ਗਣਤੰਤਰ ਦਿਵਸ ਮੌਕੇ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਡਾਕਟਰ ਬੀ ਆਰ ਅੰਬੇਡਕਰ ਜੀ ਦੀ ਪ੍ਰਤਿਮਾ ਦੀ ਹੋਈ ਬੇਅਦਬੀ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਸ ਦੇ ਉੱਪਰ ਹੁਣ ਰਾਜਨੀਤੀ ਇਸ ਸਮੇਂ ਪੂਰੀ ਤਰੀਕੇ ਪ੍ਰਭਾਵਿਤ ਹੁੰਦੀ ਦਿਖਾਈ ਦੇ ਰਹੀ ਹੈ। ਆਏ ਦਿਨ ਹੀ ਵੱਖ-ਵੱਖ ਰਾਜਨੀਤਿਕ ਸੰਗਠਨਾਂ ਦੇ ਆਗੂਆਂ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਪ੍ਰਤਿਮਾ ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ। ਜਿਸ ਦੇ ਚਲਦੇ ਅੱਜ ਭੀਮ ਆਰਮੀ ਚੀਫ ਆਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ ਰਾਵਣ ਅੰਮ੍ਰਿਤਸਰ ਵਿਰਾਸਤੀ ਮਾਰਗ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਡਾਕਟਰ ਬੀਆਰ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਸ਼ਰਧਾ ਸੁਮਨ ਫੁੱਲ ਅਰਪਿਤ ਕੀਤੇ ਗਏ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦਰਸ਼ੇਖਰ ਆਜ਼ਾਦ ਨੇ ਕਿਹਾ ਕਿ 26 ਜਨਵਰੀ ਨੂੰ ਵਾਪਰੀ ਘਟਨਾ ਬਹੁਤ ਹੀ ਦੁਖਦਾਈ ਘਟਨਾ ਹੈ। ਅਤੇ ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਰੋਸ ਜਾਹਿਰ ਹੋ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਜਿੱਥੇ ਅਜਿਹਾ ਮਹਾਂਪੁਰਸ਼ਾਂ ਦੇ ਪ੍ਰਤਿਮਾ ਲੱਗੀਆਂ ਹੋਈਆਂ ਹਨ ਉਹਨਾਂ ਦੀ ਸੁਰੱਖਿਆ ਸਰਕਾਰ ਤੇ ਪ੍ਰਸ਼ਾਸਨ ਯਕੀਨੀ ਬਣਾਵੇ। ਉਹਨਾਂ ਕਿਹਾ ਕਿ ਜਿਸ ਵਿਅਕਤੀ ਵੱਲੋਂ ਅਜਿਹੀ ਘਨੋਨੀ ਹਰਕਤ ਕੀਤੀ ਗਈ ਹੈ ਬੀਤੇ ਦਿਨ ਹੀ ਪਤਾ ਚੱਲਿਆ ਹੈ ਕਿ ਉਸ ਵਿਅਕਤੀ ਵੱਲੋਂ ਦੇਸ਼ ਦੇ ਤਿਰੰਗੇ ਦਾ ਵੀ ਅਪਮਾਨ ਕੀਤਾ ਜਾਣਾ ਸੀ। ਉਹਨਾਂ ਕਿਹਾ ਕਿ ਇਹ ਪੰਜਾਬ ਅਤੇ ਦੇਸ਼ ਦਾ ਮਾਹੌਲ ਖਰਾਬ ਕਰਨ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਤੇ ਅਸੀਂ ਮੰਗ ਕਰਦੇ ਹਾਂ ਕਿ ਅਜਿਹੇ ਵਿਅਕਤੀ ਤੇ ਐਨਐਸਏ ਤਹਿਤ ਮਾਮਲਾ ਦਰਜ ਹੋਵੇ ਉਹਨਾਂ ਕਿਹਾ ਕਿ ਉਹ ਇਸ ਸਬੰਧੀ ਦਿੱਲੀ ਸੰਸਦ ਭਵਨ ਚ ਵੀ ਆਵਾਜ਼ ਬੁਲੰਦ ਕਰਨਗੇ।
ਭੀਮ ਆਰਮੀ ਚੀਫ ਅਜ਼ਾਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਪਹੁੰਚੇ ਅੰਮ੍ਰਿਤਸਰ,ਡਾ.ਬੀ ਆਰ ਅੰਬੇਦਕਰ ਦੀ ਮੂਰਤੀ ਖੰਡਿਤ ਕਰਨ ਦਾ ਭਖਿਆ ਮਾਮਲਾ
February 1, 20250
Related Articles
February 13, 20230
पाकिस्तान के पक्ष में बोले सुनील जाखड़, कहा- ‘वो हमारे कट्टर दुश्मन हैं लेकिन संकट में मदद करना जरूरी’
कांग्रेस छोड़ बीजेपी में शामिल हुए पूर्व सांसद सुनील जाखड़ ने पाकिस्तान के पक्ष में बड़ा बयान दिया है. सुनील जाखड़ ने एक ट्वीट जारी कर कहा है कि सभी जानते हैं कि पाकिस्तान में करोड़ों लोगों के पास खान
Read More
August 7, 20240
ਉੱਨਤੀ ਡਰੋਨ ਅਕੈਡਮੀ ਦਾ ਕੀਤਾ ਗਿਆ ਉਦਘਾਟਨ ਰੁਜ਼ਗਾਰ ਦੇ ਨਵੇਂ ਮੋਕੇ ਲਿਆਵੇਗੀ ਡਰੋਨ ਟੈਕਨੋਲੋਜੀ |
ਡਰੋਨ ਅਕੈਡਮੀ ਦਾ ਉਦਘਾਟਨ: ਤਲਵਾੜਾ ਵਿੱਚ ਪੰਜਾਬ ਅਤੇ ਹੋਰ ਰਾਜਾਂ ਵਿੱਚ ਡਰੋਨ ਸਿਖਲਾਈ ਲਈ ਨਵੀਂ ਪਹਿਲਕਦਮੀ
ਤਲਵਾੜਾ, ਪੰਜਾਬ ਵਿੱਚ ਉਨਤੀ ਡਰੋਨ ਅਕੈਡਮੀ ਦਾ ਉਦਘਾਟਨ ਕੀਤਾ। ਇਹ ਅਕੈਡਮੀ ਰਾਜ ਦੀ ਪਹਿਲੀ ਰਿਮੋਟ ਪਾਇਲਟ ਸਿਖਲਾਈ ਸੰਸਥਾ (ਆਰ.ਪੀ.ਟੀ.
Read More
December 25, 20230
लुधियाना:ऑटो गैंग ने तेजधार हथियारों के बल पर युवक का पर्स, मोबाइल और अन्य सामान लूट लिया
लुधियाना में ऑटो गैंग ने तेजधार हथियारों के बल पर युवक का पर्स, मोबाइल और अन्य सामान लूट लिया।वारदात को अंजाम देने के बाद आरोपी फरार हो गए। पीड़ित की शिकायत पर थाना कोतवाली पुलिस ने आटो के रजिस्ट्रेशन
Read More
Comment here