News

ਸਿੱਖਾਂ ਨਾਲ ਨਹੀਂ ਹੋ ਰਿਹਾ ਕੋਈ ਵੀ ਨਿਆਏ ਬੰਦੀ ਸਿੰਘਾਂ ਨੂੰ ਰਿਹਾਈ ਕੋਈ ਵੀ ਨਹੀਂ ਪਰ ਇੱਕ ਦੋਸ਼ੀ ਨੂੰ ਬਾਰ ਬਾਰ ਪੈਰੋਲ ਕਿਉਂ ?

ਅੰਮ੍ਰਿਤਸਰ ਦੇਸ਼ ਦੀ ਵੰਡ 1947 ਦੇ ਸਮੇਂ ਤਕਰੀਬਨ 10 ਲੱਖ ਤੋਂ ਵੱਧ ਲੋਕ ਇਸ ਵੰਡ ਦੇ ਵਿੱਚ ਮਾਰੇ ਗਏ ਜਿਸ ਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸ਼ਾਮਿਲ ਸਨ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਪੰਜਾਬ ਇੱਕ ਵੱਖਰਾ ਦੇਸ਼ ਹੁੰਦਾ ਸੀ ਮੌਕੇ ਦੀਆਂ ਸਰਕਾਰਾਂ ਵੱਲੋਂ ਇਸ ਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੱਤਾ ਗਿਆ। ਉਸ ਪੰਜਾਬ ਦੇਸ਼ ਦੇ ਵਿੱਚ ਹਰ ਵਰਗ ਸੁਖੀ ਸੀ ਜਿਸ ਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਇਸਾਈ ਸਭ ਵਧੀਆ ਰਹਿੰਦੇ ਸਨ ਅਤੇ ਹਰ ਇੱਕ ਦਾ ਆਪਣਾ ਚੰਗਾ ਕਾਰੋਬਾਰ ਹੁੰਦਾ ਸੀ। ਜਦੋਂ ਦੇਸ਼ ਦੀ ਵੰਡ ਹੋਈ ਤਾਂ ਇੱਕ ਲਕੀਰ ਖਿੱਚ ਦਿੱਤੀ ਗਈ ਸੀ ਤੇ ਇੱਕ ਪਾਸੇ ਪਾਕਿਸਤਾਨ ਤੇ ਦੂਜੇ ਪਾਸੇ ਦਾ ਪੰਜਾਬ ਭਾਰਤ ਦਾ ਹਿੱਸਾ ਬਣ ਗਿਆ। ਜੋ ਚੰਗੇ ਕਾਰੋਬਾਰ ਕਰਨ ਵਾਲੇ ਲੋਕ ਸਨ ਉਹ ਭਾਰਤ ਦੇ ਵਿੱਚ ਆ ਕੇ ਰਿਫਿਊਜੀ ਬਣ ਗਏ ਅਤੇ ਉਸ ਤੋਂ ਬਾਅਦ ਇੱਥੇ ਆਪਣਾ ਕੰਮਕਾਰ ਸ਼ੁਰੂ ਕੀਤਾ। ਜੋ ਦੇਸ਼ ਦੀ ਵੰਡ ਸਮੇਂ 10 ਲੱਖ ਲੋਕ ਮਾਰੇ ਗਏ ਸਨ ਉਹਨਾਂ ਦੀ ਯਾਦ ਵਿੱਚ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ ਇਸ ਮੌਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੂਹ ਮੈਂਬਰ ਅਤੇ ਸੰਗਤਾਂ ਮੌਜੂਦ ਸਨ। ਜਥੇਦਾਰ ਗਿਆਨੀ ਸਿੰਘ ਜੀ ਨੇ ਕਿਹਾ ਕਿ ਦੇਸ਼ ਦੀ ਵੰਡ ਸਮੇਂ ਜੋ ਲੋਕ ਮਾਰੇ ਗਏ ਸਨ ਉਨਾਂ ਨੂੰ ਨਾ ਤਾਂ ਪਾਕਿਸਤਾਨ ਦੀ ਪਾਰਲੀਮੈਂਟ ਅਤੇ ਨਾ ਹੀ ਹਿੰਦੁਸਤਾਨ ਦੀ ਪਾਰਲੀਮੈਂਟ ਯਾਦ ਕਰਦੀ ਹੈ। ਕਦੇ ਵੀ ਉਹਨ੍ਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ ਗਈ। ਚੰਗੇ ਕਾਰੋਬਾਰ ਕਰਨ ਵਾਲੇ ਲੋਕ ਜਦੋਂ ਰਿਫਿਊਜੀ ਬਣ ਕੇ ਭਾਰਤ ਦੇ ਹਿੱਸੇ ਆਏ ਤਾਂ ਉਹਨਾਂ ਨਾਲ ਵਖਰੇਵਾਂ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸਾਨੂੰ ਸਰਕਾਰੀ ਨੌਕਰੀ ਚੋਣਾਂ ਅਤੇ ਹੋਰ ਵੀ ਕੰਮਾਂ ਦੇ ਵਿੱਚ ਰਾਖਵਾਂਕਰਨ ਮਿਲਣਾ ਚਾਹੀਦਾ ਹੈ। ਬੰਦੀ ਸਿੰਘਾਂ ਬਾਰੇ ਉਹਨਾਂ ਨੇ ਕਿਹਾ ਜੋ ਸਿੱਖ ਪਿਛਲੇ 32 ਸਾਲਾਂ ਤੋਂ ਜੇਲ੍ਾਂ ਵਿੱਚ ਬੰਦ ਹਨ ਆਪਣੀਆਂ ਸਜ਼ਾਵਾਂ ਭੋਗ ਚੁੱਕੇ ਹਨ ਉਹਨਾਂ ਨੂੰ ਰਿਹਾਈ ਮਿਲਣੀ ਚਾਹੀਦੀ ਹੈ। ਉਹਨਾਂ ਨੇ ਦੇਸ਼ ਦੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੂੰ ਵੀ ਕਿਹਾ ਕਿ ਉਹ ਇਸ ਤੇ ਪੂਰਨ ਵਿਚਾਰ ਕਰਨ। ਸੁਪਰੀਮ ਕੋਰਟ ਵੱਲੋਂ ਪਿਛਲੇ 12 ਸਾਲਾਂ ਤੋਂ ਸਰਕਾਰਾਂ ਨੂੰ ਵਿਚਾਰ ਕਰਨ ਲਈ ਇਹ ਕੇਸ ਦਿੱਤਾ ਗਿਆ ਸੀ ਪਰ ਅਜੇ ਤੱਕ ਇਹ ਪੈਂਡਿੰਗ ਹੈ ਨਾ ਤਾਂ ਬੰਦੀ ਸਿੰਘ ਅੱਜ ਤੱਕ ਰਿਹਾ ਹੋਏ ਨੇ ਅਤੇ ਨਾ ਹੀ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਜਿਹੜੀ ਫਾਂਸੀ ਉਮਰ ਕੈਦ ਵਿੱਚ ਤਬਦੀਲ ਕੀਤੀ ਗਈ। ਲੁਧਿਆਣਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੀ ਰੈਲੀ ਵਿੱਚ ਅਮਿਤ ਸ਼ਾਹ ਦਾ ਬਿਆਨ ਸੀ ਕਿ ਹਮ ਇਨਕੋ ਕਬੀ ਮਾਫ ਨਹੀਂ ਕਰੇਗੇ। ਸੋ ਇਸ ਤਰ੍ਹਾਂ ਦਾ ਜਿਹੜਾ ਬਿਆਨ ਹੈ ਉਹ ਨਿੰਦਨ ਯੋਗ ਹੈ। ਸੋਦਾ ਸਾਧ ਦੇ ਪੈਰੋਲ ਮਿਲਣ ਤੇ ਉਹਨਾਂ ਨੇ ਕਿਹਾ ਕਿ ਸਿਆਸੀ ਲਾਹਾ ਲੈਣ ਲਈ ਉਸ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਜਦਕਿ ਸਜਾ ਭੁਗਤ ਕਿਉਂਕਿ ਬੰਦੀ ਸਿੰਘਾਂ ਨੂੰ ਅਜੇ ਤੱਕ ਰਿਹਾਈ ਨਹੀਂ ਮਿਲੀ।

Comment here

Verified by MonsterInsights