਸਰਪੰਚ ਅਤੇ ਪਿੰਡ ਵਾਸੀਆਂ ਮੁਤਾਬਿਕ ਦੂਸਰੀ ਧਿਰ ਨੇ ਇਸੇ ਦੌਰਾਨ ਊਸ ਉੱਤੇ ਹਮਲਾ ਕਰਦੇ ਹੋਏ ਉਸਦੀ ਦਸਤਾਰ ਉਤਾਰ ਦਿੱਤੀ ਉਹਨਾਂ ਕਿਹਾ ਇਹ ਸਰਕਾਰੀ ਜਗ੍ਹਾ ਹੈ ਇਸ ਨੂੰ ਬਿਨਾਂ ਵਜਾ ਇਸਤੇਮਾਲ ਨਹੀਂ ਕਰਨ ਦਿੱਤਾ ਜਾਵੇਗਾ ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ

ਓਧਰ ਇਸ ਝਗੜੇ ਵਿਚ ਦੂਸਰੇ ਧਿਰ ਦੇ ਦੋ ਲੋਕ ਜ਼ਖਮੀ।ਹੋ ਗਏ ਜੋ ਸਿਵਲ ਹਸਪਤਾਲ ਬਟਾਲਾ ਜੇਰੇ ਇਲਾਜ ਹਨ ਉਹਨਾਂ ਦੱਸਿਆ ਕਿ ਉਹਨਾਂ ਦੀ ਇੱਟਾਂ ਨਾਲ ਭਰੀ ਟਰਾਲੀ ਉਕਤ ਜਗ੍ਹਾ ਤੇ ਫਸ ਗਈ ਸੀ ਜਿਸਨੂੰ ਲੈਕੇ ਸਰਪੰਚ ਨੇ ਬੋਲਣਾ ਸ਼ੁਰੂ ਕਰ ਦਿੱਤਾ ਅਸੀਂ ਕਿਹਾ ਕਿ ਜਲਦ ਹੀ ਟਰਾਲੀ ਕੱਢ ਲਈ ਜਾਵੇਗੀ ਲੇਕਿਨ ਸਰਪੰਚ ਅਤੇ ਉਸਦੇ ਸਾਥੀਆਂ ਨੇ ਗਾਲੀ ਗਲੋਚ ਕਰਦੇ ਹੋਏ ਉਹਨਾਂ ਉੱਤੇ ਹਮਲਾ ਕਰ ਦਿੱਤਾ ਅਤੇ ਓਹਨਾ ਨੂੰ ਜ਼ਖਮੀ ਕਰ ਦਿੱਤਾ ਉਹਨਾ ਨੇ ਵੀ ਇਨਸਾਫ ਦੀ ਗੁਹਾਰ ਲਗਾਈ ਹੈ | ਇਸ ਮਾਮਲੇ ਨੂੰ ਲੈਕੇ ਸੰਬੰਧਿਤ ਥਾਣਾ ਦੇ ਐਸ ਐਚ ਓ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਫਤੀਸ਼ ਮੁਤਾਬਿਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Comment here

Verified by MonsterInsights