News

ਪ੍ਰਸ਼ਾਸਨ ਦਾ ਚੱਲਿਆ ਇਕ ਵਾਰ ਫਿਰ ਜੋਰ ਗਰੀਬ ਫੜੀ ਵਾਲਿਆਂ ਤੇ, ਫੜੀਆਂ ਵਾਲਿਆਂ ਨੇ ਰੋ ਰੋ ਦੱਸਿਆ ਆਪਣਾ ਦਰਦ

ਨਗਰ ਨਿਗਮ ਬਟਾਲਾ ਵਲੋਂ ਆਵਾਜਾਈ ਦੀ ਸਹੂਲਤ ਅਤੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਬਜਾਰਾਂ ਵਿੱਚ ਕੀਤੇ ਨਾਜਾਇਜ਼ ਕਬਜਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਬਟਾਲਾ ਦੇ ਬਾਜਾਰਾਂ ਵਿੱਚ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜਿਆਂ ਨੂੰ ਹਟਾਇਆ ਗਿਆ ਉੱਥੇ ਹੀ ਗਰੀਬ ਫੜੀ ਵਾਲਿਆਂ ਉਤੇ ਚੱਲਿਆ ਪ੍ਰਸ਼ਾਸਨ ਦਾ ਜ਼ੋਰ,ਨਗਰ ਨਿਗਮ ਦੀ ਟੀਮ ਵੱਲੋਂ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਦੌਰਾਨ ਦੁਕਾਨਾਂ ਦੇ ਅੱਗੇ ਨਜਾਇਜ਼ ਪਾਏ ਵਾਧੇ ਅਤੇ ਰੋਕਾਂ ਨੂੰ ਹਟਾਇਆ ਗਿਆ।

ਬਟਾਲਾ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਐਸਡੀਐਮ ਕਮ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸ਼ਹਿਰ ਦੇ ਬਜ਼ਾਰਾਂ ਵਿੱਚ ਕੁਝ ਦੁਕਾਨਦਾਰਾਂ ਵੱਲੋਂ ਨਜਾਇਜ਼ ਕਬਜ਼ੇ ਕਰਨ ਕਰਕੇ ਬਜ਼ਾਰ ਬੇਹੱਦ ਭੀੜੇ ਹੋ ਗਏ ਹਨ ਅਤੇ ਲੋਕਾਂ ਦਾ ਓਥੋਂ ਲੰਘਣਾ ਬਹੁਤ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ਕਾਰਨ ਅਕਸਰ ਹੀ ਬਜ਼ਾਰਾਂ ਵਿੱਚ ਟਰੈਫਕਿ ਜਾਮ ਲੱਗੇ ਰਹਿੰਦੇ ਹਨ । ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਅਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਨਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਗਈ ਹੈ।ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਇਸ ਤੋਂ ਪਹਿਲਾਂ ਦੁਕਾਨਦਾਰਾਂ ਨੂੰ ਕਈ ਵਾਰ ਬੇਨਤੀ ਅਤੇ ਮੁਨਾਦੀ ਰਾਹੀਂ ਵੀ ਕਿਹਾ ਗਿਆ ਸੀ ਕਿ ਉਹ ਖ਼ੁਦ ਹੀ ਆਪਣੀਆਂ ਦੁਕਾਨਾਂ ਅੱਗੋਂ ਨਜਾਇਜ਼ ਕਬਜ਼ੇ ਹਟਾ ਲੈਣ। ਉਨ੍ਹਾਂ ਕਿਹਾ ਕਿ ਕੁਝ ਦੁਕਾਨਦਾਰਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਕਬਜ਼ੇ ਹਟਾਏ ਵੀ ਸਨ ਪਰ ਫਿਰ ਵੀ ਕੁਝ ਅਜਿਹੇ ਦੁਕਾਨਦਾਰ ਸਨ ਜੋ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਆਪਣੇ ਕਬਜ਼ੇ ਨਹੀਂ ਹਟਾ ਰਹੇ ਸਨ। ਉਨ੍ਹਾਂ ਕਿਹਾ ਕਿ ਆਖ਼ਰ ਲੋਕ ਹਿਤ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਨੂੰ ਮਜਬੂਰਨ ਕਬਜ਼ੇ ਹਟਾਉਣ ਦੀ ਇਹ ਕਾਰਵਾਈ ਕਰਨੀ ਪਈ ਹੈ।

ਉੱਥੇ ਹੀ ਗਰੀਬ ਫੜੀ ਵਾਲਿਆਂ ਨੇ ਕਿਹਾ ਹਮੇਸ਼ਾ ਗਾਜ ਮਾੜੇ ਲੋਕਾਂ ਉੱਤੇ ਡਿੱਗਦੀ ਹੈ ਪ੍ਰਸ਼ਾਸ਼ਨ ਵੱਲੋਂ ਸਿਰਫ ਮਾੜੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਅਸੀਂ 50-60 ਸਾਲ ਤੋਂ ਇਥੇ ਕੰਮ ਕਰ ਰਹੇ ਹਾਂ ਆਪਣਾ ਪਰਿਵਾਰ ਚਲਾ ਰਹੇ ਹਾਂ ਪ੍ਰਸ਼ਾਸਨ ਨੇ ਅੱਜ ਆਕੇ ਸਾਡੀਆਂ ਫੜੀਆਂ ਇਥੋਂ ਚੁੱਕ ਦਿੱਤੀਆਂ ਹਨ ਹੂਣ ਅਸੀਂ ਆਪਣੇ ਪਰਿਵਾਰ ਨੂੰ ਕਿਦਾਂ ਪਾਲਾਂਗੇ |

Comment here

Verified by MonsterInsights