ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਇੰਜਨ ਸੈਟ ਦੇ ਵਿੱਚ ਹੋਇਆ ਵੱਡਾ ਹਾਦਸਾ ਇੰਜਨ ਸੈਟ ਚ ਕੰਮ ਕਰਨ ਵਾਲੇ ਕਰਮਚਾਰੀ ਕਰੰਟ ਲੱਗਣ ਨਾਲ ਹੋਇਆ ਗੰਭੀਰ ਰੂਪ ਚ ਜਖ਼ਮੀ ਕਰਮਚਾਰੀ ਨੂੰ ਲੁਧਿਆਣਾ ਦੇ ਨਿਜੀ ਹਸਪਤਾਲ ਚ ਇਲਾਜ ਲਈ ਕਰਵਾਇਆ ਗਿਆ ਭਰਤੀ ਇੰਜਨ ਸੈਟ ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਕੀਤੀ ਹੜਤਾਲ ਕਿਹਾ ਜਦ ਤੱਕ ਨਹੀਂ ਕੀਤੀ ਜਾਵੇਗੀ ਕੜੀ ਕਾਰਵਾਈ ਤਦ ਤੱਕ ਨਹੀਂ ਖਤਮ ਕਰਨਗੇ ਹੜਤਾਲ |
ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਇੰਜਨ ਸੈਟ ਦੇ ਵਿੱਚ ਉਸ ਵੇਲੇ ਇੱਕ ਵੱਡਾ ਹਾਦਸਾ ਵੇਖਣ ਨੂੰ ਮਿਲਿਆ ਜਿਸ ਵੇਲੇ ਇੱਕ ਕਰਮਚਾਰੀ ਇੱਕ ਇੰਜਨ ਨੂੰ ਠੀਕ ਕਰਨ ਲਈ ਉਸਦੇ ਉੱਪਰ ਚੜਿਆ ਉਸ ਤੋਂ ਪਹਿਲਾਂ ਉਸਨੇ ਇੰਜਨ ਨੂੰ ਚਲਾਉਣ ਵਾਲੀ ਤਾਰਾਂ ਵਿੱਚ ਕਰੰਟ ਬੰਦ ਕਰ ਦਿੱਤਾ ਸੀਗਾ ਪਰ ਪ੍ਰਾਈਵੇਟ ਕੰਪਨੀ ਦੇ ਕਿਸੀ ਕਰਮਚਾਰੀ ਦੀ ਲਾਪਰਵਾਹੀ ਦੇ ਚਲਦੇ ਉਸ ਪੱਖੋਂ ਉਸ ਤਾਰਾਂ ਵਿੱਚ ਕਰੰਟ ਛੱਡ ਦਿੱਤਾ ਗਿਆ ਜਿਸ ਦੇ ਨਾਲ ਇੰਜਨ ਦੇ ਉੱਤੇ ਕੰਮ ਕਰ ਰਹੇ ਕਰਮਚਾਰੀ ਨੂੰ ਕਰੰਟ ਲੱਗਣ ਨਾਲ ਗੰਭੀਰ ਰੂਪ ਚ ਘਾਇਲ ਹੋ ਗਿਆ ਉਸ ਤੋਂ ਬਾਅਦ ਉਸ ਨੂੰ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਚ ਭਰਤੀ ਕਰਾਇਆ ਗਿਆ ਜਿੱਥੇ ਕਿਹਾ ਜਾ ਰਿਹਾ ਕਿ ਉਸ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਇੰਜਨ ਸੈਡ ਚ ਕੰਮ ਕਰਨ ਵਾਲੇ ਰੇਲਵੇ ਕਰਮਚਾਰੀਆਂ ਪੱਖੋਂ ਹੜਤਾਲ ਕਰ ਦਿੱਤੀ ਗਈ ਹੈ ਅਤੇ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਜਦ ਤੱਕ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਉੱਤੇ ਬੰਦ ਦੀ ਕਾਰਵਾਈ ਨਹੀਂ ਕੀਤੀ ਜਾਊਗੀ ਤਦ ਤੱਕ ਉਹ ਇਸ ਹੜਤਾਲ ਨੂੰ ਨਹੀਂ ਕਰਨਗੇ ਖਤਮ |
Comment here