ਸਿਵਲ ਸਰਜਨ ਮਾਲੇਰਕੋਟਲਾ ਡਾ.ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਦੀ ਅਗਵਾਈ ਹੇਠ ਸਬ ਸੈਂਟਰ ਮਿੱਠੇਵਾਲ ਵਿਖ਼ੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਸਟਾਫ਼ ਮੈਂਬਰ ਤੇ ਟੀਮ ਰੌਸ਼ਨੀ ਦੇ ਸੰਚਾਲਕ ਰਾਜੇਸ਼ ਰਿਖੀ ਤੇ ਸਟਾਫ਼ ਵੱਲੋਂ ਪਿੰਡ ਦੇ ਲੋੜਵੰਦ ਬਜ਼ੁਰਗਾਂ ਨੂੰ ਕੰਬਲ ਵੰਡੇ ਗਏ | ਇਸ ਮੌਕੇ ਗ੍ਰਾਮ ਪੰਚਾਇਤ ਤੇ ਸਰਪੰਚ ਕੁਲਦੀਪ ਸਿੰਘ ਅਤੇ ਜਥੇਦਾਰ ਸੁਖਦੇਵ ਸਿੰਘ ਨੇ ਕਿਹਾ ਕੇ ਇਹ ਸਿਹਤ ਕੇਂਦਰ ਦੇ ਸਟਾਫ਼ ਦੀ ਮਿਹਨਤ ਹੈ ਜੋ ਪਿੰਡ ਮਿੱਠੇਵਾਲ ਦਾ ਸਿਹਤ ਕੇਂਦਰ ਅੱਜ ਵੱਡੀ ਤਰੱਕੀ ਕਰ ਰਿਹਾ ਹੈ ਇਸ ਮੌਕੇ ਉਹਨਾਂ ਅੱਗੇ ਕਿਹਾ ਕੇ ਟੀਮ ਰੌਸ਼ਨੀ ਦੇ ਸੰਚਾਲਕ ਰਾਜੇਸ਼ ਰਿਖੀ ਪਿਛਲੇ ਲੰਬੇ ਸਮੇਂ ਤੋਂ ਲੋੜਵੰਦਾ ਦੀ ਸੇਵਾ ਕਰ ਰਹੇ ਹਨ ਅਤੇ ਹਰ ਵਾਰ ਸਰਦੀਆਂ ਦੇ ਵਿੱਚ ਜਰੂਰਤਮੰਦਾਂ ਨੂੰ ਠੰਡ ਤੋਂ ਬਚਾਉਣ ਦੇ ਲਈ ਕੰਬਲ ਵੰਡ ਦੇ ਮਾਨਵਤਾ ਦੀ ਸੇਵਾ ਦਾ ਕਾਰਜ ਕਰ ਰਹੇ ਹਨ | ਉਹਨਾਂ ਕਿਹਾ ਕੇ ਸਿਹਤ ਕੇਂਦਰ ਮਿੱਠੇਵਾਲ ਵੱਲੋਂ ਜਿੱਥੇ ਸਿਹਤ ਸੇਵਾਵਾਂ ਰਾਹੀਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਦਾਨੀ ਸੱਜਣਾ ਦੀ ਮਦਦ ਦੇ ਨਾਲ ਸੈਂਟਰ ਦੀ ਨੁਹਾਰ ਬਦਲਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਅਤੇ ਇਹ ਕੋਸ਼ਿਸ ਬਹੁਤ ਹੱਦ ਤੱਕ ਸਫ਼ਲ ਵੀ ਹੋਈ ਹੈ |
ਸਿਹਤ ਕੇਂਦਰ ਮਿੱਠੇਵਾਲ ਵਿਖ਼ੇ ਮਨਾਈ ਲੋਹੜੀ , ਇਸ ਮੌਕੇ ਲੋੜਵੰਦਾਂ ਨੂੰ ਵੰਡੇ ਕੰਬਲ
January 15, 20250

Related Articles
March 7, 20250
2 ਸਾਲ ਪਹਿਲਾਂ ਵਿਆਹੀ ਕੁੜੀ ਨੇ ਪੇਕੇ ਘਰ ਚੁੱਕਿਆ ਵੱਡਾ ਕਦਮ, ਭੁੱਬਾਂ ਮਾਰ ਕੇ ਰੋਇਆ ਪਰਿਵਾਰ ਸੁਣੋ ਕੀਤਾ ਆਪਣੇ ਆਪ ਨੂੰ ਖ਼ਤਮ
ਦਾਜ ਦੇ ਲੋਭੀਆਂ ਦੇ ਲਾਲਚ ਦੀ ਬਲੀ ਚੜ੍ਹ ਗਈ ਬਟਾਲਾ ਦੇ ਮਾਨ ਨਗਰ ਦੀ ਰਹਿਣ ਵਾਲੀ 26 ਸਾਲਾਂ ਪਵਨਪ੍ਰੀਤ ਕੌਰ ਜਦੋ ਪਵਨਪ੍ਰੀਤ ਕੌਰ ਦੀ ਲਾਸ਼ ਪੈਕੇ ਘਰ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ,,ਪਵਨਪ੍ਰੀਤ
Read More
March 20, 20230
लॉरेंस के बाद गोल्डी के पार्टनर ने दी सलमान खान को धमकी, कहा- ‘अभी बात करो वरना…’
जेल में बंद गैंगस्टर लॉरेंस बिश्नोई ने हाल ही में एक इंटरव्यू में सलमान खान को धमकी दी थी। उसने कहा था कि वह चार-पांच साल से सलमान को मारना चाहता था। बिश्नोई फिलहाल जेल में है। इस बीच, अभिनेता को अब क
Read More
December 13, 20240
ਪੁਲਿਸ ਥਾਣਾ ਘੁਮਾਣ ਨੂੰ ਮਿਲੀ ਵੱਡੀ ਸਫਲਤਾ ਹੈਰੋਇਨ, ਡਰੱਗ ਮਨੀ ਅਤੇ ਕਾਰ ਸਮੇਤ ਦੋ ਨੋਜਵਾਨ ਕਾਬੂ
ਮਾਨਯੋਗ ਐਸ.ਐਸ.ਪੀ. ਬਟਾਲਾ ਸ੍ਰੀ ਸੁਹੇਲ ਕਾਸਿਮ ਮੀਰ ਆਈ.ਪੀ.ਐਸ ਦੀਆਂ ਸਖ਼ਤ ਹਦਾਇਤਾਂ ਅਤੇ ਡੀ.ਐਸ.ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਹਰਕ੍ਰਿਸ਼ਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਘੁਮਾਣ ਦੀ ਪੁਲਿ
Read More
Comment here