ਸਮੇਂ ਦਾ ਸਦ ਉਪਯੋਗ ਕਰਨਾ ਹੋਵੇ ਤਾਂ ਆਦਮੀ ਵੇਲੇ ਟਾਈਮ ਕੋਈ ਵੀ ਹੁਨਰਮੰਦ ਕੰਮ ਕਰਨ ਦੀ ਪ੍ਰੈਕਟਿਸ ਕਰ ਸਕਦਾ ਹੈ ਅਤੇ ਉਸ ਕੰਮ ਵਿੱਚ ਮਾਹਰ ਵੀ ਹੋ ਸਕਦਾ ਹੈ। ਇਹ ਸਾਬਤ ਕੀਤਾ ਹੈ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਦੇ ਰਹਿਣ ਵਾਲੇ 20 ਸਾਲਾਂ ਦੇ ਨੌਜਵਾਨ ਲਕਸ਼ੇ ਨੇ, ਜਿਸ ਨੇ ਲਾਕਡਾਊਨ ਦੌਰਾਨ ਵੇਲੇ ਰਹਿਣ ਦੀ ਬਜਾਏ ਆਪਣੀ ਮਾਂ ਦੇ ਕਹਿਣ ਤੇ ਸਕੈਚ ਅਤੇ ਪੇਂਟਿੰਗ ਬਣਾਉਣਾ ਸ਼ੁਰੂ ਕੀਤਾ ਤੇ ਜਦੋਂ ਦਿਲਚਸਪੀ ਵਧਦੀ ਗਈ ਤਾਂ ਯੂਟੀਊਬ ਤੋਂ ਸਿੱਖ ਸਿੱਖ ਕੇ ਹੀ ਇਸ ਕੰਮ ਵਿੱਚ ਇਨਾ ਮਾਹਰ ਹੋ ਗਿਆ ਹੈ ਕਿ ਹੁਣ ਆਦਮੀ ਨੂੰ ਸਾਹਮਣੇ ਬਿਠਾ ਕੇ ਉਸਦਾ ਹੂਬਹੂ ਸਕੈਚ ਜਾਂ ਤਸਵੀਰ ਕਾਗਜ ਤੇ ਉਕੇਰ ਸਕਦਾ ਹੈ। ਆਪਣੇ ਹੁਨਰ ਦੀ ਬਦੌਲਤ ਲਕਸ਼ੇ ਇਲਾਕੇ ਵਿੱਚ ਵੀ ਮਸ਼ਹੂਰ ਹੋ ਚੁੱਕਾ ਹੈ ਅਤੇ ਅਖਬਾਰਾਂ ਵਿੱਚ ਵੀ ਕਈ ਵਾਰ ਉਸ ਦੀਆਂ ਤਸਵੀਰਾਂ ਛੱਪ ਚੁੱਕੀਆਂ ਹਨ। ਢਾਈ ਸਾਲ ਪਹਿਲਾਂ ਪਿਤਾ ਜੀ ਦੀ ਬਿਮਾਰੀ ਕਾਰਨ ਮੌਤ ਹੋਣ ਕਾਰਨ ਲਕਸ਼ੇ ਦੇ ਸਿਰ ਤੇ ਪਰਿਵਾਰ ਚਲਾਉਣ ਦਾ ਬੋਝ ਵੀ ਆ ਪਿਆ। ਘਰ ਵਿੱਚ ਮਾਤਾ ਤੇ ਛੋਟਾ ਭਰਾ ਹੈ , ਜਿਸ ਕਾਰਨ ਲਕਸ਼ੇ ਨੇ ਆਪਣੇ ਹੁਨਰ ਨੂੰ ਕਿਤਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਛੋਟਾ ਜਿਹਾ ਸ਼ਹਿਰ ਹੋਣ ਕਰਕੇ ਗੱਲ ਨਹੀਂ ਬਣੀ ।ਲਕਸ਼ ਜੁੱਡੋ ਦਾ ਵੀ ਵਧੀਆ ਖਿਡਾਰੀ ਹੈ ਅਤੇ ਨੈਸ਼ਨਲ ਤੱਕ ਖੇਡ ਆਇਆ ਹੈ। ਹੁਣ ਪਰਿਵਾਰ ਦੀ ਰੋਜੀ ਰੋਟੀ ਤਾਂ ਜੁਗਾੜ ਕਰਨ ਲਈ ਉਹ ਦੋ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੂਡੋ ਦੀ ਕੋਚਿੰਗ ਵੀ ਦੇ ਰਿਹਾ ਹੈ। ਆਪਣੇ ਪੇਂਟਿੰਗ ਅਤੇ ਸਕੈਚਿੰਗ ਦੇ ਹੁਨਰ ਨੂੰ ਲਕਸ਼ੇ ਅਪਰਾਧੀਆਂ ਨੂੰ ਫੜਾਉਣ ਵਿੱਚ ਪੁਲਿਸ ਦੀ ਮਦਦ ਕਰਨ ਲਈ ਵਰਤਣ ਦੀ ਚਾਹਤ ਰੱਖਦਾ ਹੈ।
ਯੂ-ਟਿਊਬ ਤੋਂ ਸਿੱਖ ਸਿੱਖ ਕੇ ਹੁਣ ਸਾਹਮਣੇ ਆਦਮੀ ਨੂੰ ਬਿਠਾ ਕੇ ਹੂਬਹੂ ਸਕੈਚ ਬਣਾ ਲੈਂਦਾ ਹੈ ਲਕਸ਼ੇ
December 11, 20240

Related Articles
December 3, 20220
Ludhiana: CP Sidhu said, ‘Social media channels should work responsibly to maintain peace’
Ludhiana Police Commissioner Mandeep Singh Sidhu has appealed to TV and social media/web channels to work responsibly and sought their sincere cooperation in maintaining peace through hard work. Sidhu
Read More
December 26, 20240
ਤਰਨਤਾਰਨ ਨੇੜੇ ਦੇਰ ਰਾਤ ਨੁੰ ਥਾਣਾ ਸਿਟੀ ਪੁਲਸ ਨਾਲ ਪੁਲਸ ਨਾਲ ਬਦਮਾਸ਼ ਦਰਮਿਆਨ ਨਾਲ ਐਨਕਾਉਂਟਰ
ਬੀਤੀ ਦੇਰ ਰਾਤ ਨੁੰ ਤਰਨਤਾਰਨ ਸਹਿਰ ਦੇ ਬਹਾਰਵਾਰ ਪੈਦੇ ਰੋਹੀ ਪੁਲ ਜਸਮਤਪੁਰ ਉਪਰ ਥਾਣਾ ਸਿਟੀ ਪੁਲਸ ਅਤੇ ਬਦਮਾਸ਼ ਨਾਲ ਮੁਠ ਭੇੜ ਦੋਰਾਨ ਇਕ ਮੁਲਜ਼ਮ ਦੀ ਲਤ ਵਿਚ ਗੋਲੀ ਲੱਗਣ ਨਾਲ ਜਖਮੀ ਹੋਏ ਹੈ ।ਜਿਸ ਦੀ ਜਾਣਕਾਰੀ ਡੀ ਐਸ ਪੀ ਸਿਟੀ ਤਰਨਤਾਰਨ ਕਮਲਜੀਤ
Read More
November 16, 20220
Heartbreaking incident in Gorakhpur, father commits suicide after killing 2 daughters
The case of a father and two minor daughters committing suicide in Gorakhpur has shocked everyone. When the father of the deceased Jeetendra saw his two granddaughters hanging on the fan and his son h
Read More
Comment here