News

ਅਜਨਾਲਾ ਚ ਇੱਕ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਦਿਨ ਦਿਹਾੜੇ ਲੁੱਟਿਆ ਕਰੀਬ 30 ਤੋਲੇ ਸੋਨਾ ਅਤੇ ਨਕਦੀ

ਅਜਨਾਲਾ ਦੇ ਸਾਈ ਮੰਦਰ ਨਜ਼ਦੀਕ ਸੇਲ ਪਰਚੇਜ ਦਾ ਕੰਮ ਕਰਨ ਵਾਲੇ ਵਪਾਰੀ ਮੇਜਰ ਸਿੰਘ ਦੇ ਘਰ ਨੂੰ ਚੋਰਾਂ ਵੱਲੋਂ ਦਿਨ ਦਿਹਾੜੇ ਨਿਸ਼ਾਨਾ ਬਣਾਇਆ ਗਿਆ ਅਤੇ ਚੋਰ ਲੱਖਾਂ ਦਾ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਏ।

ਇਸ ਸਬੰਧੀ ਗੱਲਬਾਤ ਕਰਦਿਆਂ ਪੀੜਿਤ ਮੇਜਰ ਸਿੰਘ ਅਤੇ ਉਸਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਸਵੇਰੇ ਕਿਸੇ ਪਰਿਵਾਰਿਕ ਫੰਕਸ਼ਨ ਵਿੱਚ ਸ਼ਾਮਿਲ ਹੋਣ ਲਈ ਅੰਮ੍ਰਿਤਸਰ ਗਏ ਸਨ ਤੇ ਜਦ ਉਹ ਸ਼ਾਮ ਨੂੰ ਘਰੇ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਖੁੱਲੇ ਸਨ ਅਤੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਟੁੱਟੀ ਹੋਈ ਸੀ ਜਿਸ ਵਿੱਚ ਉਹਨਾਂ ਦੇ ਸੋਨੇ ਦੇ ਗਹਿਣੇ ਸਨ। ਉਹਨਾਂ ਦੱਸਿਆ ਕਿ ਚੋਰ ਕਰੀਬ 30 ਤੋਲੇ ਸੋਨਾ ਅਤੇ 70 ਹਜਾਰ ਨਗਦੀ ਲੈ ਕੇ ਫਰਾਰ ਹੋ ਗਏ। ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਲੱਭ ਕੇ ਉਹਨਾਂ ਦਾ ਨੁਕਸਾਨ ਭਰਿਆ ਜਾਵੇ ਅਤੇ ਬਣਦੀ ਕਨੂਨੀ ਕਾਰਵਾਈ ਕੀਤੀ ਜਾਵੇ।

Comment here

Verified by MonsterInsights