ਪਿੰਡ ਵਿੱਚ ਨਵੀਂ ਬਣੀ ਪੰਚਾਇਤ ਨੇ ਮੀਟਿੰਗ ਕਰਕੇ ਪੰਜ ਅਹਿਮ ਮਤੇ ਪਾਸ ਕੀਤੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਪਿੰਡ ਦੇ ਸਟੇਡੀਅਮ ਦਾ ਨਾਂ ਡਾ: ਮਨਮੋਹਨ ਸਿੰਘ ਦੇ ਨਾਂ ’ਤੇ ਰੱਖਣ ਤੋਂ ਇਲਾਵਾ ਪਿੰਡ ਵਿੱਚ ਨਸ਼ਾ ਵੇਚਣ ਵਾਲੇ ਤੇ ਵੇਚਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਦਾ ਸਮਾਜਿਕ ਬਾਈਕਾਟ ਕੀਤਾ ਗਿਆ ਹੈ ਅਤੇ ਉਸ ਦੇ ਘਰ ਦਾ ਨਿਰੀਖਣ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦੇ ਹਰ ਘਰ ਵਿੱਚ ਪੈਦਾ ਹੋਣ ਵਾਲੀ ਹਰ ਬੱਚੀ ਲਈ 3100 ਰੁਪਏ ਦੀ ਐਫ.ਡੀ. ਕਰਨ ਦਾ ਵੀ ਫੈਸਲਾ ਕੀਤਾ ਗਿਆ। ਪਿੰਡ ਵਿੱਚ ਪੜ੍ਹਦੇ ਬੱਚਿਆਂ ਦੀ IPS, IAS ਜਾਂ PCS ਦੀ ਪੜ੍ਹਾਈ ਦਾ ਖਰਚਾ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣ ਸਾਂਝੇ ਤੌਰ ‘ਤੇ ਚੁੱਕਣਗੇ। ਇਸ ਦੇ ਨਾਲ ਹੀ ਕਿਸੇ ਵੀ ਸਮਾਗਮ ਲਈ ਡੀਜੇ ਦੀ ਇਜਾਜ਼ਤ ਲੈਣੀ ਪਵੇਗੀ ਅਤੇ ਡੀਜੇ ਰਾਤ 10.30 ਵਜੇ ਤੱਕ ਹੀ ਬਣਾਇਆ ਜਾ ਸਕੇਗਾ। ਪਿੰਡ ਦੀ ਪੰਚਾਇਤ ਦੇ ਇਸ ਫੈਸਲੇ ਤੋਂ ਪਿੰਡ ਵਾਸੀ ਕਾਫੀ ਖੁਸ਼ ਹਨ। ਪਿੰਡ ਦੀਆਂ ਔਰਤਾਂ ਅਤੇ ਪੰਚਾਇਤ ਮੈਂਬਰਾਂ ਨੇ ਪੰਚਾਇਤ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਪਿੰਡ ਵਿੱਚ ਨਸ਼ਿਆਂ ਦੀ ਸਮੱਸਿਆ ਲਗਾਤਾਰ ਵੱਧਦੀ ਜਾ ਰਹੀ ਹੈ, ਇਸ ਲਈ ਇਸ ਵਿਰੁੱਧ ਠੋਸ ਕਦਮ ਚੁੱਕਣ ਦੀ ਸਖ਼ਤ ਲੋੜ ਹੈ। ਪਿੰਡ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਸੁਖਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਅਸੀਂ ਆਪਣੇ ਪਿੰਡ ਦੇ ਚੰਗੇ ਭਵਿੱਖ ਲਈ ਇਹ ਫੈਸਲਾ ਲਿਆ ਹੈ।
ਅੰਮ੍ਰਿਤਸਰ ਦੇ ਪਿੰਡ ਮਾਨਾਂ ਵਾਲਾ ਨੇ ਕੀਤੀ ਅਨੋਖੀ ਪਹਿਲ,ਡਾ:ਮਨਮੋਹਨ ਸਿੰਘ ਦੇ ਨਾਮ ਤੇ ਸਟੇਡੀਅਮ ਤੇ ਹੋਰ ਸੁਣੋ ਕੀ ਪਏ ਮਤੇ
January 3, 20250
Related Articles
December 25, 20240
ਸ਼ਰਧਾਲੂਆਂ ਨਾਲ ਭਰੀ ਫ਼ਤਹਿਗੜ੍ਹ ਸਾਹਿਬ ਜਾ ਰਹੀ ਟਰਾਲੀ ਪਲਟੀ
ਮੰਗਲਵਾਰ ਦੀ ਰਾਤ ਨੂੰ ਸ਼ਰਧਾਲੂਆਂ ਨਾਲ ਭਰੀ ਸ਼ਹੀਦੀ ਸਭਾ ਲਈ ਜਾ ਰਹੀ ਟ੍ਰੈਕਟਰ ਟਰਾਲੀ ਖੰਨਾ ਬੱਸ ਸਟੈਂਡ ਦੇ ਅੱਗੇ ਪੁੱਲ ਤੇ ਆਕੇ ਸੜਕ ਕਿਨਾਰੇ ਲੱਗੀ ਲੋਹੇ ਦੀ ਗਰਿੱਲ ਨਾਲ ਟਕਰਾਉਣ ਨਾਲ ਪਲਾਟ ਗਈ | ਜਿਸ ਵਿਚ 25 - 30 ਸ਼ਰਧਾਲੂ ਸਵਾਰ ਸਨ , ਜਿੰਨਾ ਵ
Read More
September 24, 20220
ਰਾਜਪਾਲ ਪੁਰੋਹਿਤ ਨੇ ਲਿਖੀ CM ਮਾਨ ਨੂੰ ਚਿੱਠੀ, ‘ਸ਼ਾਇਦ ਤੁਹਾਡੀ ਲੀਗਲ ਟੀਮ ਸਹੀ ਸਲਾਹ ਨਹੀਂ ਦੇ ਰਹੀ’
ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸਹਿਮਤੀ ਨਹੀਂ ਬਣ ਰਹੀ। CM ਮਾਨ ਵੱਲੋਂ ਦਿੱਤੇ ਗਏ ਬਿਆਨਾਂ ਦੇ ਬਾਅਦ ਰਾਜਪਾਲ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉੁਨ੍ਹ
Read More
May 29, 20210
Over 300 Monks Test Covid Positive In Sikkim In A Week
East Sikkim, where all these monasteries are located, is the worst hit with total cases crossing the 10,000-mark on Friday.
At least 85 monks tested positive for the deadly coronavirus on Friday at
Read More
Comment here