ਅੰਮ੍ਰਿਤਸਰ ਜਲੰਧਰ ਐਸਟੀਐੱਫ ਨੂੰ ਉਸ ਸਮੇਂ ਨਸ਼ੇ ਦੇ ਖਿਲਾਫ ਕਾਰਵਾਈ ਦੋਰਾਨ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ‘ਤੇ ਅੰਮ੍ਰਿਤਸਰ ਦੇ ਛੇਹਰਟਾ ਦੇ ਚੌਂਕ ਵਿੱਚ ਨਾਕਾ’ਬੰਦੀ ਦੋਰਾਨ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਇੱਕ ਕਿਲੋ 22 ਗ੍ਰਾਮ ਹੈਰੋਇਨ ਅਤੇ 1ਐਕਟਿਵਾ ਸਣੇ ਕਾਬੂ ਕੀਤਾ ਹੈ ।ਐੱਸ.ਟੀ.ਐੱਫ ਅਧਿਕਾਰੀਆਂ ਮੁਤਾਬਕ ਫੜੇ ਗਿਆ ਨੌਜਵਾਨ ਅੰਮ੍ਰਿਤਸਰ ਦਾ ਹੀ ਵਸਨੀਕ ਹੈ । ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਵੇਖ਼ ਕੇ ਇਸ ਨੌਜਵਾਨ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਕੋਲੋਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਉਕਤ ਨੌਜਵਾਨ ਹੈਰੋਇਨ ਕਿੱਥੇ ਵੇਚਣ ਜਾ ਰਿਹਾ ਸੀ।ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਪੁੱਛਗਿੱਛ ਦੌਰਾਨ ਹੋਰ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ। ਉਣਾ ਕਿਹਾ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਦੇ ਪਾਕਿਸਤਾਨ ਦੇ ਸਮਗਲਰਾਂ ਨਾਲ ਵੀ ਸੰਬੰਧ ਹਨ ਜਾ ਨਹੀਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਦੋ ਮਾਮਲੇ ਦਰਜ ਹਨ ਇੱਕ ਗੁਰਦਾਸਪੁਰ ਦੇ ਵਿੱਚ ਤੇ ਇੱਕ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਦੇ ਵਿੱਚ ਉਹਨਾਂ ਕਿਹਾ ਕਿ ਇਹ ਪਿਛਲੇ ਤਿੰਨ ਚਾਰ ਸਾਲ ਤੋਂ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ ਉਸਨੇ ਦੱਸਿਆ ਕਿ ਪਹਿਲ ਇਹ 10 -20- 30- 50 ਗ੍ਰਾਮ ਹੀਰੋਇਨ ਵੇਚਦਾ ਸੀ ਤੇ ਦੋ ਤਿੰਨ ਮਹੀਨੇ ਤੋਂ ਅਸੀਂ ਵੱਡੀ ਮਾਤਰਾ ਵਿੱਚ ਹੀਰੋਇਨ ਵੇਚਣ ਦਾ ਕੰਮ ਸ਼ੁਰੂ ਕੀਤਾ ਸੀ। ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਕਿੱਥੋਂ ਹੀਰੋਇਨ ਲੈ ਕੇ ਆਉਂਦਾ ਸੀ
ਪ੍ਰਚੂਨ ਤੋਂ ਸ਼ੁਰੂ ਕਰ ਬਣਦਾ ਜਾ ਰਿਹਾ ਸੀ ਵੱਡਾ ਸਮਗਲਰ ਕਿੱਲੋ ਤੋਂ ਵੱਧ ਕੇ ਚਿੱਟੇ ਨਾਲ ਸਕੂਟਰ ਸਣੇ ਪੁਲਿਸ ਨੇ ਕੀਤਾ ਕਾਬੂ
August 31, 20240
Related Articles
June 14, 20210
2 ਮਹੀਨੇ ਬਾਅਦ 16 ਜੂਨ ਨੂੰ ਖੁੱਲਣਗੇ ਤਾਜ ਮਹਿਲ ਸਮੇਤ ਹੋਰ ਸਮਾਰਕ, ਜਾਣੋਂ ਨਵੀਆਂ ਗਾਈਡਲਾਈਨਜ਼
ਕੋਰੋਨਾ ਮਹਾਮਾਰੀ ਕਾਰਨ ਤਾਜ ਮਹਿਲ ਸਮੇਤ ਹੋਰ ਸਮਾਰਕ 16 ਜੂਨ ਤੋਂ ਆਮ ਯਾਤਰੀਆਂ ਲਈ ਖੋਲ੍ਹੇ ਜਾਣਗੇ। ਇਹ ਹੁਕਮ ਡਾਇਰੈਕਟਰ ਮੈਮੋਰੀਅਲ ਡਾ: ਐਨ ਕੇ ਪਾਠਕ ਨੇ ਸੋਮਵਾਰ ਨੂੰ ਜਾਰੀ ਕੀਤੇ ਹਨ। ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਵਿੱਚ ਤਾਜ ਮਹਿਲ ਸਮੇਤ
Read More
January 13, 20220
ਭਾਜਪਾ ਦੇ ਇੱਕ ਹੋਰ ਵਿਧਾਇਕ ਨੇ ਛੱਡੀ ਪਾਰਟੀ, ਸਵਾਮੀ ਪ੍ਰਸਾਦ ਮੌਰਿਆ ਨਾਲ ਸਪਾ ‘ਚ ਹੋਵੇਗਾ ਸ਼ਾਮਲ
ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਯੂਪੀ ਦੀ ਸਿਆਸਤ ਵਿੱਚ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ ਅਤੇ ਦਲ-ਬਦਲੀ ਦੀ ਰਾਜਨੀਤੀ ਚੱਲ ਰਹੀ ਹੈ। ਭਾਜਪਾ ਛੱਡ ਸਾਈਕਲ ‘ਤੇ ਸਵਾਰ ਸਵਾਮੀ ਪ੍ਰਸਾਦ ਮੌਰਿ
Read More
November 20, 20210
ਪ੍ਰਕਾਸ਼ ਪੁਰਬ ‘ਤੇ ਸ੍ਰੀ ਦਰਬਾਰ ਸਾਹਿਬ ਦਾ ਅਲੌਕਿਕ ਨਜ਼ਾਰਾ, ਹੋਈ ਈਕੋ-ਫ੍ਰੈਂਡਲੀ ਆਤਿਸ਼ਬਾਜ਼ੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਨੂੰ ਸੁੰਦਰ ਲਾਈਟਾਂ ਨਾਲ ਸਜਾਇਆ ਗਿਆ, ਜਿਸ ਤੋਂ ਬਾਅਦ ਇਸ ਦਾ ਅਲੌਕਿਕ ਨਜ਼ਾਰਾ ਵੇਖਣ ਵਾਲਾ ਹੈ। ਇਸ ਮੌਕੇ ਸ਼ਾਨਦਾਰ ਲਾਈਟਾਂ ਦੇ ਨਾਲ ਈਕੇ-ਫ੍ਰੈਂਡਲੀ ਆਤਿਸ਼ਬਾਜ਼ੀ ਵੀ ਕੀਤੀ ਗਈ।
Read More
Comment here