News

ਅਸਾਮ ‘ਚ ਡਿਊਟੀ ਦੌਰਾਨ ਸ਼ਹੀਦ ਹੋਇਆ ਪੰਜਾਬ ਦਾ ਜਵਾਨ,ਮਗਰ ਰੋਂਦਾ ਛੱਡ ਗਿਆ ਪਰਿਵਾਰ ,ਪਤਨੀ ਰੋਂਦੇ-ਰੋਂਦੇ ਹੋਈ ਬੇਸੁੱਧ !

ਬੀਤੇ ਦਿਨ ਅਸਾਮ ਦੇ ਗੁਹਾਟੀ ਨਜ਼ਦੀਕ ਸੜਕ ਦੇ ਨਿਰਮਾਣ ਚ ਕੰਮ ਕਰ ਰਹੇ ਫੌਜ ਦੇ ਗ੍ਰਿਫ ਵਿਭਾਗ ਚ ਕ੍ਰੇਨ ਆਪਰੇਟਰ ਵਜੋਂ ਸੇਵਾ ਨਿਭਾ ਰਹੇ ਕਰਮਬੀਰ ਸਿੰਘ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਤਾ ਹੈ। ਦੱਸ ਦਈਏ ਕਿ ਸੜਕ ਦੇ ਨਿਰਮਾਣ ਚ ਕੰਮ ਕਰਦਿਆਂ ਇੱਕ ਪਹਾੜੀ ਦੇ ਪੱਥਰ ਕਰੇਨ ਉੱਤੇ ਆ ਡਿੱਗੇ ਜਿਸ ਨਾਲ ਪੱਥਰਾਂ ਦੇ ਹੇਠਾਂ ਦੱਬ ਜਾਣ ਕਾਰਨ ਕਰਮਬੀਰ ਸਿੰਘ ਸ਼ਹੀਦ ਹੋ ਗਿਆ ਸੀ। ਸ਼ਹੀਦ ਕਰਮਵੀਰ ਸਿੰਘ ਦੀ ਮ੍ਰਿਤਕ ਦੇਹ ਸ਼ੁਕਰਵਾਰ ਨੂੰ ਪਿੰਡ ਪੁੱਜੀ ਹੈ। ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਵੱਲੋਂ ਪੂਰੇ ਮਾਨ ਸਨਮਾਨ ਨਾਲ ਮ੍ਰਿਤਕ ਦੇਹ ਨੂੰ ਕਾਦੀਆਂ ਚੁੰਗੀ ਬਟਾਲਾ ਤੋਂ ਵੱਡੇ ਕਾਫਲੇ ਦੇ ਰੂਪ ਚ ਲਿਜਾਇਆ ਗਿਆ ਅਤੇ ਪਿੰਡ ਦੀਵਾਨੀ ਵਾਲ ਕਲਾਂ ਚ ਫੌਜ ਦੀ ਟੁਕੜੀ ਵੱਲੋਂ ਸਰਕਾਰੀ ਸਨਮਾਨ ਦੇਣ ਉਪਰੰਤ ਅੰਤਿਮ ਸਸਕਾਰ ਕੀਤਾ ਗਿਆ। ਸ਼ਹੀਦ ਦੀ ਪਤਨੀ ਅਤੇ ਉਸ ਦੀ 14 ਸਾਲਾ ਬੱਚੇ ਨੇ ਸਲੂਟ ਮਾਰ ਕੇ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਹਰ ਅੱਖ ਨਾਮ ਹੋ ਗਈ।

Comment here

Verified by MonsterInsights