ਮਾਨਯੋਗ ਐਸ.ਐਸ.ਪੀ. ਬਟਾਲਾ ਸ੍ਰੀ ਸੁਹੇਲ ਕਾਸਿਮ ਮੀਰ ਆਈ.ਪੀ.ਐਸ ਦੀਆਂ ਸਖ਼ਤ ਹਦਾਇਤਾਂ ਅਤੇ ਡੀ.ਐਸ.ਪੀ. ਸ੍ਰੀ ਹਰਗੋਬਿੰਦਪੁਰ ਸਾਹਿਬ ਹਰਕ੍ਰਿਸ਼ਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਘੁਮਾਣ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਦੋ ਨੋਜਵਾਨਾਂ ਨੂੰ 35 ਗ੍ਰਾਮ ਹੈਰੋਇਨ , 36 ਹਜ਼ਾਰ ਅੱਠ ਸੌ ਰੁਪਏ ਡਰੱਗ ਮਨੀ ਅਤੇ ਬੀ ਐਮ ਡਬਲਿਊ ਕਾਰ ਸਮੇਤ ਕ਼ਾਬੂ ਕੀਤਾ ਗਿਆ। ਇਸ ਸਬੰਧੀ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਘੁਮਾਣ ਦੇ ਐਸ ਐਂਚ ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਥਾਣਾ ਘੁਮਾਣ ਤੋਂ ਭਗਤੂਪੁਰ, ਪੰਡੋਰੀ, ਸਿੱਧਵਾਂ ਕਲਾਂ, ਸੰਧਵਾਂ ਖੁਰਦ ਆਦਿ ਪਿੰਡਾਂ ਨੂੰ ਗਸ਼ਤ ਕਰਨ ਜਾ ਰਹੇ ਸਨ ਕਿ ਜਦੋਂ ਪੁਲਿਸ ਪਾਰਟੀ ਪਿੰਡ ਸੰਧਵਾਂ ਕੋਲ ਪਹੁੰਚੀ ਤਾਂ ਸੰਧਵਾਂ ਸਾਈਡ ਵੱਲੋਂ ਇੱਕ ਕਾਲੇ ਰੰਗ ਦੀ ਬੀ ਐਮ ਡਬਲਿਊ ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਵਿੱਚ ਦੋ ਮੋਨੇ ਵਿਅਕਤੀ ਸਵਾਰ ਸਨ ਜਦੋਂ ਉਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਇੱਕ ਲਿਫਾਫੇ ਨੂੰ ਥੱਲੇ ਸੁੱਟਦਿਆਂ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰ ਲਿਆ। ਜਦ ਲਿਫਾਫੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ 30 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਜਿੰਨਾ ਨੇ ਆਪਣਾਂ ਨਾ ਗੁਰਮੀਤ ਸਿੰਘ ਉਰਫ ਨਿੱਕਾ ਪੁੱਤਰ ਜਰਨੈਲ ਸਿੰਘ ਵਾਸੀ ਭੋਮਾ ਅਤੇ ਗੁਰਪਾਲ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਭਗਤੂਪੁਰ ਦੱਸਿਆ। ਉਨਾਂ ਦੱਸਿਆ ਕਿ ਇੰਨਾ ਕੋਲੋਂ 36 ਹਜਾਰ ਅੱਠ ਸੋ ਰੁਪਏ ਡਰੱਗ ਮਨੀ ਬ੍ਰਾਰਮਦ ਕੀਤੀ ਗਈ। ਉਨਾਂ ਕਿਹਾ ਕਿ ਜਿਹੜਾ ਗੋਰਾਂ ਭਗਤੂਪੁਰ ਦੇ ਉਸ ਵਿਰੁੱਧ 4 ਐਫ ਆਈ ਆਰ ਪਹਿਲਾਂ ਵੀ ਦਰਜ ਹੈ। ਉਨਾਂ ਕਿਹਾ ਕਿ ਇੰਨਾ ਨੂੰ ਰਿਮਾਂਡ ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕਿ ਨਸ਼ਿਆਂ ਦੇ ਸੁਦਾਗਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।ਉਨਾਂ ਕਿਹਾ ਕਿ ਇੰਨਾ ਨੂੰ ਰਿਮਾਂਡ ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕਿ ਨਸ਼ਿਆਂ ਦੇ ਸੁਦਾਗਰਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
ਪੁਲਿਸ ਥਾਣਾ ਘੁਮਾਣ ਨੂੰ ਮਿਲੀ ਵੱਡੀ ਸਫਲਤਾ ਹੈਰੋਇਨ, ਡਰੱਗ ਮਨੀ ਅਤੇ ਕਾਰ ਸਮੇਤ ਦੋ ਨੋਜਵਾਨ ਕਾਬੂ
December 13, 20240

Related Articles
December 31, 20240
ਘਬਰਾਓ ਨਾ, ਵੇਇਲ ਬ੍ਰਿਜ ਸੁਰੱਖਿਅਤ ਹੈ: ਆਰ ਐਂਡ ਬੀ ਵਿਭਾਗ ਗੰਦਰਬਲ
ਨਵੇਂ ਬਣੇ ਵੇਇਲ ਬ੍ਰਿਜ ਦੀ ਅਪ੍ਰੋਚ ਰੋਡ ਵਿੱਚ ਮਾਮੂਲੀ ਤਰੇੜਾਂ ਪਾਈਆਂ ਗਈਆਂ ਸਨ, ਗੰਦੇਰਬਲ ਦੇ ਸੜਕ ਅਤੇ ਇਮਾਰਤਾਂ (ਆਰ ਐਂਡ ਬੀ) ਵਿਭਾਗ ਨੇ ਪਹੁੰਚ ਸੜਕ 'ਤੇ ਮਾਮੂਲੀ ਤਰੇੜਾਂ ਪਾਏ ਜਾਣ ਤੋਂ ਬਾਅਦ ਪੈਦਾ ਹੋਈਆਂ ਚਿੰਤਾਵਾਂ ਦੇ ਬਾਅਦ ਲੋਕਾਂ ਨੂੰ ਭ
Read More
November 26, 20220
महिलाएं बिना कुछ पहने ही अच्छी लगती हैं…! भरी सभा में बाबा रामदेव की फिसलती जुबान
योग गुरु बाबा रामदेव ने महिलाओं के कपड़ों को लेकर विवादित टिप्पणी की है। दरअसल, महाराष्ट्र के ठाणे में एक कार्यक्रम के दौरान बोलते हुए बाबा रामदेव ने कहा कि महिलाएं साड़ी पहनकर भी अच्छी लगती हैं। वह स
Read More
April 29, 20220
ਪਟਿਆਲਾ ‘ਚ ਫਾਇਰਿੰਗ, ਇਟਾਂ-ਪੱਥਰ ਤੇ ਚੱਲੀਆਂ ਤਲਵਾਰਾਂ, ਇਸ ਕਰਕੇ ਭਿੜੀਆਂ ਦੋ ਧਿਰਾਂ
ਸ਼ੁੱਕਰਵਾਰ ਨੂੰ ਪਟਿਆਲਾ ‘ਚ ਖਾਲਿਸਤਾਨ ਵਿਰੋਧੀ ਮਾਰਚ ਨੂੰ ਲੈ ਕੇ ਹਿੰਦੂ ਤੇ ਸਿੱਖ ਜਥੇਬੰਦੀਆਂ ਦੇ ਲੋਕ ਆਹਮੋ-ਸਾਹਮਣੇ ਆ ਗਏ। ਹਿੰਦੂ ਜਥੇਬੰਦੀਆਂ ਮਾਰਚ ਕੱਢਣ ਦੀ ਤਿਆਰੀ ਕਰ ਰਹੀਆਂ ਸਨ। ਇਸ ਦੌਰਾਨ ਕੁਝ ਜਥੇਬੰਦੀਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ
Read More
Comment here