ਅੰਮ੍ਰਿਤਸਰ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਤੇ ਹੋਰ ਅੱਤਿਆਚਾਰਾਂ ਦੇ ਵਿਰੋਧ ਦੇ ਵਿੱਚ ਸ੍ਰੀ ਦੁਰਗਿਆਨਾ ਮੰਦਰ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਦੀ ਅਗਵਾਈ ਦੇ ਵਿੱਚ ਸ਼੍ਰੀ ਦੁਰਗਿਆਨਾ ਮੰਦਿਰ ਤੋਂ ਇੱਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜੋ ਕਿ ਜਲਿਆ ਵਾਲੇ ਬਾਗ ਜਾ ਕੇ ਸਮਾਪਤ ਕੀਤਾ ਗਿਆ ਜਿਸ ਵਿੱਚ ਸੰਤ ਸਮਾਜ ਧਾਰਮਿਕ ਸੰਸਥਾਵਾਂ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੁਰਗਾਣਾ ਕਮੇਟੀ ਦੀ ਪ੍ਰਧਾਨ ਬੀਬੀ ਲਕਸ਼ਮੀ ਕਾਨਤਾ ਚਾਵਲਾ ਅਤੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਜੋ ਹਿੰਦੂਆਂ ਤੇ ਅੱਤਿਆਚਾਰ ਹੋ ਰਿਹਾ ਹੈ ਉਸ ਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਉਹਨਾਂ ਕਿਹਾ ਕਿ ਦੋ ਕਰੋੜ ਬੰਗਲਾਦੇਸ਼ੀ ਭਾਰਤ ਵਿੱਚ ਰਹਿ ਰਹੇ ਹਨ। ਭਾਰਤ ਦਾ ਹੀ ਖਾ ਰਹੇ ਹਨ ਤੇ ਭਾਰਤ ਨੂੰ ਹੀ ਅੱਖਾਂ ਕੱਢ ਰਹੇ ਹਨ। ਤੇ ਭਾਰਤ ਦੇ ਲੋਕਾਂ ਤੇ ਹੀ ਜ਼ੁਲਮ ਕਰ ਰਹੇ ਹਨ। ਇਹ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਕੇਂਦਰ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਹੁਣ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ। ਜੋ ਬੰਗਲਾਦੇਸ਼ੀ ਭਾਰਤ ਦਾ ਹੀ ਖਾਂਦਾ ਹੈ ਤੇ ਭਾਰਤ ਦੇ ਲੋਕਾਂ ਜਾਰ ਕਰ ਰਿਹਾ ਹੈ। ਉਸ ਨੂੰ ਸਖਤ ਸ਼ਬਦਾਂ ਵਿੱਚ ਚਿਤਾਵਨੀ ਦਿੰਦੇ ਹਾਂ ਕਿ ਬਾਜ ਆ ਜੇ ਨਹੀਂ ਤਾਂ ਦੇਸ਼ ਦਾ ਨਾਂ ਨਕਸ਼ੇ ਵਿੱਚੋਂ ਮਿਟਾ ਦਵਾਂਗੇ , ਉਹਨਾਂ ਕਿਹਾ ਕਿ ਅੱਜ ਵੱਖ-ਵੱਖ ਹਿੰਦੂ ਜਥੇਬੰਦੀਆਂ ਤੇ ਸੰਤ ਸਮਾਜ ਵੱਲੋਂ ਇਕੱਠੇ ਹੋ ਕੇ ਬੰਗਲਾਦੇਸ਼ ਦੇ ਖਿਲਾਫ ਇਹ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ। ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਹਿੰਦੂ ਸੰਗਠਨਾਂ ਨੇ ਹਿੱਸਾ ਲਿਆ |
ਬੰਗਲਾਦੇਸ਼ ਵਿੱਚ ਹੋ ਰਹੇ ਹਿੰਦੂਆਂ ਤੇ ਅੱਤਿਆਚਾਰ ਨੂੰ ਲੈ ਕੇ ਅੱਜ ਦੁਰਗਿਆਣਾ ਕਮੇਟੀ ਤੇ ਵੱਖ ਵੱਖ ਹਿੰਦੂ ਸੰਗਠਨਾਂ ਵੱਲੋਂ ਕੱਢਿਆ ਗਿਆ ਰੋਸ ਮਾਰਚ
December 10, 20240

Related Articles
August 18, 20220
‘ਹਰ ਹਾਲ ‘ਚ ਚੱਲੇਗੀ ਫਗਵਾੜਾ ਖੰਡ ਮਿੱਲ’- ਗੰਨਾ ਕਾਸ਼ਤਕਾਰਾਂ ਨੂੰ ਮਾਨ ਸਰਕਾਰ ਨੇ ਦਿੱਤਾ ਭਰੋਸਾ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਫਗਵਾੜਾ ਖੰਡ ਮਿੱਲ ਹਲ ਹਾਲਤ ਵਿਚ ਚਲਾਈ ਜਾਵੇਗੀ ਅਤੇ ਗੰਨਾਂ ਕਾਸ਼ਤਕਾਰਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਇੱਥੇ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ
Read More
November 5, 20220
बीजेपी के लोग! चुनाव में हार का इतना डर - पीए की गिरफ्तारी पर सिसोदिया का बीजेपी पर हमला
कथित शराब घोटाले में दिल्ली के डिप्टी सीएम मनीष सिसोदिया की मुश्किलें थमने का नाम नहीं ले रही हैं. इस मामले में ईडी ने आज (शनिवार) फिर से गिरफ्तार किया है. ईडी ने आज उपमुख्यमंत्री मनीष सिसोदिया के पीए
Read More
September 30, 20240
ਪਲੇਟਫਾਰਮ ਅਤੇ ਟਰੇਨ ਵਿਚਕਾਰ ਫਸੀ ਔਰਤ ਵੀਡੀਓ ਆਈ ਸਾਹਮਣੇ |
ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਮੁਕੇਰੀਆਂ ਰੇਲਵੇ ਸਟੇਸ਼ਨ ਤੋਂ ਪਲੇਟਫਾਰਮ ਅਤੇ ਰੇਲਗੱਡੀ ਦੇ ਵਿਚਕਾਰ ਫਸੀ ਔਰਤ ਦੀ ਦਰਦਨਾਕ ਵੀਡੀਓ ਸਾਹਮਣੇ ਆਈ ਹੈ, ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਲੇਟਫਾਰਮ ਟਰੇਨ ਦੇ ਵਿਚਕਾਰ ਫਸੀ ਔਰਤ ਦੀ ਪੂਰੀ ਲੱਤ ਭ
Read More
Comment here