ਸ਼ਹਿਰ ਵਿੱਚ ਤਿੱਬੜੀ ਰੋਡ ਤੇ ਸਥਿਤ ਭਾਈ ਲਾਲੋ ਚੌਂਕ ਦੇ ਨਿਰਮਾਣ ਨੂੰ ਲੈ ਕੇ ਨੌਜਵਾਨ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿੱਧੇ ਸਿੱਧੇ ਆਮ ਆਦਮੀ ਪਾਰਟੀ ਦੇ ਪ੍ਰਭਾਵ ਹੇਠ ਕੰਮ ਕਰਦੇ ਹੋਏ ਵਿਕਾਸ ਵਿੱਚ ਰੋੜਾ ਅਟਕਾਉਣ ਦੇ ਦੋਸ਼ ਲਗਾਏ ਹਨ। ਦੱਸ ਦਈਏ ਕਿ ਕਾਂਗਰਸ ਦੇ ਕਬਜ਼ੇ ਵਾਲੀ ਨਗਰ ਕੌਂਸਲ ਵੱਲੋਂ ਤਿਬੜੀ ਰੋਡ ਵਿਖੇ ਭਾਈ ਲਾਲੋ ਚੌਂਕ ਦੇ ਨਿਰਮਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਅਤੇ 10 ਦਿਨ ਪਹਿਲਾਂ ਇਸ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਸੀ। ਚੌਂਕ ਲਈ ਲਗਭਗ 20 ਫੁੱਟੀ ਚੌੜਾ ਅਤੇ ਚਾਰ ਫੁਟੀ ਡੂੰਘਾ ਗੋਲਾਕਾਰ ਟੋਇਆ ਪੁੱਟਿਆ ਗਿਆ ਸੀ ਜਿਸ ਵਿੱਚ ਬੀਤੇ ਦਿਨ ਕਿਸੇ ਨੇ ਜੇਸੀਬੀ ਮਸ਼ੀਨ ਨਾਲ ਮਿੱਟੀ ਪਾ ਕੇ ਭਰਨ ਦੀ ਕੋਸ਼ਿਸ਼ ਕੀਤੀ ਸੀ , ਦੋਸ਼ ਲਗਾਇਆ ਗਿਆ ਸੀ ਕਿ ਮਿੱਟੀ ਪਾਉਣ ਵਾਲੇ ਨੇ ਚੌਂਕ ਵਿੱਚ ਲੱਗੇ ਕੈਮਰਿਆਂ ਦਾ ਮੂੰਹ ਵੀ ਮੋੜ ਦਿੱਤਾ ਸੀ ਤਾਂ ਜੋ ਉਸ ਦੀ ਪਹਿਚਾਨ ਨਾ ਹੋ ਸਕੇ ਜਿਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਪਾਹੜਾ , ਕਾਂਗਰਸੀ ਕੌਂਸਲਰਾਂ ਅਤੇ ਰਾਮਗੜੀਆ ਬਰਾਦਰੀ ਦੇ ਲੋਕਾਂ ਵੱਲੋਂ ਪਾਹੜਾ ਸਮਰਥਕਾਂ ਦੇ ਨਾਲ ਚੌਂਕ ਵਿੱਚ ਧਰਨਾ ਦਿੱਤਾ ਗਿਆ । ਦੇਰ ਸ਼ਾਮ ਐਮਐਲਏ ਬਰਿੰਦਰ ਪਾਹੜਾ ਨੇ ਆ ਕੇ ਚੌਂਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਤੇ ਦੇਰ ਰਾਤ ਤੱਕ ਬੈਠ ਕੇ ਇੱਕ ਦਿਨ ਵਿੱਚ ਹੀ ਚੌਂਕ ਬਣਵਾ ਦਿੱਤਾ। ਐਮਐਲਏ ਪਾਹੜਾ ਦਾ ਦਾਅਵਾ ਹੈ ਕਿ ਚੌਂਕ ਬਣਨ ਨਾਲ ਇਲਾਕੇ ਦੀ ਟਰੈਫਿਕ ਵਿਵਸਥਾ ਤੇ ਕੰਟਰੋਲ ਹੋ ਜਾਏਗਾ ਪਰ ਪ੍ਰਸ਼ਾਸਨ ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਸ਼ਹਿ ਤੇ ਇਸ ਕੰਮ ਵਿੱਚ ਰੋੜਾ ਅਟਕਾ ਰਿਹਾ ਹੈ।
ਨੌਜਵਾਨ ਕਾਂਗਰਸੀ ਐਮ.ਐਲ.ਏ ਬਰਿੰਦਰ ਪਾਹੜਾ ਇੱਕ ਵਾਰ ਫਿਰ ਜਿਲਾ ਅਧਿਕਾਰੀਆਂ ਤੇ ਦਹਾੜਿਆ
January 13, 20250
Related Articles
February 7, 20230
Aftab’s confession in the charge sheet – ‘Misled the police by saying about grinding bones’
There is a new revelation in the Shraddha murder case. According to the police chargesheet, Aftab Poonawala used a blow torch to mutilate the face and head of his live-in partner Shraddha Walker after
Read More
May 8, 20210
Four Children Get Trapped In Car, Die Of Suffocation In Uttar Pradesh: Police
The incident took place when five children were playing inside car and it got locked and they were trapped inside it, police said.
Four children died of suffocation on Friday after they were trappe
Read More
October 5, 20220
ਅਚਾਨਕ ਤੋਂ ਬਦਲ ਗਿਆ ਏਲੋਨ ਮਸਕ ਦਾ ਮਨ, ਦੇ ਦਿੱਤਾ ਪੁਰਾਣੇ ਆਫਰ ‘ਤੇ ਟਵਿੱਟਰ ਨੂੰ ਖਰੀਦਣ ਦਾ ਪ੍ਰਪੋਜ਼ਲ
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ ਇਕ ਵਾਰ ਫਿਰ ਟਵਿੱਟਰ ਨੂੰ ਖਰੀਦਣਾ ਚਾਹੁੰਦੇ ਹਨ। ਮਸਕ ਨੇ ਆਪਣੇ ਪੁਰਾਣੇ ਆਫਰ ‘ਤੇ ਟਵਿੱਟਰ ਨੂੰ ਖਰੀਦਣ ਦਾ ਪ੍ਰਸਤਾਵ ਰੱਖਿਆ ਹੈ। ਮਸਕ ਦਾ ਪੁਰਾਣਾ ਆਫਰ 54.20 ਡਾਲਰ ਪ੍ਰਤੀ ਸ਼ੇਅਰ ਦਾ ਹੈ। ਮਾਮਲੇ ਨਾਲ ਜ
Read More
Comment here