ਸ਼ੌਂਕ ਦਾ ਕੋਈ ਮੁੱਲ ਨਹੀਂ ਆਪਣੇ ਪਿਤਾ ਸੁਖਵੰਤ ਸਿੰਘ ਜੋ ਕਿ ਹਾਕੀ ਦੇ ਹਰਿਆਣਾ ਸਟੇਟ ਖਿਡਾਰੀ ਹਨ ਉਹਨਾਂ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਅਮਰਪ੍ਰੀਤ ਸਿੰਘ ਨਾਮਕ ਨੌਜਵਾਨ ਅੰਬਾਲਾ ਤੋਂ ਰੋਜ਼ਾਨਾ ਵੀ ਕਿਲੋਮੀਟਰ ਦੌੜਨ ਤੋਂ ਬਾਅਦ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚਿਆ ਅਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਇਆ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਰਪ੍ਰੀਤ ਨੇ ਦੱਸਿਆ ਕਿ ਉਸਦਾ ਇਹ ਸ਼ੌਂਕ 2015 ਤੋਂ ਸ਼ੁਰੂ ਹੋਇਆ ਸੀ ਅਤੇ ਪਿਤਾ ਦੀ ਮੌਤ ਤੋਂ ਬਾਅਦ ਘਰ ਦਾ ਗੁਜ਼ਾਰਾ ਦਾਦਾ ਜਿਹਦੀ ਬਿਜਲੀ ਬੋਰਡ ਦੀ ਪੈਨਸ਼ਨ ਤੋਂ ਹੁੰਦਾ ਸੀ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਇਹ ਦੌੜਨ ਸਤੰਬਰ ਨੂੰ ਆਪਣੇ ਪਿੰਡ ਤੋਂ ਸ਼ੁਰੂ ਕੀਤੀ ਸੀ ਜਿਸ ਵਿੱਚ ਉਹ ਰੋਜ਼ਾਨਾ 20 ਕਿਲੋਮੀਟਰ ਦੌੜ ਲਗਾਉਂਦਾ ਸੀ ਅਤੇ ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਆਪਣੀ ਦੌੜ ਖਤਮ ਕੀਤੀ ਹੈ ਅਤੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲਿੱਤਾ ਹੈ। ਉਸਨੇ ਦੱਸਿਆ ਕਿ 20 ਕਿਲੋਮੀਟਰ ਦੀ ਦੌੜ ਲਈ ਕਰੀਬ ਡੇਢ ਤੋਂ ਦੋ ਘੰਟੇ ਦਾ ਸਮਾਂ ਲੱਗਦਾ ਸੀ। ਜਦ ਉਸਨੂੰ ਪੁੱਛਿਆ ਗਿਆ ਕਿ ਇਹ ਦੌੜ ਕਿਉਂ ਲਗਾ ਰਹੇ ਹਨ ਤਾਂ ਉਸਨੇ ਦੱਸਿਆ ਕਿ ਉਹ ਆਪਣੇ ਧਰਮ ਨੂੰ ਪ੍ਰਫੁੱਲਿਤ ਕਰਨਾ ਚਾਹੁੰਦੇ ਹਨ ਅਤੇ ਜਨਤਾ ਨੂੰ ਦੱਸਣਾ ਚਾਹੁੰਦੇ ਹਨ ਕਿ ਸਿੱਖ ਕੌਮ ਇੱਕ ਵਿਲੱਖਣ ਕੌਮ ਹੈ ਉਹਨਾਂ ਨੇ ਦੱਸਿਆ ਕਿ ਉਹ ਹਰਿਆਣਾ ਸਟੇਟ ਛੇ ਮੈਡਲ ਐਥਲੈਟਿਕਸ ਚ ਜਿੱਤ ਚੁੱਕੇ ਹਨ ਪਰ ਸਰਕਾਰ ਨੇ ਉਹਨਾਂ ਦੀ ਕੋਈ ਵੀ ਮਦਦ ਨਹੀਂ ਕੀਤੀ ਜਿਸ ਕਰਕੇ ਉਹ ਆਪਣਾ ਇਹ ਹੁਨਰ ਲੋਕਾਂ ਦੀ ਕਚਹਿਰੀ ਵਿੱਚ ਖੁਦ ਲੈ ਕੇ ਜਾ ਰਹੇ ਹਨ ਅਤੇ ਨੌਜਵਾਨ ਦਾ ਕਹਿਣਾ ਹੈ ਕਿ ਉਹ ਇੱਕ ਖਿਡਾਰੀ ਹੈ ਅਤੇ ਉਹ ਆਪਣੇ ਖੇਡ ਦੇ ਜ਼ਰੀਏ ਆਪਣੀ ਸਿੱਖ ਕੌਮ ਦਾ ਪ੍ਰਚਾਰ ਕਰ ਰਿਹਾ ਹੈ ਅਤੇ ਦੁਨੀਆਂ ਨੂੰ ਦੱਸ ਰਿਹਾ ਕਿ ਸਿੱਖ ਕੌਮ ਦੀਆਂ ਦੁਨੀਆਂ ਵਿੱਚ ਕੀ ਕੁਰਬਾਨੀਆਂ ਹਨ ਅਤੇ ਇਸ ਸਾਰੇ ਸਫਰ ਦੌਰਾਨ ਉਸਦਾ ਇੱਕ ਦੋਸਤ ਮੋਟਰਸਾਈਕਲ ਤੇ ਉਸ ਦੀ ਵੀਡੀਓ ਵੀ ਬਣਾਉਂਦਾ ਰਿਹਾ
ਅੰਬਾਲਾ ਤੋਂ ਨੌਜਵਾਨ ਰੋਜ਼ਾਨਾ 20 ਕਿਲੋਮੀਟਰ ਦੌੜ ਕੇ ਪਹੁੰਚਿਆ ਸੱਚਖੰਡ ਸ਼੍ਰੀ ਦਰਬਾਰ ਸਾਹਿਬ
September 28, 20240
Related Articles
April 10, 20240
पंजाब में कल सार्वजनिक अवकाश रहेगा, सरकारी स्कूल-कॉलेज और अन्य संस्थान बंद रहेंगे
पंजाब में कल यानी 11 अप्रैल 2024 गुरुवार को सार्वजनिक अवकाश घोषित किया गया है। इस दिन पूरे राज्य में स्कूल, कॉलेज, शैक्षणिक संस्थान और अन्य व्यावसायिक इकाइयों में छुट्टी रहेगी. प्रदेश में कल ईद-उल-फित
Read More
May 16, 20230
महिला ने सिर्फ 270 रुपये में 3 बंगले खरीदे, वह भी इस खूबसूरत देश में
आज के दौर में घर खरीदना किसी के लिए भी आसान नहीं होता है। लोग कई सालों तक कड़ी मेहनत करते हैं। अगर वे एक-एक पैसा बचा लें तो जा कर एक छोटा सा घर खरीद सकते हैं, लेकिन कैलिफोर्निया की एक महिला ने महज 270
Read More
November 21, 20220
Punjab police got a big success, arrested 2 drug smugglers from Rajasthan with 13 kg of heroin
On the direction of Chief Minister Bhagwant Mann, the Punjab Police arrested two drug smugglers from Rajasthan with 13 kg of heroin from Verka Bypass in Amritsar on Monday. The arrested accused have b
Read More
Comment here