ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਅਨੈਤਪੁਰਾ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਸਿੱਧੀ ਬਜਾਈ ਕੀਤੀ ਗਈ ਸੀ,ਜਿਸ ਉੱਪਰ ਹੁਣ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ, ਕਿਸਾਨਾਂ ਦੀ ਫਸਲ ਦਾ 30 ਤੋਂ 40% ਗੁਲਾਬੀ ਸੁੰਡੀ ਨੇ ਨੁਕਸਾਨ ਕਰ ਦਿੱਤਾ ਹੈ, ਜਿਸ ਦੇ ਬਚਾਅ ਵਜੋਂ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਦੇ ਕਹਿਣ ਮੁਤਾਬਕ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ ਸੀ ਲੇਕਿਨ ਫਿਰ ਵੀ ਗੁਲਾਬੀ ਸੁੰਡੀ ਦਾ ਹਮਲਾ ਉਸੇ ਤਰ੍ਹਾਂ ਜਾਰੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਗੁਲਾਬੀ ਸੁੰਡੀ ਦੇ ਹਮਲੇ ਕਰਕੇ ਉਹਨਾਂ ਦੀ ਸਿੱਧੀ ਬਜਾਈ ਦੀ ਕਣਕ ਦਾ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਹੈ ਉਹਨਾਂ ਕਿਹਾ ਕਿ ਗੁਲਾਬੀ ਸੁੰਡੀ ਜਿਸ ਤਰ੍ਹਾਂ ਹਮਲਾ ਕਰ ਰਹੀ ਹੈ ਉਸ ਤੋਂ ਲੱਗ ਰਿਹਾ ਹੈ ਕਿ ਇਸ ਵਾਰ ਉਹਨਾਂ ਦਾ ਲਾਗਤ ਮੁੱਲ ਵੀ ਪੂਰਾ ਨਹੀਂ ਹੋਵੇਗਾ ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਅਤੇ ਬਾਜ਼ਾਰਾਂ ਅੰਦਰ ਵਿਕ ਰਹੀਆਂ ਨਕਲੀ ਦਵਾਈਆਂ ਉੱਪਰ ਨਕੇਲ ਕੱਸੇ|
ਕਿਸਾਨਾਂ ਦੀ ਕਣਕ ਦੀ ਸਿੱਧੀ ਬਿਜਾਈ ਤੇ ਗੁਲਾਬੀ ਸੁੰਡੀ ਦਾ ਹਮਲਾ
December 13, 20240
Related Articles
May 5, 20220
ਹੱਦਬੰਦੀ ਰਿਪੋਰਟ ‘ਤੇ ਮਹਿਬੂਬਾ ਦਾ BJP ‘ਤੇ ਹਮਲਾ, ‘ਸਿਰੇ ਤੋਂ ਖਾਰਿਜ ਕਰਦੇ ਹਾਂ, ਸਾਨੂੰ ਇਸ ‘ਤੇ ਭਰੋਸਾ ਨਹੀਂ’
ਜੰਮੂ-ਕਸ਼ਮੀਰ ਵਿੱਚ ਵੀਰਵਾਰ ਨੂੰ ਨਵੀਂ ਹੱਦਬੰਦੀ ਨੋਟੀਫਿਕੇਸ਼ਨ ਤੋਂ ਮਗਰੋਂ ਉਥੇ ਦੇ ਨੇਤਾਵਾਂ ਦਾ ਰੁਖ਼ ਸਾਹਮਣੇ ਆ ਰਿਹਾ ਹੈ। ਰਾਜ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਇਸ ਨੂੰ ਲੈ ਕੇ ਬੀਜੇਪੀ ‘ਤੇ ਨਿਸ਼ਾਨਾ ਵਿੰਨ੍ਹਿਆ।
Read More
April 13, 20220
ਸੁਰਭੀ ਮਲਿਕ ਨੇ ਲੁਧਿਆਣਾ ਦੇ DC ਵਜੋਂ ਸੰਭਾਲਿਆ ਅਹੁਦਾ, ਕਿਹਾ ‘ਚੰਗਾ ਪ੍ਰਸ਼ਾਸਨ ਦੇਣਾ ਮੇਰੀ ਪਹਿਲ’
ਲੁਧਿਆਣਾ ਤੋਂ ਆਈਏਐੱਸ ਦਾ ਸਫਰ ਸ਼ੁਰੂ ਕਰਨ ਵਾਲੀ IAS ਅਧਿਕਾਰੀ ਸੁਰਭੀ ਮਲਿਕ ਨੂੰ ਲੁਧਿਆਣਾ ਦਾ ਨਵਾਂ ਡੀਸੀ ਬਣਾਇਆ ਗਿਆ ਹੈ। ਅੱਜ ਉੁਨ੍ਹਾਂ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਲੁਧਿਆਣਾ ਨੂੰ ਪਹਿਲੀ ਮਹਿਲਾ ਡੀਸੀ
Read More
July 6, 20210
ਇੰਗਲੈਂਡ ਵਨਡੇ ਟੀਮ ਦੇ ਸੱਤ ਮੈਂਬਰ ਨਿਕਲੇ ਕੋਰੋਨਾ ਪੌਜੇਟਿਵ, ਤਿੰਨ ਖਿਡਾਰੀ ਵੀ ਸ਼ਾਮਿਲ
ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਮੰਗਲਵਾਰ ਨੂੰ ਕਿਹਾ ਕਿ ਇੰਗਲੈਂਡ ਦੀ ਵਨਡੇ ਟੀਮ ਦੇ ਸੱਤ ਮੈਂਬਰ ਕੋਵਿਡ -19 ਸਕਾਰਾਤਮਕ ਪਾਏ ਗਏ ਹਨ। ਜਿਨ੍ਹਾਂ ਵਿੱਚ ਤਿੰਨ ਖਿਡਾਰੀ ਅਤੇ ਮੈਨੇਜਮੈਂਟ ਟੀਮ ਦੇ ਚਾਰ ਮੈਂਬਰ ਸ਼ਾਮਿਲ ਹਨ। ਇਨ੍ਹਾਂ ਲੋਕਾਂ ਦਾ ਦੂ
Read More
Comment here