News

ਗੁਰਦਾਸਪੁਰ ਦੀ ਕਾਹਨੂੰਵਾਨ ਦੀ ਦਾਣਾ ਮੰਡੀ ਵਿੱਚ ਫਿਲਹਾਲ ਨਹੀਂ ਹੈ ਕੋਈ ਸਹੂਲਤ

ਸੂਬੇ ਦੀਆਂ ਦਾਨਾ ਮੰਡੀਆਂ ਵਿੱਚ ਕਣਕ ਦੀ ਖਰੀਦ ਕੱਲ ਯਾਨੀ ਇੱਕ ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ ਕੈਬਿਨੇਟ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਹੀ ਮੰਡਿਆਂ ਵਿੱਚ ਬੁਨਿਆਦੀ ਸਹੂਲਤਾਂ ਮੁਹਈਆ ਕਰਵਾ ਦਿਤੀਆਂ ਜਾਣਗੀਆਂ ਪਰ ਗੱਲ ਗੁਰਦਾਸਪੁਰ ਦੀ ਕਾਹਨੂੰਵਾਨ ਦਾਨਾ ਮੰਡੀ ਦੀ ਕਰੀਏ ਤਾਂ ਦਾਨਾ ਮੰਡੀ ਗੁਰਦਾਸਪੁਰ ਵਿੱਚ ਕੋਈ ਵੀ ਬੁਨਿਆਦੀ ਸਹੂਲਤ ਮੁਹਈਆ ਨਹੀਂ ਕਰਵਾਈ ਗਈ ਹੈ ਹਾਲਾਂਕਿ ਫਿਲਹਾਲ ਕਿਸਾਨ ਕਣਕ ਲੈ ਕੇ ਮੰਡੀ ਵਿੱਚ ਪਹੁੰਚਣਾ ਵੀ ਸ਼ੁਰੂ ਨਹੀਂ ਹੋਏ ਪਰ ਪੀਣ ਵਾਲੇ ਪਾਣੀ ਅਤੇ ਫਸਟ ਏਡ ਕਾਊਂਟਰ ਜਿਹੀਆਂ ਸਹੂਲਤਾਂ ਅਗੇਤੀ ਤੌਰ ਤੇ ਮੰਡੀ ਵਿੱਚ ਮੁਹਇਆ ਕਰਵਾ ਦਿੱਤੀਆਂ ਜਾਂਦੀਆਂ ਹਨ ਪਰ ਹਜੇ ਤੱਕ ਕਾਹਨੂੰਵਾਨ ਦੀ ਦਾਨਾ ਮੰਡੀ ਵਿੱਚ ਨਾ ਤਾਂ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਸਫਾਈ ਦਾ । ਇੱਥੇ ਇੱਕ ਵਾਟਰ ਕੁੱਲਰ ਤਾਂ ਲੱਗਾ ਹੈ ਪਰ ਉਹ ਵੀ ਬੰਦ ਪਿਆ ਹੈ। ਜਦੋਂ ਅਧਿਕਾਰੀਆਂ ਨਾਲ ਇਸ ਬਾਰੇ ਗੱਲਬਾਤ ਕੀਤਾ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਆਮ ਤੌਰ ਤੇ ਵਿਸਾਖੀ ਤੱਕ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਕੇ ਜਾਣਗੇ |

Comment here

Verified by MonsterInsights