News

ਪਿੰਡ ਦੁਸਾਂਝ ਕਲਾਂ ‘ਚ ਤਿਨੋਂ ਬੈਂਕਾਂ ‘ਚੋਂ ਚੋਰੀ ਕਰਨ ਦੀ ਕੋਸ਼ਿਸ਼ ਰਹੀ ਨਿਕਾਮ

ਬੀਤੀ ਰਾਤ ਚੋਰਾਂ ਵਲੋਂ ਥਾਣਾ ਗੁਰਾਇਆ ਦੇ ਪਿੰਡ ਦੁਸਾਂਝ ਕਲਾਂ ਦੀਆਂ ਬੈਂਕਾਂ ਚ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਰਹੀਆਂ ਨਾਕਾਮ। ਬੀਤੀ ਰਾਤ ਚੋਰ ਪਿੰਡ ਦੁਸਾਂਝ ਕਲਾਂ ਦੀਆਂ ਤਿੰਨੋਂ ਬੈਂਕਾਂ ਵਿਚ ਚੋਰੀ ਕਰਨ ਆਏ। ਇਸ ਸਬੰਧੀ ਪੁਲਿਸ ਮੁਲਾਜ਼ਮਾਂ ਨੂੰ ਜਾਣਕਾਰੀ ਦਿੰਦੇ ਹੋਏ ਨੇੜਲੇ ਘਰਾਂ ਵਾਲਿਆਂ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਸਵਾਂ ਇੱਕ ਵਜੇ ਦੁਸਾਂਝ ਕਲਾਂ ਦੀ ਕੋਆਪ੍ਰਟਿਵ ਬੈਂਕ ਵਿੱਚ ਚੋਰੀ ਕਰਨ ਦੀ ਮਨਸ਼ਾ ਨਾਲ ਆਏ ਚੋਰਾਂ ਵਲੋਂ ਬੈਂਕ ਦੀ ਗਰਿੱਲ ਦਾ ਸ਼ੀਸ਼ਾ ਤੋੜਿਆਂ ਗਿਆ। ਚੋਰਾਂ ਵਲੋਂ ਜਦੋਂ ਗਰਿੱਲ ਨੂੰ ਸੱਬਲ ਨਾਲ ਤੋੜਿਆਂ ਜਾਂਦਾ ਸੀ ਤਾਂ ਲਾਗਲੇ ਘਰਾਂ ਵਾਲੇ ਜਾਗ ਪਏ। ਬੈਂਕ ਦੇ ਆਲੇ-ਦੁਆਲੇ ਦੇ ਲੋਕਾਂ ਨੇ ਆਪਣੇ ਘਰਾਂ ਦੀਆਂ ਲੈਟਾਂ ਜਗਾਂ ਦਿੱਤੀਆਂ। ਚੋਰ ਲੈਟਾਂ ਜਗਦਿਆਂ ਦੇਖ ਕੇ ਇੱਥੋਂ ਭੱਜ ਗਏ। ਇਸੇ ਤਰ੍ਹਾਂ ਅੱਡੇ ਦੀ ਐਸਬੀਆਈ ਬੈਂਕ ਦੀਆਂ ਵੀ ਗਰਿੱਲਾਂ ਤੋੜਿਆਂ ਗਈ ਪਰ ਕੋਈ ਸਮਾਨ ਚੋਰੀ ਨਹੀਂ ਹੋਇਆ।

ਇਸੇ ਤਰ੍ਹਾਂ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਸੋਹਣ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਸਮਾਂ ਕਰੀਬ ਦੋ ਵਜੇ ਬੈਂਕ ਦੀ ਤਾਕੀ ਦਾ ਸ਼ੀਸ਼ਾ ਅਤੇ ਗਰਿੱਲ ਤੋੜ ਕੇ ਚੋਰ ਅੰਦਰ ਦਾਖ਼ਲ ਹੋਏ। ਕਰੀਬ ਇੱਕ ਘੰਟਾ ਬੈਂਕ ਅੰਦਰ ਚੋਰ ਬੈਂਕ ਦੀਆਂ ਅਲਮਾਰੀਆਂ ਨੂੰ ਤੋੜ ਦੇ ਰਹੇ। ਅਲਮਾਰੀਆਂ ਮਜਬੂਰ ਹੋਣਾ ਕਾਰਣ ਅਲਮਾਰੀਆਂ ਤੋੜ ਨਹੀਂ ਸਕੇ ਅਤੇ ਚੋਰੀ ਕਰਨ ਲਈ ਜੱਦੋ ਜ਼ਹਿਦ ਕਰਦੇ ਰਹੇ। ਗਰਿੱਲਾਂ ਮਜ਼ਬੂਤ ਹੋਣ ਕਰਕੇ ਚੋਰ ਬੈਂਕ ਦਾ ਕੋਈ ਵੀ ਸਮਾਨ ਚੋਰੀ ਨਹੀਂ ਕਰ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਚੋਰੀ ਸਬੰਧੀ ਪੁਲਿਸ ਚੌਕੀ ਇੰਚਾਰਜ਼ ਨੂੰ ਲਿਖਤੀ ਦਰਖਾਸਤ ਦੇ ਦਿੱਤੀ ਗਈ ਹੈ।

ਇਸ ਸਬੰਧੀ ਜਦੋਂ ਪੁਲਿਸ ਚੌਕੀ ਮੁਖੀ ਸੁਖਵਿੰਦਰ ਪਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਕਾ ਦੇਖ ਕੇ ਸੀਸੀਟੀਵੀ ਕੈਮਰੀਆਂ ਦੀ ਮਦਦ ਨਾਲ ਚੋਰਾਂ ਦੀ ਭਾਲ ਸੁਰੂ ਕਰ ਦਿੱਤੀ ਗਈ ਹੈ। ਜਲਦ ਹੀ ਚੋਰਾਂ ਨੂੰ ਫੜਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਿੰਡ ਦੁਸਾਂਝ ਕਲਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੋਲ ਬਣਿਆ ਹੋਇਆ ਹੈ। ਪਿੰਡ ਦੁਸਾਂਝ ਕਲਾਂ ਦੇ ਸਰਪੰਚ ਨਿਰਮਲ ਕੁਮਾਰ ਨਵੀਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਿ ਪਿੰਡਾਂ ਵਿੱਚ ਰਾਤ ਨੂੰ ਗਸਤ ਕੀਤੀ ਜਾਵੇ ਤਾਂ ਚੋਰਾਂ ਨੂੰ ਨੱਥ ਪਾਈ ਜਾ ਸਕੇ।

Comment here

Verified by MonsterInsights