ਹਲਕਾ ਅਜਨਾਲ਼ਾ ਦੇ ਸਰਹੱਦੀ ਪਿੰਡ ਜਗਦੇਵ ਕਲਾਂ ਚ ਐਨ ਆਰ ਆਈ ਵੀਰ ਸਨਮ ਕਾਹਲੌ ਦੀ ਮਦਦ ਨਾਲ ਵਰਲਡ ਕੈਂਸਰ ਕੇਅਰ ਦਾ ਮੁਫ਼ਤ ਚੈਕਅੱਪ ਕੈੰਪ ਲਗਾਇਆ ਗਿਆ ਜਿਸ ਦਾ ਖਾਸ ਤੌਰ ਤੇ ਕੈਬਿਨਟ ਮੰਤਰੀ ਕੂਲਦੀਪ ਸਿੰਘ ਧਾਲੀਵਾਲ ਨੇ ਉਦਘਾਟਨ ਕੀਤਾ ਇਸ ਮੌਕੇ ਡਾਕਟਰਾਂ ਦੀਆਂ ਮਾਹਿਰ ਟੀਮਾਂ ਵਲੋਂ ਲੋਕਾਂ ਦੇ ਮੁਫ਼ਤ ਚੈਕਅੱਪ ਕੀਤਾ ਇਸ ਮੌਕੇ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ
ਇਸ ਮੌਕੇ ਮੰਤਰੀ ਕੂਲਦੀਪ ਧਾਲੀਵਾਲ ਨੇ ਕਿਹਾ ਕਿ ਐਨ ਆਰ ਆਈ ਵੀਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਇਸ ਨਾਲ ਲੋਕ ਆਪਣੀਆਂ ਬਿਮਾਰੀਆਂ ਦਾ ਮੁਫ਼ਤ ਚੈਕਅੱਪ ਕਰਵਾ ਸਕਣਗੇ ਇਸ ਮੌਕੇ ਗਲਬਾਤ ਕਰਦੀਆ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਅਜ ਐਨ ਆਰ ਆਈ ਵੀਰ ਸਨਮ ਕਾਹਲੌ ਦੇ ਸਹਿਯੋਗ ਸਦਕਾ ਇਕ ਫ੍ਰੀ ਵਰਲਡ ਕੈਂਸਰ ਕੇਅਰ ਦਾ ਚੈਕਅਪ ਕੈਪ ਲਗਾਇਆ ਗਿਆ ਹੈ ਜਿਸ ਵਿਚ ਹਰੇਕ ਤਰਾਂ ਦੀਆ ਬੀਮਾਰੀਆ ਦੀ ਸਮੱਸਿਆ ਤੋ ਪੀੜੀਤ ਲੋਕਾ ਨੂੰ ਫਰੀ ਚੈਕਅਪ ਦਾ ਲਾਭ ਉਠਾ ਰਹੇ ਹਨ ਅਤੇ ਇਸ ਕੈਪ ਵਿਚ ਹਰੇਕ ਤਰਾਂ ਦੀ ਬਿਮਾਰੀਆਂ ਦਾ ਚੈੱਕਅਪ ਕੀਤਾ ਜਾ ਰਿਹਾ ਉਣਾ ਕਿਹਾ ਜਲਦ ਹੀ ਅਸੀ ਅਜਨਾਲੇ ਦੇ ਹੋਰ ਪਿੰਡਾ ਵਿਚ ਵੀ ਅਜਿਹੇ ਮੈਡੀਕਲ ਕੈਪ ਲਗਾਵਾਂਗੇ। ਧਾਲੀਵਾਲ ਨੇ ਡੱਲੇਵਾਲ ਸਾਹਿਬ ਦੇ ਬੋਲਦੇ ਹੋਏ ਕਿਹਾ ਕਿਸਾਨੀ ਮੋਰਚੇ ਉੱਤੇ ਇੱਕ ਛੋਟਾ ਜਿਹਾ ਹਸਪਤਾਲ ਬਣਾਇਆ ਗਿਆ ਹੈ ਤਾਂ ਜੋ ਕੋਈ ਵੀ ਕਿਸਾਨ ਭਰਾ ਬਿਮਾਰ ਹੁੰਦਾ ਹੈ ਤੇ ਉਸਦਾ ਤੁਰੰਤ ਇਲਾਜ ਹੋ ਸਕੇ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਦਾ ਧਿਆਨ ਕਰੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜੀ ਹੈ।
ਉਥੇ ਹੀ ਐਨਆਰਆਈ ਵੀਰ ਸਰਬ ਕਾਲੋ ਨੇ ਕਿਹਾ ਕਿ ਸਾਡੇ ਵੱਲੋਂ ਅਜਨਾਲਾ ਦੇ ਸਰੱਦੀ ਪਿੰਡਾਂ ਦੇ ਵਿੱਚ ਵੱਖ-ਵੱਖ ਬਿਮਾਰੀਆਂ ਦੇ ਕੈਂਪ ਲਗਾਏ ਗਏ ਹਨ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਘਰਾਂ ਵਿੱਚੋਂ ਬਾਹਰ ਆ ਗਏ ਆਪਣੇ ਪਿੰਡ ਦੇ ਵਿੱਚ ਹੀ ਜਾ ਕੇ ਸਾਡੇ ਜਿਹੜੇ ਕੈਂਪ ਹਨ ਉਹਨਾਂ ਵਿੱਚ ਆਪਣੇ ਸਰੀਰ ਦੇ ਚੈੱਕ ਅਪ ਕਰਾਣ ਤਾਂ ਜੋ ਕੋਈ ਵੀ ਬਿਮਾਰੀ ਹੈ ਉਸ ਨੂੰ ਜੜ ਤੋਂ ਕੱਢਿਆ ਜਾ ਸਕੇ ਉਹਨਾਂ ਕਿਹਾ ਕਿ ਇਸ ਦਾ ਕੋਈ ਵੀ ਪੈਸਾ ਨਹੀਂ ਲੱਗੇਗਾ ਸਾਡੇ ਵੱਲੋਂ ਫਰੀ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੇ ਵੱਲੋਂ ਹਰ ਸਾਲ ਇਹ ਕੈਂਪ ਲਗਾਇਆ ਜਾਂਦਾ ਹੈ ਉਹਨਾਂ ਕਿਹਾ ਕਿ ਇਹ ਵਰਲਡ ਕੈਂਸਰ ਕੇਅਰ ਜਿਹੜਾ ਕੈਂਪ ਹੈ ਇਹ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰੇਗਾ ਤੇ ਲੋਕਾਂ ਨੂੰ ਜੋ ਬਿਮਾਰੀਆਂ ਹੈ ਉਸ ਦਾ ਪਤਾ ਲਗਾਇਆ ਜਾਵੇਗਾ ਉਹਨਾਂ ਕਿਹਾ ਕਿ ਇਸ ਵਿੱਚ ਪਿੰਡ ਦੇ ਲੋਕਾਂ ਨੂੰ ਫ੍ਰੀ ਦੇ ਵਿੱਚ ਦਵਾਈਆਂ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਮੌਕੇ ਸਮਾਜ ਸੇਵੀ ਰਮੇਸ਼ ਯਾਦਵ ਨੇ ਕਿਹਾ ਕਿ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਤਾਂ ਜੋ ਪਿੰਡ ਦੇ ਜਰੂਰਤਮੰਦ ਲੋਕਾਂ ਨੂੰ ਮੁਫਤ ਵਿੱਚ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਭਾਜੀ ਉਹਨਾਂ ਦੇ ਫਰੀ ਚੈੱਕ ਅਪ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਇਹਨਾਂ ਐਨਆਰਆਈ ਵੀਰ ਦੇ ਨਾਲ ਨਹੀਂ ਦਲੀਲ ਲੱਗਦਾ ਪਿੰਡਾਂ ਦੇ ਵਿੱਚ ਇਹ ਕੈਂਪ ਲਗਾਏ ਹਨ ਉੱਥੇ ਹੀ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਅਜਿਹੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਵੱਧ ਤੋਂ ਵੱਧ ਪਿੰਡਾਂ ਵਿੱਚ ਫਰੀ ਕੈਂਪ ਲਗਾ ਕੇ ਲੋਕਾਂ ਦੀ ਜਾਨ ਨੂੰ ਬਚਾ ਸਕਣ।
Comment here