News

ਪੁਰਾਣੀ ਰੰਜਿਸ਼ ਦੇ ਚਲਦਿਆਂ ਸਕੂਲ ਤੋਂ ਦਸਵੀਂ ਜਮਾਤ ਦਾ ਪੇਪਰ ਦੇ ਕੇ ਆ ਰਹੇ ਨਾਬਾਲਗ ਵਿਦਿਆਰਥੀ ਉੱਤੇ ਜਾਨਲੇਵਾ ਹਮਲਾ!

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਖਮੀ ਨੌਜਵਾਨ ਆਕਾਸ਼ਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਭਿੰਡੀਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕੀ ਇਹਨਾਂ ਦਾ ਪਿੰਡ ਵਿੱਚ ਰਸਤੇ ਨੂੰ ਲੈ ਕੇ
ਝਗੜਾ ਹੋਇਆ ਹੋਇਆ ਸੀ! ਜਿਸ ਤੋਂ ਬਾਅਦ ਕਰੋਸ ਪਰਚੇ ਵੀ ਹੋਏ ਸਨ,ਅਤੇ ਕੁਝ ਵਿਅਕਤੀਆਂ ਦੀਆਂ ਜਮਾਨਤਾਂ ਹੋਈਆਂ ਸਨ ਅਤੇ ਕੁਝ ਵਿਅਕਤੀਆਂ ਦੀਆਂ ਜਮਾਨਤਾਂ ਰੱਦ ਹੋ ਗਈਆਂ ਸਨ! ਉਹਨਾਂ ਅੱਗੇ ਦੱਸਿਆ ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਬੀਤੇ ਕੱਲ ਦੂਸਰੀ ਧਿਰ ਦੇ 8,9 ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ! ਉਨਾਂ ਅੱਗੇ ਕਿਹਾ ਉਥੇ ਕਿਸੇ ਔਰਤ ਵੱਲੋਂ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਸਾਡੇ ਬੱਚੇ ਦੀ ਜਾਨ ਬਚਾਈ!ਉਹਨਾਂ ਅੱਗੇ ਕਿਹਾ ਸਾਡੇ ਬੱਚੇ ਦੇ ਸਿਰ,ਨੱਕ ਦੀ ਹੱਡੀ ਤੇ ਸੱਟ ਅਤੇ ਜੁਬਾਨ ਕੱਟੀ ਗਈ ਹੈ! ਉਹਨਾਂ ਅੱਗੇ ਕਿਹਾ ਸਾਡਾ ਬੱਚਾ ਹਾਲੇ ਤੱਕ ਬੇਹੋਸ਼ੀ ਦੀ ਹਾਲਤ ਵਿੱਚ ਹੈ, ਉਹ ਹੁਣ ਆਪਣੇ ਪੇਪਰ ਨਹੀਂ ਦੇ ਸਕੇਗਾ!ਜਿਸ ਨਾਲ ਉਸ ਦਾ ਭਵਿੱਖ ਵੀ ਖਰਾਬ ਹੋ ਸਕਦਾ ਹੈ!ਉਹਨਾਂ ਅੱਗੇ ਕਿਹਾ ਸਾਡਾ ਬੱਚਾ ਦੀ ਜੇਬ ਵਿੱਚੋਂ 10 ਹਜਾਰ ਰੁਪਏ ਚੋਰੀ ਕਰ ਲਏ ਗਏ ਹਨ! ਉਹਨਾਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ!

Comment here

Verified by MonsterInsights