News

ਟਿਊਸ਼ਨ ਪੜ੍ਹਨ ਲਈ ਘਰੋਂ ਨਿਕਲਿਆ ਬੱਚਾ ਰਸਤੇ ਵਿੱਚ ਹੋਇਆ ਲਾਪਤਾ

ਅੰਮ੍ਰਿਤਸਰ ਦੇ ਛੇਹਰਟਾ ਅਧੀਨ ਪੈਂਦੇ ਭੱਲਾ ਕਲੋਨੀ ਇਲਾਕੇ ਦੇ ਹਰ ਸਿਮਰਨ ਸਿੰਘ ਨਾਮਕ ਬੱਚੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦੋਂ ਕਿ ਹਰ ਸਿਮਰਨ ਸਿੰਘ ਟਿਊਸ਼ਨ ਲਈ ਘਰੋਂ ਨਿਕਲਿਆ ਸੀ ਅਤੇ ਸਾਈਕਲ ‘ਤੇ ਟਿਊਸ਼ਨ ਸੈਂਟਰ ਜਾ ਰਿਹਾ ਸੀ ਕਿ ਟਿਊਸ਼ਨ ਲਈ ਜਾਂਦੇ ਸਮੇਂ ਰਸਤੇ ਵਿਚ ਸਿਮਰਣ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਵਿੱਚ ਦਿਖਾਈ ਦੇ ਰਹੀਆਂ ਹਨ ਜਦੋਂ ਟਿਊਸ਼ਨ ਤੋਂ ਸਿਮਰਨ ਘਰ ਨਹੀਂ ਪੁੱਜਾ ਤਾਂ ਟਿਊਸ਼ਨ ਸੈਂਟਰ ਤੇ ਫੋਨ ਕਰਕੇ ਉਸਦੀ ਮੈਡਮ ਕੋਲੋਂ ਪੁੱਛਿਆ ਗਿਆ ਤਾਂ ਮੈਡਮ ਨੇ ਕਿਹਾ ਕਿ ਉਹ ਤੇ ਅੱਜ ਟਿਊਸ਼ਨ ਤੇ ਆਇਆ ਹੀ ਨਹੀਂ। ਅੱਜ ਟਿਊਸ਼ਨ ‘ਤੇ. ਜਦੋਂ ਉਹ ਨਾ ਆਇਆ ਤਾਂ ਪਰਿਵਾਰਕ ਮੈਂਬਰਾਂ ਪਰੇਸ਼ਾਨ ਹੋ ਗਏ ਤੇ ਉਹਨਾਂ ਨੇ ਹਰ ਗਲੀ ਵਿੱਚ ਹਰ ਸਿਮਰਨ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਰਸਿਮਰਨ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ, ਪਰ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਬੱਚੇ ਦੇ ਗਾਇਬ ਹੋਣ ਕਾਰਨ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਸਿਮਰਨ ਸਿੰਘ ਦੀ ਭਾਲ ਲਈ ਆਪਣਾ ਨੰਬਰ ਵੀ ਜਾਰੀ ਕੀਤਾ ਹੈ, ਜਿਸ ਨੂੰ ਵੀ ਉਨ੍ਹਾਂ ਦੇ ਬੱਚੇ ਦੀ ਕਹਾਣੀ ਬਾਰੇ ਜਾਣਕਾਰੀ ਹੈ, ਉਹ ਉਨ੍ਹਾਂ ਨਾਲ ਸੰਪਰਕ ਕਰਨ।

Comment here

Verified by MonsterInsights