ਅੰਮ੍ਰਿਤਸਰ:ਬੇਅਦਬੀਆਂ ਵਿਰੁੱਧ ਧਰਨੇ ਦੌਰਾਨ ਬੇਕਸੂਰਾਂ ਉੱਤੇ ਹੋਈ ਫਾਇਰਿੰਗ ਅਤੇ ਸੌਦਾ ਸਾਧ ਨੂੰ ਮੁਆਫੀ ਦੇਣ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਰੇ ਗੁਨਾਹ ਕਬੂਲੇ ਅਤੇ ਫਿਰ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨਾਂ ਦੀ ਹਾਜ਼ਰੀ ਵਿੱਚ ਸਜ਼ਾ ਵੀ ਸੁਣਾਈ ਗਈ। ਇਸ ਸਜ਼ਾ ਨੂੰ ਅਕਾਲੀ ਆਗੂ ਨੂੰ ਬਗੈਰ ਕਿਸੇ ਸਵਾਲ ਜਵਾਬ ਪ੍ਰਵਾਨ ਕੀਤਾ।
ਅੱਜ ਪਹਿਲੇ ਦਿਨ ਸੁਖਬੀਰ ਬਾਦਲ ਦੇ ਹਿੱਸੇ ਦੀ ਸਜ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਣਾਈ ਗਈ ਸਜ਼ਾ ਮੁਤਾਬਿਕ ਅੱਜ ਅਕਾਲੀ ਆਗੂ ਸੁਖਬੀਰ ਬਾਦਲ ਪਹਿਲਾਂ ਦਰਬਾਰ ਸਾਹਿਬ ਦੇ ਬਾਹਰ ਪਰਕਿਰਮਾ ਵਿੱਚ ਪਹਿਰੇਦਾਰ ਦੀ ਭੂਮਿਕਾ ਨਿਭਾ ਰਹੇ ਹਨ। ਇਸ ਦੌਰਾਨ ਉਹ ਵੀਲ੍ਹ ਚੇਅਰ ਉੱਤੇ ਬੈਠ ਕੇ ਨੀਲਾ ਬਾਣਾ ਪਾਕੇ ਪਹੁੰਚੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਗਲ਼ ਵਿੱਚ ਸਜ਼ਾ ਸਬੰਧੀ ਤਖ਼ਤੀ ਹੈ ਅਤੇ ਨਾਲ ਹੀ ਹੱਥ ਵਿੱਚ ਪਹਿਰੇਦਾਰਾਂ ਵਾਲਾ ਬਰਸ਼ਾ ਵੀ ਹੈ।
ਅੱਜ ਦੀ ਸਜ਼ਾ ਇਸ ਮੁਤਾਬਿਕ –
3 ਦਸੰਬਰ ਨੂੰ ਸੰਗਤਾਂ ਲਈ ਦਰਬਾਰ ਸਾਹਿਬ ‘ਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ। 1 ਘੰਟਾ ਲੰਗਰ ਅਤੇ ਭਾਂਡੇ ਸਾਫ਼ ਕਰਨ ਦੀ ਸੇਵਾ ਨਿਭਾਉਣਗੇ। ਇਸ ਤੋਂ ਬਾਅਦ ਜੋੜੇ ਸਾਫ਼ ਕਰਨ ਦੀ ਸੇਵਾ ਵਿੱਚ ਹਿੱਸਾ ਪਾਉਣਗੇ ਫਿਰ ਕੀਰਤਨ ਸਰਵਣ ਕਰਨ ਦੀ ਸੇਵਾ ਕਰਨਗੇ। ਸਵੇਰੇ 9 ਵਜੇ ਤੋਂ 10 ਵਜੇ ਤੱਕ ਦਰਬਾਰ ਸਾਹਿਬ ਦੇ ਬਾਹਰ ਬੈਠਣ ਦੀ ਸਜ਼ਾ। ਇਸ ਤੋਂ ਇਲਾਵਾ, ਗਲੇ ਵਿਚ ਤਖ਼ਤੀ ਪਾ ਕੇ ਸੇਵਾ ਕਰਨਗੇ। ਬਰਸ਼ਾ ਲੈ ਕੇ ਵ੍ਹੀਲ ਚੇਅਰ ‘ਤੇ ਬੈਠ ਕੇ ਮੁੱਖ ਗੇਟ ‘ਤੇ ਇਕ ਘੰਟੇ ਦੀ ਸੇਵਾ। ਸੁਖਬੀਰ ਬਾਦਲ ਸਜ਼ਾ ਮੁਤਾਬਿਕ ਹੀ ਆਪਣਾ ਫਰਜ਼ ਅਦਾ ਕਰ ਰਹੇ ਹਨ।
Comment here