ਲੰਬੇ ਸਮੇਂ ਤੋਂ ਨੈਸ਼ਨਲ ਹਾਈਵੇ ਦਿਲੀ ਜੰਮੂ ਕਟਰਾ ਐਕਸਪਰੇ ਦਾ ਕੰਮ ਰੁੱਕਿਆ ਹੋਇਆ ਹੈ ਕਿਉਕਿ ਕੁਝ ਕਿਸਾਨਾਂ ਵਲੋਂ ਆਪਣੀ ਜਮੀਨ ਨਹੀਂ ਦਿਤੀ ਜਾ ਰਹੀ ਅਤੇ ਸਮੇ ਸਮੇ ਨਾਲ ਕਿਸਾਨਾਂ ਵਲੋਂ ਉਸ ਜਗ੍ਹਾ ਤੇ ਰੋਸ਼ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਸੀ ਅੱਜ ਸ਼੍ਰੀਹਰਗੋਬਿੰਦਪੁਰ ਦੇ ਭਰਥ ਨੰਗਲ ਝੌਰ ਅਤੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਤੜਕਸਾਰ ਸਵੇਰੇ 4 ਵਜੇ ਨੈਸ਼ਨਲ ਹਾਈਵੇ ਦਿੱਲੀ ਜੰਮੂ ਕਟੜਾ ਐਕਸਪਰੇ ਦੇ ਅਧੀਨ ਆਉਂਦੀ ਜਮੀਨ ਦਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕਬਜ਼ਾ ਲੈਣਾ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਵਿਰੋਧ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਵੱਖ-ਵੱਖ ਜੋਨਾਂ ਤੋ ਕਰੀਬ ਲਗਭਗ 25 ਕਿਸਾਨ ਮੌਕੇ ਤੇ ਪਹੁੰਚੇ ਉਥੇ ਹੀ ਕਿਸਾਨਾਂ ਅਤੇ ਪੁਲਿਸ ਵਿੱਚ ਤਕਰਾਰ ਹੋਈ ਜਿਸ ਵਿੱਚ 7 ਦੇ ਕਰੀਬ ਕਿਸਾਨ ਜਖਮੀ ਹੋਏ ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ |
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ 24 ਫਰਵਰੀ ਨੂੰ ਵੀ ਇਸੇ ਤਰ੍ਹਾਂ ਪਿੰਡ ਚੀਮਾ ਖੁੱਡੀ ਭਰਥ ਮੇਤਲੇ ਨੰਗਲ ਚੌਰ ਦੀਆਂ ਜਮੀਨਾਂ ਦੇ ਵਿੱਚ ਕਬਜ਼ਾ ਲੈਣ ਦੀ ਵੱਡੀ ਕੋਸ਼ਿਸ਼ ਕੀਤੀ ਗਈ ਸੀ ਜਥੇਬੰਦੀ ਦੀ ਨੀਤੀ ਦੇ ਅਨੁਸਾਰ ਕਿ ਜਿਹੜੇ ਕਿਸਾਨਾਂ ਨੂੰ ਪੂਰੀ ਰਕਮ ਮਿਲ ਗਈ ਹੈ ਜਾਂ ਜੋ ਲੋਕ ਪ੍ਰਸ਼ਾਸਨ ਦੇ ਨਾਲ ਸਹਿਮਤ ਹੋ ਕੇ ਜਮੀਨਾਂ ਛੱਡ ਰਹੇ ਹਨ ਉਹਨਾਂ ਦੇ ਲਈ ਜਥੇਬੰਦੀ ਅੜਿਕਾ ਨਹੀਂ ਬਣੇਗੀ ਪਰ ਸਾਰੀ ਪੋਲਸੀ ਡੀਸੀ ਗੁਰਦਾਸਪੁਰ ਉਮਾ ਸ਼ੰਕਰ ਜੀ ਨਾਲ ਤੈ ਹੋਈ ਸੀ ਇਸ ਦੀਆਂ ਉੱਚ ਪੱਧਰੀ ਮੀਟਿੰਗਾਂ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਡੀਸੀ ਗੁਰਦਾਸਪੁਰ ਡਿਵੀਜ਼ਨਲ ਕਮਿਸ਼ਨਰ ਜਲੰਧਰ ਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਦੇ ਨਾਲ ਕਈ ਵਾਰ ਤੈਅ ਹੋ ਕੇ ਲੰਬੀ ਵਿਚਾਰ ਚਰਚਾ ਤੋਂ ਬਾਅਦ ਇਹ ਤਹਿ ਹੋਇਆ ਸੀ ਕਿ ਬਿਨਾਂ ਪੈਸੇ ਦਿੱਤੀਆਂ ਕਿਸਾਨਾਂ ਦੀਆਂ ਜਮੀਨਾਂ ਦੇ ਉੱਤੇ ਕਬਜ਼ੇ ਨਹੀਂ ਕੀਤੇ ਜਾਣਗੇ | ਉਹਨਾਂ ਕਿਹਾ ਅੱਜ 11 ਮਾਰਚ ਨੂੰ ਤੜਕ ਸਵੇਰ ਵੱਡੀਆਂ ਫੋਰਸਾਂ ਦੇ ਨਾਲ ਇਹਨਾਂ ਪਿੰਡਾਂ ਦੇ ਵਿੱਚ ਮੁੜ ਕਬਜ਼ਾ ਲੈਣਾ ਸ਼ੁਰੂ ਕੀਤਾ ਅਤੇ ਕਿਸਾਨ ਮਜ਼ਦੂਰ ਬੀਬੀਆਂ ਦੇ ਉੱਤੇ ਅੰਨਾ ਤਸ਼ਦਦ ਕੀਤਾ ਜਿਸ ਦੇ ਵਿੱਚ ਕਿਸਾਨਾਂ ਦੇ ਵਿਹੀਕਲ ਵੀ ਭੰਨੇ ਗਏ ਉਹਨਾਂ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖੇ ਐਕਸ਼ਨਾਂ ਦਾ ਐਲਾਨ ਕੀਤਾ ਜਾਵੇਗਾ ਅਤੇ ਜਮੀਨ ਦੇ ਪੂਰੇ ਮੁਆਵਜੇ ਨਾ ਮਿਲਣ ਤੱਕ ਨਹੀਂ ਛੱਡੇ ਜਾਣਗੇ ਜਮੀਨਾਂ ਦੇ ਕਬਜੇ |
Comment here