ਲੁਧਿਆਣਾ ਦੇ ਵਿੱਚ ਕਰੋੜਾ ਦੀ ਜਮੀਨ ਦੇ ਵਿਵਾਦ ਨੂੰ ਲੈ ਕੇ ਧੋਖਾਧੜੀ ਦਾ ਸ਼ਿਕਾਰ ਹੋਏ ਨਿੱਪੀ ਰਾਜ ਭੱਲਾ, ਰਵਿੰਦਰ ਗੁਪਤਾ ਅਤੇ ਵੱਲੋਂ ਬਲਜਿੰਦਰ ਸਿੰਘ ਅੱਜ ਇੱਕ ਪ੍ਰੈਸ ਕਾਨਫਰਸ ਕਰਕੇ ਲੁਧਿਆਣਾ ਪੁਲਿਸ ਦਾ ਧੰਨਵਾਦ ਕੀਤਾ ਗਿਆ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਪ੍ਰਸਿੱਧ ਕਾਰੋਬਾਰੀ ਪ੍ਰਵੀਨ ਅਗਰਵਾਲ ਐਮ.ਕੇ ਅਤੇ ਉਨ੍ਹਾਂ ਦੇ ਦੋ ਸਾਥੀਆਂ ਵੱਲੋਂ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਗਈ ਸੀ ਜਿਸ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਉਹਨਾਂ ਨੇ ਕਿਹਾ ਕਿ ਸਿਰਫ ਸਾਡੇ ਨਾਲ ਹੀ ਨਹੀਂ ਸਗੋਂ ਉਹਨਾਂ ਨੇ ਕੋਈ ਹੋਰ ਲੋਕਾਂ ਦੇ ਨਾਲ ਵੀ ਧੋਖਾਧੜੀ ਕੀਤੀ ਹੈ ਜੋ ਕਿ ਲੋਕ ਹੁਣ ਖੁੱਲ ਕੇ ਸਾਹਮਣੇ ਆ ਰਹੇ ਹਨ ਉਹ ਆਪਣੇ ਨਾਲ ਕੁਝ ਹੋਰ ਲੋਕਾਂ ਨੂੰ ਵੀ ਲੈ ਕੇ ਆਏ ਜਿਨਾਂ ਨੇ ਕਿਹਾ ਕਿ ਇਹ ਇਕਲੋਤੇ ਪੀੜਿਤ ਨਹੀਂ ਹਨ ਸਗੋਂ ਉਹਨਾਂ ਲੋਕਾਂ ਨੇ ਕਈ ਹੋਰਾਂ ਨਾਲ ਵੀ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੇਰਾ ਫੇਰੀ ਕੀਤੀ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਪਹਿਲਾਂ ਹੀ ਪੰਜ ਲੋਕਾਂ ਦੇ ਐਫਆਈਆਰ ਦਰਜ ਕਰ ਚੁੱਕੀ ਹੈ। ਉਧਰ ਦੂਜੇ ਪਾਸੇ ਪੀੜਿਤ ਪਰਿਵਾਰ ਨੇ ਜਿੱਥੇ ਲੁਧਿਆਣਾ ਪੁਲਿਸ ਦਾ ਧੰਨਵਾਦ ਕੀਤਾ ਤੇ ਕਿਹਾ ਹੈ ਕਿ ਕਿਸੇ ਹੋਰ ਦੇ ਨਾਲ ਇਸ ਤਰ੍ਹਾਂ ਕੋਈ ਧੋਖਾਧੜੀ ਨਾ ਹੋਵੇ ਇਸ ਕਰਕੇ ਅਸੀਂ ਚਾਹੁੰਦੇ ਹਨ ਕਿ ਲੋਕ ਸਤਰਕ ਰਹਿਣ। ਉਹਨੇ ਕਿਹਾ ਕਿ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਦਿੱਤਾ ਹੈ ਪਰ ਹਾਲੇ ਤੱਕ ਪ੍ਰਵੀਨ ਅਗਰਵਾਲ ਐਮ.ਕੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦੀ ਗ੍ਰਿਫਤਾਰੀ ਦੀ ਅਸੀਂ ਪੁਲਿਸ ਨੂੰ ਅਪੀਲ ਕਰਦੇ ਹਨ। ਪੀੜੀਤ ਪਰਿਵਾਰ ਨੇ ਕਿਹਾ ਕਿ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਛਾਪੇਮਾਰੀਆਂ ਕੀਤੀ ਜਾ ਰਹੀਆਂ ਹਨ, ਉਹਨਾਂ ਨੂੰ ਉਮੀਦ ਹੈ ਕਿ ਜਲਦ ਹੀ ਇਹਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਵੀ ਹੋ ਜਾਵੇਗੀ। ਉਹਨੇ ਕਿਹਾ ਕਿ ਇਹ ਸਾਡੀ ਦੂਜੀ ਪ੍ਰੈਸ ਕਾਨਫਰੰਸ ਹੈ ਇਸ ਤੋਂ ਪਹਿਲਾਂ ਵੀ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਇਨਸਾਫ ਲਈ ਗੁਹਾਰ ਲਗਾਈ ਸੀ ਅਤੇ ਪੁਲਿਸ ਨੇ ਤੁਰੰਤ ਐਕਸ਼ਨ ਦੇ ਵਿੱਚ ਆਉਂਦਿਆਂ ਹੋਇਆ ਕਾਰਵਾਈ ਕੀਤੀ ਸੀ
ਕਰੋੜਾ ਦੀ ਜਮੀਨੀ ਧੋਖਾਧੜੀ ਮਾਮਲੇ ‘ਚ ਪੁਲਿਸ ਵੱਲੋਂ ਨਾਮੀ ਕਾਰੋਬਾਰੀ ਸਨੇ 4 ਤੇ ਮਾਮਲਾ ਦਰਜ, ਪੀੜੀਤ ਨੇ ਪੁਲਿਸ ਦਾ ਕੀਤਾ ਧੰਨਵਾਦ
November 6, 20240
Related Articles
October 11, 20220
ਦੂਜੇ ਦਿਨ ਵੀ ਹੜਤਾਲ ‘ਤੇ ਰਹੇ ਸਰਕਾਰੀ ਵਿਭਾਗਾਂ ਦੇ ਕਰਮਚਾਰੀ, ਨਹੀਂ ਹੋ ਸਕੀਆਂ 125 ਰਜਿਸਟਰੀਆਂ
ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ। ਇਸ ਕਾਰਨ ਸਰਕਾਰੀ ਦਫ਼ਤਰਾਂ ਵਿੱਚ ਪਹੁੰਚਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟਰਾਂਸਪੋਰਟ ਵਿਭਾਗ ਤੋਂ ਲੈ ਕੇ ਲਾਇਸੈਂਸ ‘ਤੇ ਵਜ਼ੀਫ਼ੇ ਦੀਆਂ
Read More
December 11, 20240
ਲੰਗਟੇ ਨੇੜੇ ਸ਼ੱਕੀ ਵਸਤੂ ਨਸ਼ਟ, ਆਵਾਜਾਈ ਬਹਾਲ
ਲਾਂਗੇਟ ਨੇੜੇ ਬਾਰਾਮੂਲਾ-ਹੰਦਵਾੜਾ ਰਾਸ਼ਟਰੀ ਰਾਜਮਾਰਗ 'ਤੇ ਲੱਭੀ ਗਈ ਇਕ ਸ਼ੱਕੀ ਵਸਤੂ ਨੂੰ ਬੰਬ ਨਿਰੋਧਕ ਦਸਤੇ (ਬੀ.ਡੀ.ਐੱਸ.) ਨੇ ਬੁੱਧਵਾਰ ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਬਜੈਕਟ, ਜਿਸ ਨਾਲ ਆ
Read More
December 16, 20240
ਅੱਠ ਸਾਲ ਦੇ ਪਿਆਰ ਤੋਂ ਬਾਅਦ ਬਰਾਤ ਲੈ ਕੇ ਆਇਆ ਲਾੜੇ ਦੇ ਨਾਲ ਨਹੀਂ ਤੁਰੀ ਲਾੜੀ ਬਰਾਤ ਪਹੁੰਚੀ ਥਾਣੇ
ਐਂਕਰ: ਤਰਨਤਾਰਨ ਦੇ ਪਿੰਡ ਬਾਠ ਦਾ ਰਹਿਣ ਵਾਲਾ ਨੌਜਵਾਨ ਹਰਮਨਪ੍ਰੀਤ ਸਿੰਘ ਜੋ ਕਿ ਦੋਹਾ, ਕਤਰ ਵਿੱਚ ਟਰੱਕ ਡਰਾਈਵਰ ਹੈ, ਨੂੰ ਪਿੰਡ ਠੱਠੀ ਖਾਰਾ ਦੀ ਰਹਿਣ ਵਾਲੀ ਲੜਕੀ ਹਰਪ੍ਰੀਤ ਕੌਰ ਨਾਲ ਪਿਆਰ ਹੋ ਗਿਆ ਅਤੇ ਲੜਕੇ ਨੇ ਦੱਸਿਆ ਕਿ ਉਸ ਦੀ ਦੋਸਤੀ ਲਗਾਤ
Read More
Comment here