ਕਪੂਰਥਲਾ ਵਿਖੇ ਡਾਇਰੀਆ ਫੈਲਣ ਤੋਂ ਬਾਅਦ ਹੁਣ ਜ਼ਿਲ੍ਹੇ ਦੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਪਿੰਡ ਦੇ ਕਰੀਬ ਪੰਜ ਛੱਪੜ ਪੂਰੀ ਤਰ੍ਹਾਂ ਦੇ ਨਾਲ ਓਵਰਫਲੋ ਹੋ ਚੁੱਕੇ ਨੇ ਜਿਸ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਲਪਾ ਲਫ ਪਾਣੀ ਭਰ ਚੁੱਕਿਆ ਹੈ ਤੇ ਗੰਦਾ ਤੇ ਬਦਬੂਦਾਰ ਪਾਣੀ ਲੋਕਾਂ ਲਈ ਮੁਸ਼ਕਲਾ ਪੈਦਾ ਕਰ ਰਿਹਾ ਹੈ। ਲੋਕ ਨਰਕ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਉੱਥੇ ਹੀ ਇਸ ਕਾਰਨ ਵੱਡੀਆਂ ਬਿਮਾਰੀਆਂ ਫੈਲਣ ਦਾ ਵੀ ਖਤਰਾ ਪੈਦਾ ਹੋ ਚੁੱਕਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਇਹ ਕਰੀਬ 2-3 ਮਹੀਨਿਆਂ ਤੋਂ ਉਹ ਇਸ ਸਮੱਸਿਆ ਦੇ ਨਾਲ ਜੂਝ ਰਹੇ ਨੇ ਪਰ ਕੋਈ ਵੀ ਉਹਨਾਂ ਦੀ ਸਾਰ ਨਹੀਂ ਲੈ ਰਿਹਾ। ਉਹਨਾਂ ਦੱਸਿਆ ਕਿ ਪਿੰਡ ਦੇ ਬਹੁਤ ਸਾਰੇ ਬਜ਼ੁਰਗ ਅਤੇ ਬੱਚੇ ਵਾਰ-ਵਾਰ ਬਿਮਾਰ ਪੈ ਰਹੇ ਨੇ ਕਿਸੇ ਵੀ ਵੇਲੇ ਕੋਈ ਮਹਾਮਾਰੀ ਫੈਲ ਸਕਦੀ ਹੈ। ਲਿਹਾਜ਼ਾ ਉਹਨਾਂ ਮੰਗ ਕੀਤੀ ਕਿ ਇਹਨਾਂ ਛੱਪੜਾਂ ਦੀ ਸਫਾਈ ਦੇ ਢੁਕਵੇਂ ਪ੍ਰਬੰਧ ਤੁਰੰਤ ਕੀਤੇ ਜਾਣ ਤਾਂ ਜੋ ਉਹ ਵੀ ਇੱਕ ਚੰਗਾ ਜੀਵਨ ਵਤੀਤ ਕਰ ਸਕਣ। ਲਿਹਾਜ਼ਾ ਇਸ ਮਾਮਲੇ ਨੂੰ ਲੈ ਕੇ ਐਸਡੀਐਮ ਸੁਲਤਾਨਪੁਰ ਲੋਧੀ ਵੱਲੋਂ ਕਾਰਵਾਈ ਦੀ ਗੱਲ ਆਖੀ ਗਈ ਹੈ।
ਕੂੜੇ ਦੇ ਢੇਰ ਤੋਂ ਬਾਅਦ ਹੁਣ ਛੱਪੜ ਪੂਰੀ ਤਰਾਂ ਹੋਇਆ ਓਵਰਫਲੋ ਗਲੀਆਂ ਦੇ ਵਿੱਚ ਭਰਿਆ ਗੰਦਾ ਤੇ ਬਦਬੂਦਾਰ ਪਾਣੀ

Related tags :
Comment here