News

ਪੁਰਾਣੀ ਰੰਜਿਸ਼ ਨੂੰ ਲੈਕੇ ਇਕ ਧਿਰ ਨੇ ਦੂਜੀ ਧਿਰ ਤੇ ਚਲਾਈਆਂ ਗੋਲੀਆਂ

ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਵਿਖੇ ਬੀਤੀ ਰਾਤ ਪੁਰਾਣੀ ਰੰਜਿਸ਼ ਨੂੰ ਲੈਕੇ ਸਾਜਨਪ੍ਰੀਤ ਸਿੰਘ ਨਾਮਕ ਨੌਜਵਾਨ ਵਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਕਸਬੇ ਦੀ ਇਕ ਦੁਕਾਨ ਅੰਦਰ ਬੈਠੇ ਜਸਨਪ੍ਰੀਤ ਸਿੰਘ ਨਾਮਕ ਨੌਜਵਾਨ ਤੇ ਗੋਲੀਆਂ ਚਲਾ ਦਿੱਤੀਆਂ ਇਸ ਦੌਰਾਨ ਜਸਨਪ੍ਰੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ ਲੇਕਿਨ ਇਕ ਗੋਲੀ ਸੜਕ ਕਿਨਾਰੇ ਖੜੇ ਛੋਟਾ ਹਾਥੀ ਦੇ ਸ਼ੀਸ਼ੇ ਵਿੱਚ ਲਗ ਗਈ ਇਸ ਮੌਕੇ ਦੁਕਾਨ ਦੇ ਮਾਲਿਕ ਅਤੇ ਜਸਨਪ੍ਰੀਤ ਦੇ ਚਾਚਾ ਗੁਰਜੀਤ ਸਿੰਘ ਮੈਂਬਰ ਪੰਚਾਇਤ ਨੇ ਦੱਸਿਆ ਕਿ ਉਹ ਕਿਸੇ ਕੰਮ ਗ਼ਏ ਹੋਏ ਸੀ ਅਤੇ ਓਹਨਾ ਨੇ ਦੁਕਾਨ ਉਤੇ ਆਪਣੇ ਭਤੀਜੇ ਜਸਨਪ੍ਰੀਤ ਨੂੰ ਬਿਠਾ ਰਖਿਆ ਸੀ ਤਦੇ ਹੀ ਸਜਨਪ੍ਰੀਤ ਨੇ ਦੁਕਾਨ ਤੇ ਆਕੇ ਜਸਨਪ੍ਰੀਤ ਨਾਲ ਝਗੜਨਾ ਸ਼ੁਰੂ ਕਰ ਦਿੱਤਾ ਇਸੇ ਦੌਰਾਨ ਹੀ ਜਸਨਪ੍ਰੀਤ ਦੁਕਾਨ ਤੋਂ ਬਾਹਰ ਨੂੰ ਭੱਜ ਨਿਕਲਿਆ ਲੇਕਿਨ ਸਾਜਨਪ੍ਰੀਤ ਨੇ ਆਪਣੀ ਰਿਵਾਲਵਰ ਨਾਲ ਜਸਨਪ੍ਰੀਤ ਤੇ ਗੋਲੀਆਂ ਚਲਾ ਦਿਤੀਆਂ ਜਸਨਪ੍ਰੀਤ ਦਾ ਬਚਾ ਹੋ ਗਿਆ ਲੇਕਿਨ ਇਕ ਗੋਲੀ ਬਾਹਰ ਖੜੇ ਛੋਟੇ ਹਾਥੀ ਤੇ ਲੱਗੀ ਓਹਨਾਂ ਕਿਹਾ ਕਿ ਕੁਝ ਦਿਨ ਪਹਿਲਾ ਜਸਨਪ੍ਰੀਤ ਤੇ ਸਜਨਪ੍ਰੀਤ ਦਾ ਝਗੜਾ ਹੋਇਆ ਸੀ ਪਰ ਊਸ ਝਗੜੇ ਨੂੰ ਲੈਕੇ ਆਪਸੀ ਰਾਜੀਨਾਮਾ ਹੋ ਗਿਆ ਸੀ ਓਧਰ ਸੰਬੰਧਿਤ ਥਾਣਾ ਘੁਮਾਣ ਦੇ ਐਸ ਐਚ ਓ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਦੋ ਘੰਟੇ ਵਿੱਚ ਹੀ ਸਜਨਪ੍ਰੀਤ ਨੂੰ ਕਾਬੂ ਕਰ ਲਿਆ ਗਿਆ ਰਿਵਾਲਵਰ ਵੀ ਬਰਾਮਦ ਕਰ ਲਈ ਗਈ ਹੈ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ ਅਤੇ ਸਜਨਪ੍ਰੀਤ ਦੇ ਲਾਇਸੈਂਸ ਨੂੰ ਰੱਦ ਕਰਵਾਉਣ ਲਈ ਵੀ ਲਿਖ ਕੇ ਭੇਜਿਆ ਜਾਵੇਗਾ

Comment here

Verified by MonsterInsights