News

ਅੱਜ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਦੀ ਟੀਮ ਦੇ ਦੁਆਰਾ ਇੱਕ ਪ੍ਰੈੱਸ ਕਾਨਫਰੰਸ ਦਾ ਆਯੋਜਨ

ਇਸ ਮੌਕੇ ਹਲਕਾ ਪਟਿਆਲਾ ਤੋਂ ਅਬਜਰਵਰ ਲਗਾਏ ਗਏ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਝਿੰਜਰ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਤਕਰੀਬਨ ਢਾਈ ਲੱਖ ਦੇ ਕਰੀਬ ਨਵੀਂ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੀਤੀ ਗਈ ਹੈ ਅਤੇ ਜਲਦ ਹੀ ਪਾਰਟੀ ਦਫਤਰ ਦੇ ਵਿੱਚ ਸਬੰਧਤ ਫਾਰਮ ਭੇਜੇ ਜਾਣਗੇ। ਇਸ ਮੌਕੇ ਜਿੱਥੇ ਕੱਲ ਗਿਆਨੀ ਹਰਪ੍ਰੀਤ ਸਿੰਘ ਦੀ ਭੁੰਨਰਹੇੜੀ ਵਿਖੇ ਫੇਰੀ ਦੇ ਉੱਪਰ ਸਵਾਲ ਚੁੱਕਦਿਆਂ ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਾਬਕਾ ਜਥੇਦਾਰ ਸਾਹਿਬ ਦੇ ਦੁਆਰਾ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਪਰ ਚੰਦੂ ਮਾਜਰਾ ਅਤੇ ਉਸਦੇ ਪਰਿਵਾਰ ਨੂੰ ਜਮ ਕੇ ਭੰਡਿਆ ਸੀ ਅਤੇ ਦੂਜੇ ਪਾਸੇ ਕੱਲ ਉਹਨਾਂ ਦੇ ਕਰਵਾਏ ਪ੍ਰੋਗਰਾਮਾਂ ਦੇ ਵਿੱਚ ਸਨਮਾਨ ਹਾਸਲ ਕਰਨੇ ਸਾਫ ਦਰਸਾਉਂਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਆਪਣਾ ਰਾਜਨੀਤਿਕ ਸਫਰ ਸ਼ੁਰੂ ਕਰਨਾ ਚਾਹੁੰਦੇ ਹਨ ਅਤੇ ਇਸੇ ਦੇ ਤਹਿਤ ਹੁਣ ਉਹ ਪਾਰਟੀ ਅਤੇ ਕੌਮ ਦੇ ਗਦਾਰਾਂ ਦੇ ਨਾਲ ਮਿਲ ਕੇ ਸਿੱਖ ਸੰਗਤਾਂ ਨੂੰ ਦੁਬਿਧਾ ਦੇ ਵਿੱਚ ਪਾ ਰਹੇ ਹਨ।
ਸਿੱਖ ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਅਸਲ ਅਕਾਲੀਆਂ ਨੂੰ ਪਹਿਚਾਨਣ । ਉਹਨਾਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਬੋਲਦਿਆਂ ਕਿਹਾ ਕਿ ਜਿਸ ਪਦਵੀ ਦੇ ਉੱਪਰ ਉਹ ਰਹੇ ਹਨ ਉਸੇ ਪਦਵੀ ਦੇ ਕਾਰਨ ਉਹਨਾਂ ਨੂੰ ਵੱਖ ਵੱਖ ਰਾਜਨੀਤਿਕ ਲੋਕਾਂਦੇ ਵਿੱਚ ਮਾਣ ਸਨਮਾਨ ਦੇ ਵਜੋਂ ਬੁਲਾਇਆ ਗਿਆ ਪਰ ਉਹਨਾਂ ਨੂੰ ਵਹਿਮ ਹੈ ਕਿ ਆਪਣੇ ਨਿੱਜੀ ਵਿਹਾਰ ਦੇ ਚਲਦੇ ਉਹਨਾਂ ਦੀ ਰਾਜਨੀਤਿਕ ਸਾਂਝਾਂ ਹਨ।
ਨਾਲ ਹੀ ਉਹਨਾਂ ਕਿਹਾ ਕਿ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਇੱਕ ਜਥੇਦਾਰ ਇਹ ਗੱਲ ਕਵੇ ਕਿ ਉਹ ਰਾਗਵ ਝੱਡਾ ਦੇ ਵਿਆਹ ਦੇ ਵਿੱਚ ਇਸ ਕਰਕੇ ਸ਼ਾਮਿਲ ਹੋਇਆ ਸੀ ਕਿਉਂਕਿ ਉਸ ਦੀਆਂ ਬੱਚੀਆਂ ਪ੍ਰਿੰਕਾ ਚੋਪੜਾ ਨੂੰ ਮਿਲਣਾ ਚਾਹੁੰਦੀਆਂ ਸਨ।

Comment here

Verified by MonsterInsights