News

ਅਜਨਾਲਾ ਦੇ ਪਿੰਡ ਕਮੀਰਪੁਰਾ ਚ ਨਾਬਾਲਗਾਂ ਦੀਆਂ ਵੋਟਾਂ ਬਣਾਉਣ ਮਾਮਲਾ ਆਇਆ ਸਾਹਮਣੇ !

ਪੰਜਾਬ ਦੇ ਵਿੱਚ ਸਰਪੰਚੀ ਦੀ ਚੋਣ ਨੂੰ ਲੈ ਕੇ ਸਿਆਸਤ ਗਰਮਾ ਚੁੱਕੀ ਹੈ! ਹਰ ਕਿਸੇ ਪਾਰਟੀ ਵੱਲੋਂ ਇਸ ਸਮੇਂ ਆਪਣੇ ਵੱਧ ਤੋਂ ਵੱਧ ਸਰਪੰਚ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ 2027ਦੀ ਚੋਣ ਦਾ ਮੁੱਢ ਬੰਨਿਆ ਜਾ ਸਕੇ । ਪੰਜਾਬ ਦੇ 13229 ਪਿੰਡਾਂ ਵਿੱਚ ਸਰਪੰਚ ਦੀ ਚੋਣ ਹੋਣ ਜਾ ਰਹੀ ਹੈ! ਪੰਜਾਬ ਦੇ ਹਰ ਇੱਕ ਪਿੰਡ ਵਿੱਚ ਸਰਪੰਚ ਅਤੇ ਪੰਚ ਦੇ ਉਮੀਦਵਾਰ ਵੱਲੋਂ ਚੋਣ ਜਿੱਤਣ ਲਈ ਹਰ ਤਰੀਕੇ ਦਾ ਹੱਥ ਕੰਡਾ ਅਪਣਾਇਆ ਜਾ ਰਿਹਾ ਹੈ! ਤਾਜਾ ਮਾਮਲਾ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਕਮੀਰਪੁਰਾ ਵਿੱਚੋਂ ਸਾਹਮਣੇ ਆਇਆ! ਜਿੱਥੇ ਦੋ ਧਿਰਾਂ ਸਰਪੰਚੀ ਦੀ ਇਲੈਕਸ਼ਨ ਲੜਨ ਜਾ ਰਹੀਆਂ ਹਨ,ਇਕ ਧਿਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੂਸਰੀ ਧਿਰ ਉੱਤੇ ਦੋਸ਼ ਲਗਾਏ ਕਿ ਇਹਨਾਂ ਨੇ ਨਾਬਾਲਗਾ ਦੀਆਂ,ਬਾਹਰੀ ਵਿਅਕਤੀਆਂ ਦੀਆਂ ਸੈਕਟਰੀ ਯਾ ਬੀ ਐਲਓ ਨਾਲ ਰਲ ਕੇ ਜਾਅਲੀ ਵੋਟਾਂ ਬਣਾਈਆਂ ਹਨ!ਇਹਨਾਂ ਵਲੋਂ ਇਕ ਵਿਅਕਤੀ ਦੀਆਂ ਵੱਖ ਵੱਖ ਵਾਰਡਾ ਵਿੱਚ ਦੋ ਵਾਰ ਵੋਟਾਂ ਬਣਾਈਆਂ ਗਈਆਂ ਹਨ!

ਇਸ ਸਬੰਧੀ ਦੋਸ਼ ਲਗਾਉਂਦਿਆਂ ਮਹਿਲ ਸਿੰਘ ਅਤੇ ਹਰਮੀਤ ਸਿੰਘ ਲਾਡੀ ਵਾਸੀ ਕਮੀਰਪੁਰਾ ਨੇ ਦੱਸਿਆ ਰਸ਼ਪਾਲ ਸਿੰਘ ਪੁੱਤਰ ਹਰੀ ਸਿੰਘ ਪਲਵਿੰਦਰ ਕੌਰ ਪਤਨੀ ਰਸ਼ਪਾਲ ਸਿੰਘ ਮੀਰਾਕੋਟ ਵਿੱਚ ਰਹਿ ਹਨ ਪਰ ਇਹਨਾਂ ਦੀਆਂ ਵੋਟਾਂ ਕਮੀਰਪੁਰਾ ‘ਚ ਬਣੀਆਂ ਹੋਈਆਂ ਹਨ! ਉਹਨਾਂ ਅੱਗੇ ਦੱਸਿਆ ਇਹਨਾਂ ਵਲੋਂ ਸੈਕਟਰੀ ਜਾਂ ਬੀਐਲਓ ਨਾਲ ਰਲ ਕੇ ਅੱਠ ਨੌ ਜਾਅਲੀ ਵੋਟਾਂ ਬਣਾਈਆਂ ਹਨ,ਜਿਨ੍ਹਾਂ ਬੱਚਿਆਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ!ਉਨਾਂ ਦੀ ਉਮਰ 18 ਸਾਲ ਤੋਂ ਘੱਟ ਜਿਨ੍ਹਾਂ ਦੇ ਸਾਡੇ ਕੋਲ ਸਬੂਤ ਹਨ!ਉਹਨਾਂ ਅੱਗੇ ਕਿਹਾ ਸਾਬਕਾ ਸਰਪੰਚ ਅਮਨਦੀਪ ਕੌਰ ਅਤੇ ਮੇਰੇ ਭਰਾ ਦੀਆਂ ਵੋਟਾਂ ਕੱਟ ਦਿੱਤੀਆਂ ਗਾਈਆਂ ਹਨ! ਜਦੋਂ ਕਿ ਉਨਾਂ ਵੱਲੋਂ ਮੈਂਬਰ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਵੋਟਾਂ ਪਾਈਆਂ ਗਈਆਂ ਹਨ! ਜਦੋਂ ਕਿ ਐਮਪੀ ਦੀ ਵੋਟਰ ਸੂਚੀ ਵਿੱਚ ਸਾਰਿਆਂ ਦੀਆਂ ਵੋਟਾਂ ਮਜੂਦ ਹਨ!ਉਹਨ੍ਹਾਂ ਅੱਗੇ ਕਿਹਾ ਜੋ ਜਾਅਲੀ ਵੋਟਾਂ ਬਣੀਆਂ ਹਨ,ਉਹ ਵੋਟਾਂ ਕੱਟੀਆਂ ਜਾਣ ਅਤੇ ਜੋ ਵੋਟਾਂ ਠੀਕ ਹਨ ਉਹ ਬਣਾਈਆਂ ਜਾਣ!
ਉਹਨਾਂ ਅੱਗੇ ਕਿਹਾ ਇਕ ਬੱਚੇ ਦੀ ਵਾਰਡ ਨੰਬਰ ਦੋ ਵਿੱਚ ਵੋਟ ਹੈ ਉਸੇ ਬੱਚੇ ਦੀ ਵੋਟ ਚਾਰ ਨੰਬਰ ਵਾਰਡ ਵਿੱਚ ਵੀ ਵੋਟ ਹੈ! ਉਹਨਾਂ ਅੱਗੇ ਕਿਹਾ ਅਸੀਂ ਇਲੈਕਸ਼ਨ ਵਾਲੇ ਦਿਨ ਗਲਤ ਵੋਟ ਨਹੀਂ ਪੈਣ ਦਵਾਂਗੇ!

ਬੀ ਡੀ ਪੀ ਓ ਸੁਖਜੀਤ ਨੇ ਕਿਹਾ ਜੋ 18ਸਾਲ ਤੋਂ ਘੱਟ ਵੋਟਾਂ ਬਣਾਉਣ ਸਬੰਧੀ ਸ਼ਿਕਾਇਤ ਆਈ ਸੀ! ਜਿਸ ਦੀ ਪੜਤਾਲ ਦੌਰਾਨ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਵਿੱਚ ਪੋਲੋਗ੍ਰਾਮ ਨਹੀਂ ਮਿਲਿਆ ਜਿਸ ਤੋਂ ਸਾਨੂੰ ਜਾਪਦਾ ਹੈ ਇਹ ਸਰਟੀਫਿਕੇਟ ਅਸਲੀ ਨਹੀਂ ਹੈ।ਉਹਨਾਂ ਅੱਗੇ ਕਿਹਾ ਦੋ ਵੋਟਾਂ ਨਹੀਂ ਬਣਾਈਆਂ ਜਾਣਗੀਆਂ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ! ਬੀਡੀਪੀਓ ਸੁਖਜੀਤ ਨੇ ਅੱਗੇ ਕਿਹਾ ਜਿਸ ਵਿਅਕਤੀ ਦੀ ਦੋ ਵੱਡਾ ਵਿਚ ਵੋਟ ਹੈ ਉਸ ਦੀ ਇੱਕ ਵੋਟ ਕੱਟ ਦਿੱਤੀ ਜਾਵੇਗੀ! ਬੀਡੀਪੀਓ ਨੇ ਅੱਗੇ ਕਿਹਾ ਜਿੰਨਾ ਵਿਅਕਤੀਆਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ! ਉਹ ਫਾਰਮ ਨੰਬਰ ਇੱਕ ਭਰ ਕੇ ਐਸਡੀਐਮ ਸਾਹਿਬ ਨੂੰ ਦੇ ਕੇ ਆਪਣੀ ਵੋਟ ਬਣਵਾ ਸਕਦੇ ਹਨ!

Comment here

Verified by MonsterInsights