ਜਿਲਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਤੇ ਪਿੰਡ ਡੱਲਾ ਦੇ ਸਰਪੰਚ ਮੇਜਰ ਸਿੰਘ ਬੋਪਾਰਾਏ ਦੀ ਪਿੰਡ ਵਿੱਚ ਪੂਰੀ ਬੱਲੇ ਬੱਲੇ ਹੋ ਰਹੀ ਹੈ। ਕਾਰਨ ਇਹ ਕਿ ਮੇਜਰ ਸਿੰਘ ਆਪਣੇ ਕੋਲੋਂ ਲੱਖਾਂ ਰੁਪਏ ਖਰਚ ਕੇ ਜਰੂਰਤਮੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦੇ ਰਿਹਾ ਹੈ। ਪਿੰਡ ਦੇ ਅਪਾਹਜ ਜਿੰਦਾ ਦਾ ਕਹਿਣਾ ਹੈ ਕਿ ਉਹ ਤੇ ਉਸ ਦੀ ਪਤਨੀ ਦੋਵੇਂ ਅਪਾਹਜ ਹਨ ਪਰ ਇਕ ਦਿਨ ਬਾਰਿਸ਼ ਹੋ ਰਹੀ ਸੀ ਅਤੇ ਸਰਪੰਚ ਮੇਜਰ ਸਿੰਘ ਉਥੋਂ ਗੁਜਰ ਰਿਹਾ ਸੀ। ਜਦੋਂ ਉਸਨੇ ਘਰ ਦੇ ਹਾਲਾਤ ਵੇਖੇ ਤਾਂ ਤੁਰੰਤ ਮਕਾਨ ਬਣਾਉਣ ਦਾ ਵਾਅਦਾ ਕੀਤਾ ਤੇ ਸਰਪੰਚ ਨੇ ਵਾਦਾ ਪੂਰਾ ਕਰ ਦਿਖਾਇਆ। ਹੁਣ ਉਸਦੇ ਕੱਚੇ ਮਕਾਨ ਦੀ ਜਗ੍ਹਾ ਪੱਕਾ ਲੈਂਟਰ ਪੈ ਗਿਆ ਹੈ। ਸਰਪੰਚ ਮੇਜਰ ਸਿੰਘ ਨੇ ਇਸੇ ਤਰ੍ਹਾਂ ਦੋ ਹੋਰ ਪੱਕੇ ਮਕਾਨ ਪਿੰਡ ਦੇ ਜਰੂਰਤ ਮੰਦ ਪਰਿਵਾਰਾਂ ਨੂੰ ਬਣਾ ਦਿੱਤੇ ਹਨ ਅਤੇ ਕਹਿੰਦਾ ਹੈ ਕਿ ਪਰਮਾਤਮਾ ਦੀ ਮਿਹਰ ਬਣੀ ਰਹੇ ਤਾਂ ਉਹ ਇੰਝ ਹੀ ਕੰਮ ਕਰਕੇ ਵਿਖਾਉਂਦਾ ਰਹੇਗਾ। ਅਪਾਹਜ ਜਿੰਦਾ ਅਤੇ ਇੱਕ ਹੋਰ ਪਿੰਡ ਦੇ ਜੋੜੇ ਮਨਜੀਤ ਕੌਰ ਅਤੇ ਸੁੱਖਾ ਨੇ ਕਿਹਾ ਕਿ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪਰਮਾਤਮਾ ਦਾ ਜਿਨ੍ਹਾਂ ਨੇ ਇਹੋ ਜੇ ਰੱਬ ਰੂਪੀ ਇਨਸਾਨ ਨੂੰ ਸਾਡੇ ਕੋਲ ਭੇਜਿਆ ਹੈ ਅਤੇ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਇਦਾਂ ਹੀ ਗਰੀਬ ਪਰਿਵਾਰਾਂ ਦੀ ਮਦਦ ਕਰਦਾ ਰਹੇ। ਸਰਪੰਚ ਮੇਜਰ ਸਿੰਘ ਬੋਪਾਰਾਏ ਨੇ ਕਿਹਾ ਕਿ ਇਹ ਸਾਰੇ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲੇ ਹਨ ਅਤੇ ਕੱਚੇ ਮਕਾਨਾਂ ਵਿੱਚ ਰਹਿੰਦੇ ਸਨ। ਇਹਨਾਂ ਵਿੱਚੋਂ ਇੱਕ ਅਪਾਹਜ ਪਤੀ ਪਤਨੀ ਦਾ ਪਰਿਵਾਰ ਵੀ ਹੈ। ਪਰਮਾਤਮਾ ਨੇ ਉਹਨਾਂ ਨੂੰ ਬਲ ਬਖਸ਼ਿਆ ਹੈ ਅਤੇ ਉਹਨਾਂ ਨੇ ਆਪਣੇ ਕੁਝ ਸਾਥੀਆਂ ਦੀ ਮਦਦ ਦੇ ਨਾਲ ਇਹਨਾਂ ਪਰਿਵਾਰਾਂ ਦੇ ਮਕਾਨ ਬਣਵਾਣੇ ਸ਼ੁਰੂ ਕੀਤੇ ਹਨ । ਉਹਨਾਂ ਕਿਹਾ ਕਿ ਉਹ ਅੱਗੇ ਵੀ ਸਮਰਥਾ ਅਨੁਸਾਰ ਅਜਿਹੇ ਕੰਮ ਕਰਦੇ ਰਹਿਣਗੇ |
ਸਰਪੰਚ ਦੀ ਪਿੰਡ ਵਿੱਚ ਹੋ ਗਈ ਬੱਲੇ ਬੱਲੇ, ਕੋਲੋਂ ਲੱਖਾ ਖਰਚ ਕੇ ਜਰੂਰਤਮੰਦਾਂ ਨੂੰ ਬਣਾ ਕੇ ਦੇ ਰਿਹੈ ਪੱਕੇ ਮਕਾਨ
December 11, 20240

Related tags :
HelpingTheNeedy #InspiringLeadership #CommunityDevelopment
Related Articles
December 26, 20240
ਮੁੱਖ ਮੰਤਰੀ ਅਧੀਨ ਯੁਵਕ ਸੇਵਾਵਾਂ ਵਿਭਾਗ ਨੇ ਕਰਵਾਏ ਨੌਜਵਾਨਾਂ ਦੇ ਐਜੂਕੇਸ਼ਨਾਲ ਟੂਰ
ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਧੀਨ ਯੁਵਕ ਸੇਵਾਵਾਂ ਵਿਭਾਗ ਵੱਲੋਂ ਪੰਜਾਬ ਦੇ ਵੱਖ ਵੱਖ ਜਿਲਿਆ ਦੇ ਨੌਜਵਾਨਾਂ ਨੂੰ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਰਹਿਣ ਸਹਿਣ ਤੇ ਖਾਣਾ ਖਾਣ ਦੇ ਵੱਖ ਵੱਖ ਤਰੀਕਿਆਂ ਨੂੰ ਜਾਣਨ ਦੇ ਮਕਸਦ ਨਾਲ ਟੂਰ ਕਰਵਾਏ ਜਾਂਦੇ
Read More
February 8, 20250
ਪਿੰਡ ਦੀ ਪੰਚਾਇਤ ਨੇ ਲਿਆ ਸ਼ਲਾਘਾਯੋਗ ਫ਼ੈਸਲਾ , ਕਿਹਾ,”ਨਸ਼ਾ ਨਹੀਂ ਆਉਣ ਦੇਣਾ ਹੁਣ “ ਪਿੰਡ ‘ਚ ਐਂਟਰੀ ਦੇਣ ਤੋਂ ਪਹਿਲਾਂ ਲੈ ਰਹੇ ਨੇ ਤਲਾਸ਼ੀ !
ਪੰਜ ਪਿੰਡਾਂ ਨੇ ਇਕੱਠੇ ਹੋ ਕੇ ਨਸ਼ਾ ਖ਼ਤਮ ਕਰਨ ਲਈ ਇੱਕ ਮਹਾਂ ਪੰਚਾਇਤ ਬਣਾਈ ਹੈ। ਜੋ ਦਿਨ ਰਾਤ ਪਿੰਡਾਂ ਵਿੱਚ ਸਖ਼ਤ ਨਿਗਰਾਨੀ ਰੱਖ ਰਹੇ ਹਨ। ਜਿਸ ਵਿੱਚ ਦਿਆਲਪੁਰ, ਕੁਦੋਵਾਲ, ਭੀਖਨਨਗਰ, ਮੱਲੀਆਂ ਅਤੇ ਧੀਰਪੁਰ ਪਿੰਡਾਂ ਦੀਆਂ ਪੰਚਾਇਤਾਂ ਸ਼ਾਮਲ ਹਨ।
Read More
December 19, 20220
भारत-पाक युद्ध के नायक भैरों सिंह का निधन, जोधपुर एम्स में ली अंतिम सांस
भारत-पाकिस्तान युद्ध के नायक रहे भैरों सिंह का जोधपुर में निधन हो गया। भैरों सिंह 1987 में बीएसएफ से सेवानिवृत्त हुए और स्वास्थ्य समस्याओं के कारण अस्पताल में भर्ती हुए। राठौड़ 1971 के युद्ध के योद्धा
Read More
Comment here