ਅੰਮ੍ਰਿਤਸਰ ਵਿੱਚ ਅਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਲੋਕਾਂ ਲਈ ਵੱਡੀ ਸਮੱਸਿਆ ਬਣਦੀ ਹੋਈ ਨਜ਼ਰ ਆ ਰਹੀ ਹੈ। ਇਹ ਅਵਾਰਾ ਕੁੱਤੇ ਕਿਸੇ ਵੇਲੇ ਪੈਦਲ ਜਾ ਰਹੇ ਲੋਕਾਂ ਜਾਂ ਬੱਚਿਆਂ ਨੂੰ ਵੀ ਪੈ ਜਾਂਦੇ ਹਨ। ਦੂਜੇ ਪਾਸੇ ਅੰਮ੍ਰਿਤਸਰ ਦੇ ਥਾਣਾ ਬੀ ਡਵੀਜ਼ਨ ਅਧੀਨ ਇਲਾਕਿਆਂ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਕਲੋਨੀ ਦੋ ਗਲੀ ਦੇ ਵਿੱਚੋਂ ਦੋ ਅਵਾਰਾ ਕੁੱਤੇ ਗਾਇਬ ਹੋਣ ਤੋਂ ਬਾਅਦ ਐਨੀਮਲ ਵੈਲਫੇਅਰ ਸੰਸਥਾ ਵੱਲੋਂ ਅੰਮ੍ਰਿਤਸਰ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੂੰ ਦਰਖਾਸਤ ਦਿੱਤੀ ਗਈ। ਇਸ ਸਬੰਧੀ ਐਨੀਮਲ ਵੈਲਫੇਅਰ ਸੰਸਥਾ ਦੇ ਆਗੂਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਬੀ ਡਿਵੀਜ਼ਨ ਅਧੀਨ ਆਉਂਦੇ ਇਲਾਕੇ ਉੱਤਮ ਗੜ ਕਲੋਨੀ ਵਿੱਚ ਇੱਕ ਗਲੀ ਦੇ ਵਿੱਚ ਪੰਜ ਅਵਾਰਾ ਕੁੱਤੇ ਸਨ ਅਤੇ ਉਹਨਾਂ ਕੁੱਤਿਆਂ ਨੂੰ ਗਲੀ ਵਿੱਚ ਰਹਿੰਦੇ ਕੁਝ ਲੋਕ ਭਜਾਣਾ ਚਾਹੁੰਦੇ ਸਨ ਜਿਸਨੂੰ ਲੈ ਕੇ ਉਹਨਾਂ ਨੇ ਕੁਝ ਦਿਨ ਪਹਿਲਾਂ ਵੀ ਥਾਣਾ ਬੀ ਡਵਿਜ਼ਨ ਦੀ ਪੁਲਿਸ ਨੂੰ ਦਰਖਾਸਤ ਦਿੱਤੀ ਸੀ। ਅਤੇ ਉਸ ਸਮੇਂ ਗਲੀ ਵਿੱਚ ਰਹਿੰਦੇ ਲੋਕਾਂ ਦੇ ਨਾਲ ਬੈਠ ਕੇ ਸਾਡਾ ਰਾਜ਼ੀਨਾਮਾ ਹੋ ਗਿਆ ਸੀ ਲੇਕਿਨ ਕੁਝ ਦਿਨ ਬਾਅਦ ਗਲੀ ਵਿੱਚ ਰਹਿੰਦੇ ਲੋਕਾਂ ਵੱਲੋਂ ਦੋ ਅਵਾਰਾ ਕੁੱਤਿਆਂ ਨੂੰ ਉਥੋਂ ਗਾਇਬ ਕਰ ਦਿੱਤਾ ਗਿਆ ਜਿਸਦਾ ਕਿ ਸਾਨੂੰ ਹੁਣ ਪਤਾ ਚੱਲਿਆ ਤੇ ਸਾਡੀ ਸੰਸਥਾ ਵੱਲੋਂ ਥਾਣਾ ਬੀ ਡਵਿਜ਼ਨ ਦੀ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ। ਉੱਥੇ ਹੀ ਐਨੀਮਲ ਵੈਲਫੇਅਰ ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਗਲੀ ਵਿੱਚ ਰਹਿੰਦੇ ਲੋਕਾਂ ਨੇ ਉਹਨਾਂ ਦੋ ਕੁੱਤਿਆਂ ਨੂੰ ਮਾਰ ਦਿੱਤਾ ਹੈ ਜਾਂ ਕਿਤੇ ਦੂਰ ਸੁੱਟ ਦਿੱਤਾ ਹੈ। ਜਿਸ ਨਾਲ ਕਿ ਉਹਨਾਂ ਦੀ ਜਾਨ ਨੂੰ ਖਤਰਾ ਬਣ ਸਕਦਾ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਕੁੱਤਿਆਂ ਨੂੰ ਵਾਪਸ ਉਸੇ ਗਲੀ ਵਿੱਚ ਲਿਆਂਦਾ ਜਾਵੇ ਜਾਂ ਫਿਰ ਪੁਲਿਸ ਵੱਲੋਂ ਇਹਨਾਂ ਲੋਕਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਗਲੀ ਚੋਂ ਅਵਾਰਾ ਦੋ ਕੁੱਤੇ ਗਾਇਬ ਹੋਣ ਤੇ ਅੰਮ੍ਰਿਤਸਰ ਪੁਲਿਸ ਕੋਲ ਪਹੁੰਚੀ ਸ਼ਿਕਾਇਤ

Related tags :
Comment here