ਅੰਮ੍ਰਿਤਸਰ ਐਸ.ਐਸ.ਪੀ ਦਿਹਾਤੀ ਚਰਨਜੀਤ ਸਿੰਘ ਸੋਹਲ ਤੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿਮ ਦੇ ਤਹਿਤ ਥਾਣਾ ਅਜਨਾਲਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਥਾਣਾ ਅਜਨਾਲਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਤਿੰਨ ਦੋਸ਼ੀਆਂ ਨੂੰ ਪੰਜ ਕਿਲੋ ਹੈਰੋਇਨ ਨਾਲ ਕਾਬੂ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸ.ਪੀ ਦਿਹਾਤੀ ਨੇ ਦੱਸਿਆ ਕਿ ਅਜਨਾਲਾ ਪੁਲਿਸ ਵੱਲੋਂ ਨਸ਼ਿਆ ਖਿਲਾਫ ਚਲਾਈ ਗਈ ਇਸ ਮੁਹਿੰਮ ਤਹਿਤ ਚੈਕਿੰਗ ਦੌਰਾਨ ਇੱਕ ਵੈਨਿਊ ਗੱਡੀ ਨੂੰ ਸ਼ੱਕ ਦੇ ਆਧਾਰ ਤੇ ਜਦ ਰੋਕਿਆ ਗਿਆ ਤਾਂ ਗੱਡੀ ਦੇ ਚਾਲਕ ਨੇ ਪਿਛੇ ਹੀ ਗੱਡੀ ਰੋਕ ਲਈ ਜਿਸ ਤੇ ਤੁਰੰਤ ਐਕਸ਼ਨ ਲੈਂਦਿਆ ਨਾਕਾ ਪਾਰਟੀ ਵੱਲੋਂ ਉਕਤ ਗੱਡੀ ਵਿੱਚ ਸਵਾਰ ਨੌਜਵਾਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਡੀ ਚਾਲਕ ਤੇ ਪਿੱਛੇ ਬੈਠਾ ਇੱਕ ਹੋਰ ਨੌਜਵਾਨ ਮੌਕਾ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਗੱਡੀ ਵਿੱਚ ਹੋਰ ਸਵਾਰ ਨੌਜਵਾਨ 1. ਮੱਖਣ ਸਿੰਘ ਪੁੱਤਰ ਦਇਆ ਸਿੰਘ ਵਾਸੀ ਭੂਰਾ ਕੋਨਾ ਖੇਮਕਰਨ ਜਿਲ੍ਹਾ ਤਰਨ ਤਾਰਨ, 2. ਸੱਜਣ ਸਿੰਘ ਪੁੱਤਰ ਸੇਵਾ ਸਿੰਘ ਵਾਸੀ ਕਿੱਲੀ ਨੌ ਅਬਾਦ ਜੀਰਾ ਜਿਲ੍ਹਾ ਫਿਰੋਜਪੁਰ ਅਤੇ 3. ਵਿਲੀਅਮ ਪੁੱਤਰ ਮੱਦੀ ਮਸੀਹ ਵਾਸੀ ਜੋੜੀਆ ਖੁਰਦ ਡੇਰਾ ਬਾਬਾ ਨਾਨਾਕ ਜਿਲ੍ਹਾ ਬਟਾਲਾ ਨੂੰ ਕਰੀਬ 05 ਕਿੱਲੋ ਹੈਰੋਇੰਨ ਅਤੇ ਇੱਕ 32 ਬੋਰ ਰਿਵਾਲਵਰ ਅਤੇ 05 ਜਿੰਦਾ ਰੌਂਦ ਸਮੇਤ ਪੁਲਿਸ ਪਾਰਟੀ ਨੇ ਕਾਬੂ ਕਰ ਲਿਆ। ਜਿਸ ਸਬੰਧੀ ਮੱਖਣ ਸਿੰਘ, ਸੱਜਣ ਸਿੰਘ, ਵਿਲੀਅਮ ਅਤੇ ਇਹਨਾ ਦੇ ਭੱਜਣ ਵਿੱਚ ਕਾਮਯਾਬ ਹੋਏ ਸਾਥੀ ਹਰਪਾਲ ਸਿੰਘ ਉਰਫ ਭਾਲਾ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਇਸ ਗੈਰ-ਕਨੂੰਨੀ ਵਪਾਰ ਵਿੱਚ ਸ਼ਾਮਲ ਵਿਆਪਕ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਚੰਗੀ ਤਰ੍ਹਾ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਥਾਣਾ ਅਜਨਾਲਾ ਪੁਲਿਸ ਵੱਲੋਂ 5 ਕਿੱਲੋ ਹੈਰੋਇਨ, ਸਣੇ ਤਿੰਨ ਨੋਜਵਾਨ ਕੀਤੇ ਕਾਬੂ
December 6, 20240

Related tags :
#DrugArrests #PunjabPolice #CriminalActivity #LawEnforcement
Related Articles
December 3, 20240
ਪੰਜਾਬ ਸਰਕਾਰ ਨੇ 485 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
ਪਟਿਆਲਾ ਦੀ ਥਾਪਰ ਕਾਲਜ ਯੂਨੀਵਰਸਿਟੀ ਵਿਖੇ ਅੱਜ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਇਸ ਮੌਕੇ ਤੇ ਪਟਿਆਲਾ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਰ
Read More
April 8, 20220
‘ਪੰਜਾਬ ਦੇ ਲੋਕਾਂ ਨੂੰ 2022-23 ‘ਚ ਮਿਲਦੀ ਰਹੇਗੀ ਸਸਤੀ ਬਿਜਲੀ, ਦਰਾਂ ‘ਚ ਕੋਈ ਨਵਾਂ ਵਾਧਾ ਨਹੀਂ’
ਪੰਜਾਬ ਦੇ ਸਾਰੀਆਂ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਲਈ 31/03/2022 ਨੂੰ ਮੌਜੂਦਾ ਬਿਜਲੀ ਦਰਾਂ ਅਤੇ ਸਬਸਿਡੀਆਂ ਨੂੰ ਚਾਲੂ ਸਾਲ (2022-23) ਵਿੱਚ 01 ਅਪ੍ਰੈਲ 2022 ਤੋਂ ਜਾਰੀ ਰੱਖਿਆ ਜਾ ਰਿਹਾ ਹੈ, ਇਹ ਜਾਣਕਾਰੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ
Read More
September 9, 20220
ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਬਣੇ ਤਰਸੇਮ ਭਿੰਡਰ, ਪਿਛਲੇ ਸਾਲ ਹੀ ‘ਆਪ’ ‘ਚ ਹੋਏ ਸਨ ਸ਼ਾਮਲ
ਲੁਧਿਆਣਾ ਵਿਚ ਇੰਪਰੂਵਮੈਂਟ ਟਰੱਸਟ ਨੂੰ ਨਵਾਂ ਚੇਅਰਮੈਨ ਮਿਲਿਆ ਹੈ। ਤਰਸੇਮ ਸਿੰਘ ਭਿੰਡਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਤਰਸੇਮ ਸਿੰਘ ਭਿੰਡਰ ਵਿਧਾਇਕ ਦਲਜੀਤ ਸਿੰਘ ਭੋਲਾ ਦੇ ਖਾਸ ਦੋਸਤ ਹਨ। ਪੱਛਮੀ ਵਿਧਾਨ ਸਭਾ ਦੀ ਜਗ੍ਹਾ ਹੁਣ ਪੂਰਬੀ ਦਾ ਦਬ
Read More
Comment here