News

ਅੱਜ ਪਟਿਆਲਾ ਦੇ ਰੱਖੜਾ ਫਾਰਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਦੁਆਰਾ ਇੱਕ ਅਹਿਮ ਮੀਟਿੰਗ ਬੁਲਾਈ ਗਈ ਜਿਸ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸਾਰੇ ਆਗੂ ਮੌਜੂਦ ਰਹੇ

ਇਸ ਮੌਕੇ ਬੋਲਦਿਆਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਪਿਛਲੇ ਦਿਨੀ ਜਥੇਦਾਰ ਸਾਹਿਬ ਦੇ ਦੁਆਰਾ ਦਿੱਤੇ ਗਏ ਹੁਕਮ ਦੀ ਉਲੰਘਣਾ ਕਰਦੇ ਹੋਏ ਸੁਖਬੀਰ ਬਾਦਲ ਦੇ ਦੁਆਰਾ ਇੱਕ ਵਾਰ ਫਿਰ ਤੋਂ ਮਾਗੀ ਕਾਨਫਰੰਸ ਦੀਆਂ ਤਿਆਰੀਆਂ ਕਰਨੀਆਂ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੁਸਤਾਖੀ ਹੈ। ਉਹਨਾਂ ਕਿਹਾ ਕਿ ਇਸ ਸਬੰਧ ਦੇ ਵਿੱਚ ਅਸੀਂ ਜਲਦ ਹੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਆਪਣੇ ਲਈ ਅਗਲੇ ਹੁਕਮ ਲੈ ਕੇ ਹੀ ਅਗਲੀ ਰਣਨੀਤੀ ਬਣਾਉਣਗੇ।
ਉਹਨਾਂ ਕਿਹਾ ਕਿ ਜਥੇਦਾਰ ਸਾਹਿਬ ਦੇ ਦੁਆਰਾ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਪਰ ਉਸ ਸੱਤ ਮੈਂਬਰੀ ਕਮੇਟੀ ਨੂੰ ਵੀ ਸੁਖਬੀਰ ਬਾਦਲ ਦੇ ਦੁਆਰਾ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।

ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਪ੍ਰਧਾਨ ਗੁਰ ਪ੍ਰਤਾਪ ਵਡਾਲਾ ਨੇ ਵੀ ਕਿਹਾ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦੁਆਰਾ ਹੁਕਮ ਹੋਇਆ ਸੀ ਤਾਂ ਸਮੂਹ ਸਿੱਖ ਕੌਮ ਦੇ ਵਿੱਚ ਇੱਕ ਆਸ ਬੱਜੀ ਸੀ ਕਿ ਸ਼ਾਇਦ ਸਭ ਇਕੱਠੇ ਹੋ ਕੇ ਇੱਕ ਨਵੀਂ ਸ਼੍ਰੋਮਣੀ ਅਕਾਲੀ ਦਲ ਦੀ ਰੂਪਰੇਖਾ ਹੋਵੇਗੀ ਪਰ ਜਿਸ ਢੰਗ ਦੇ ਨਾਲ ਅਕਾਲੀ ਦਲ ਇਸ ਹੁਕਮਨਾਮੇ ਤੋਂ ਭੱਜੀ ਹੈ ਉਸ ਤੋਂ ਬਾਅਦ ਸਾਡਾ ਜਥੇਦਾਰ ਸਾਹਿਬ ਨੂੰ ਮਿਲ ਕੇ ਹੀ ਅਗਲਾ ਫੈਸਲਾ ਲਿਆ ਜਾਵੇਗਾ।
ਉੱਥੇ ਹੀ ਬੀਬੀ ਜਗੀਰ ਕੌਰ ਨੇ ਇੱਕ ਵਾਰ ਫਿਰ ਤੋਂ ਸੁਖਬੀਰ ਬਾਦਲ ਦੇ ਉੱਪਰ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹਨਾਂ ਨੂੰ ਸ਼ਾਇਦ ਆਪਣੀ ਪ੍ਰਧਾਨਗੀ ਹੀ ਚਾਹੀਦੀ ਹੈ।।
ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜਿਸ ਢੰਗ ਦੇ ਨਾਲ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਸ ਦੇ ਲਈ ਇੱਕ ਵੱਡਾ ਕਾਰਨ ਇਹ ਹੈ ਕਿ ਸਜ਼ਾ ਦਵਾਉਣ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਅਹਿਮ ਯੋਗਦਾਨ ਸੀ ਅਤੇ ਅਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਸਮਰਥਨ ਕਰਦੇ ਹਾਂ।

Comment here

Verified by MonsterInsights