News

ਜਲਦੀ ਅਮੀਰ ਹੋਣ ਦੇ ਚਾਅ ਚ ਨੌਜਵਾਨ ਨੇ ਕੀਤੀ ਚੋਰੀ ਪੁਲਿਸ ਨੇ ਇੱਕ ਦਿਨ ਚ ਆਰੋਪੀ ਗ੍ਰਿਫਤਾਰ

ਪੰਜਾਬ ਵਿੱਚ ਲਗਾਤਾਰ ਇਹ ਲੁੱਟ ਕਸੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉਥੇ ਹੀ ਅੰਮ੍ਰਿਤਸਰ ਵਿੱਚ ਇੱਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਵਿਅਕਤੀ ਜੋ ਕਿ ਕਿਸੇ ਕਾਰਨ ਜੰਮੂ ਕਸ਼ਮੀਰ ਗਿਆ ਹੋਇਆ ਸੀ ਅਤੇ ਪਿੱਛੋਂ ਉਸਦੇ ਘਰ ਵਿੱਚ ਚੋਰੀ ਹੋਈ ਸੀ ਜਿਸ ਵਿੱਚ ਉਸ ਦਾ ਸਾਰਾ ਸਮਾਨ ਲੁੱਟ ਕੇ ਚੋਰ ਫਰਾਰ ਹੋ ਗਿਆ ਸੀ ਉਥੇ ਹੀ ਉਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਉਹਨਾਂ ਨੇ ਉਸ ਚੋਰ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਪੁਲਿਸ ਅਧਿਕਾਰੀ ਪ੍ਰਵੇਸ਼ ਚੋਪੜਾ ਦੀ ਮੰਨੀ ਜਾਵੇ ਤਾਂ ਇਹ ਸ਼ਾਤਰ ਚੋਰ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜੰਮੂ ਕਸ਼ਮੀਰ ਜਾ ਕੇ ਸਾਰਿਆਂ ਦੀ ਅੱਖਾਂ ਦੇ ਵਿੱਚ ਧੂੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਪੁਲਿਸ ਵੱਲੋਂ ਇੱਕ ਦਿਨ ਦੇ ਅੰਦਰ ਅੰਦਰ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਅੰਮ੍ਰਿਤਸਰ ਤੋਂ ਇੱਕ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਵਿੱਚ ਇੱਕ ਵਿਅਕਤੀ ਰੋ ਰੋ ਕੇ ਆਪਣੇ ਘਰ ਵਿੱਚ ਹੋਈ ਚੋਰੀ ਦੀ ਸਾਰੀ ਕਹਾਣੀ ਦਸੀ ਗਈ ਉਥੇ ਹੀ ਦੂਸਰੇ ਪਾਸੇ ਪੁਲਿਸ ਅਧਿਕਾਰੀ ਦੀ ਮਨੀ ਜਾਵੇ ਤਾਂ ਉਹਨਾਂ ਵੱਲੋਂ ਉਹਨਾਂ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਜਿਨਾਂ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਪੁਲਿਸ ਅਧਿਕਾਰੀ ਪ੍ਰਵੇਸ਼ ਚੋਪੜਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਦੋਂ ਸੂਚਨਾ ਮਿਲੀ ਸੀ ਉਸ ਵੇਲੇ ਪੁਲਿਸ ਦੇ ਹੱਥ ਬਿਲਕੁਲ ਹੀ ਖਾਲੀ ਸਨ ਅਤੇ ਉਹਨਾਂ ਵੱਲੋਂ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਅਤੇ ਜਾਂਚ ਦੇ ਦੌਰਾਨ ਪਾਇਆ ਗਿਆ ਕਿ ਜਿਸ ਵਿਅਕਤੀ ਨੇ ਚੋਰੀ ਕੀਤੀ ਹੈ ਉਸ ਨੇ ਬੜੀ ਸ਼ਾਤਰ ਢੰਗ ਨਾਲ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉੱਥੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਕੁਝ ਹੀ ਦਿਨਾਂ ਦੇ ਵਿੱਚ ਅਮੀਰ ਹੋਣ ਦੇ ਚਾਅ ਦੇ ਵਿੱਚ ਉਣਾ ਵਲੋਂ ਇਹ ਚੋਰੀ ਕੀਤੀ ਗਈ ਹੈ ਤੇ ਇਹਨਾਂ ਵੱਲੋ ਚੋਰੀ ਕੀਤਾ ਹੋਇਆ ਸਾਰਾ ਸਮਾਨ ਟਰੇਸ ਕਰਵਾ ਲਿਆ ਗਿਆ ਹੈ। ਲੇਕਿਨ ਇਹਨਾਂ ਵੱਲੋਂ 1 ਲੱਖ ਤੇ ਕਰੀਬ ਨਕਦੀ ਚੋਰੀ ਕੀਤੀ ਗਈ ਸੀ। ਜਿਸ ਵਿੱਚ 50 ਹਜਾਰ ਦੇ ਕਰੀਬ ਹੀ ਨਕਦੀ ਬਰਾਮਦ ਹੋਈ ਹੈ। ਪੁਲਿਸ ਦਾ ਕਹਿਣਾ ਹੈ ਇਨ੍ਹਾ ਖਿਲਾਫ ਕੋਈ ਵੀ ਪਹਿਲਾਂ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਅਤੇ ਇਹ ਇੱਕ ਸਧਾਰਨ ਘਰ ਦਾ ਹੀ ਬੱਚਾ ਹੈ ਅਤੇ ਸਧਾਰਨ ਘਰ ਦੇ ਵਿੱਚ ਹੀ ਰਹਿੰਦਾ ਹੈ |

Comment here

Verified by MonsterInsights